Music

ਰਣਜੀਤਗੜ੍ਹ (ਸੋਹੀਆਂਵਾਲਾ) ਕਬੱਡੀ ਕੱਪ ਤੇ ਸੱਭਿਆਚਾਰਕ ਮੇਲੇ ਦਾ ਪੋਸਟਰ ਰਿਲੀਜ਼

ਪਟਿਆਲਾ-ਯੂਵਕ ਸੇਵਾਵਾਂ ਕਲੱਬ ਅਤੇ ਸ਼ੇਰੇ ਏ ਪੰਜਾਬ ਸਪੋਰਟਸ ਅਕੈਡਮੀ ਪਿੰਡ ਰਣਜੀਤਗੜ੍ਹ (ਸੋਹੀਆਂਵਾਲ) ਵਲੋਂ ਸਵ. ਹੌਲਦਾਰ ਜਗਤਾਰ ਸਿੰਘ ਸੋਹੀ ਦੀ ਨਿੱਘੀ ਯਾਦ ਨੂੰ ਸਮਰਪਿਤ 11 ਅਤੇ 12 ਨਵੰਬਰ, 2017 (ਸ਼ਨੀ ਅਤੇ ਐਤਵਾਰ) ਨੂੰ ਕਰਵਾਏ ਜਾ ਰਹੇ ਤੀਸਰੇ ਸ਼ਾਨਦਾਰ ਕਬੱਡੀ ਕੱਪ ਅਤੇ ਸੱਭਿਆਚਾਰਕ ਮੇਲੇ ਦਾ ਪੋਸਟਰ ਅੱਜ ਪਟਿਆਲਾ ਗੇਟ ਨਾਭਾ ਵਿਖੇ ਪ੍ਰਵਾਸੀ ਭਾਰਤੀ ਮਾਸਟਰ ਕਰਮ ਸਿੰਘ ਸੋਹੀ ਕਨੇਡਾ ਅਤੇ ਯੂਥ ਕਲਰਚ ਐਂਡ ਵੈਲਫੇਅਰ ਕਲੱਬ ਨਾਭਾ ਦੇ ਪ੍ਰਧਾਨ ਅਤੇ ਸਮਾਜ ਸੇਵੀ ਜੱਸੀ ਸੋਹੀਆਂ ਵਾਲਾ ਵਲੋਂ ਸਾਂਝੇ ਤੌਰ ਤੇ ਰਿਲੀਜ਼ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਜਗਦੀਪ ਦੀਪ, ਚੇਅਰਮੈਨ ਪ੍ਰਗਟ ਸਿੰਘ ਸੋਹੀ ਅਤੇ ਮੀਤ ਪ੍ਰਧਾਨ ਹਰਜਿੰਦਰ ਸਿੰਘ ਰਿੰਕੂ ਨੇ ਦੱਸਿਆਂ ਕਿ 11 ਨਵੰਬਰ (ਐਤਵਾਰ) ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਕਰਵਾਏ ਜਾ ਰਹੇ ਸੱਭਿਆਚਾਰਕ ਮੇਲੇ ਦੌਰਾਨ ਪੰਜਾਬ ਦੇ ਪ੍ਰਸਿੱਧ ਗਾਇਕ ਹਰਜੀਤ ਹਰਮਨ, ਸ਼ਾਂਈ ਗੁਲਾਮ ਜੁਗਨੀ, ਗੁਰਕ੍ਰਿਪਾਲ ਸੂਰਾਪੁਰੀ, ਸਾਰਥੀ-ਕੇ, ਮਿੰਟੂ ਧੂਰੀ-ਦਲਜੀਤ ਕੌਰ, ਗਾਇਕਾ ਰਾਖੀ ਹੁੰਦਲ, ਆਰ ਦੀਪ ਰਮਨ, ਸਲੀਨਾ ਸ਼ੈਲੀ, ਸੁਖਮਨੀ ਢੀਂਡਸਾ, ਚਮਕੌਰ ਖੱਟੜਾ, ਕਰਮਾ ਟੌਪਰ, ਗੁਰਚਾਹਲ, ਗੁਰਪ੍ਰੀਤ ਚੱਠਾ, ਗੁਰਜੀਤ ਜੀਤੀ, ਸ਼ਿਮਾ ਝਨੇੜੀ, ਸੱਤਾ ਮੱਟੂ, ਪੈਰੀ ਧੰਜਲ, ਭੁਪਿੰਦਰ ਸਿੱਧੂ, ਕੈਰੀ ਡੀ ਅਤੇ ਦੀਪ ਸ਼ਿਸ਼ਟਰਜ਼ ਪੁੱਜ ਕੇ ਦਰਸ਼ਕਾਂ ਦਾ ਮਨੌਰੰਜਨ ਕਰਨਗੇ। ਮੇਲੇ ਦੌਰਾਨ ਮੈਂਬਰ ਪਾਰਲੀਮੈਂਟ ਸ੍ਰੀ ਭਗਵੰਤ ਮਾਨ ਮੁੱਖ ਮਹਿਮਾਨ ਵਜੋਂ ਸਮੂਲੀਅਤ ਕਰਨਗੇ ਅਤੇ ਉਦਘਾਟਨ ਇੰਦਰਜੀਤ ਸਿੰਘ ਰੌਕੀ ਚੌਂਦਾ ਵਲੋਂ ਕੀਤਾ ਜਾਵੇਗ। ਪ੍ਰਬੰਧਕਾਂ ਨੇ ਦੱਸਿਆ ਕਿ 12 ਨਵਬੰਰ ਨੂੰ ਕਬੱਡੀ ਇੱਕ ਪਿੰਡ ਓਪਨ ਦੀਆਂ ਟੀਮਾਂ ਦੇ ਫਸਵੇਂ ਮੈਚ ਕਰਵਾਏ ਜਾਣਗੇ ਅਤੇ ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਮੁੱਖ ਮਹਿਮਾਨ ਹੋਣਗੇ ਅਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਕਬੀਰ ਦਾਸ ਵਿਸ਼ੇਸ਼ ਮਹਿਮਾਨ ਵਜੋਂ ਸ਼ਿਕਰਤ ਕਰਨਗੇ।

2,683 Comments