FeaturedMovie News

ਯੂ ਕੇ ਵਿਚ ਹੋਏ ਇੱਕੋ ਮਿੱਕੇ ਦੇ ਪ੍ਰੀਮੀਅਰ ਨੂੰ ਚੰਗਾ ਹੁੰਗਾਰਾਂ

13 ਮਾਰਚ ਨੂੰ ਰਿਲੀਜ਼ ਹੋ ਰਹੀ ਸਤਿੰਦਰ ਸਰਤਾਜ ਦੀ ਪੰਜਾਬੀ ਫ਼ਿਲਮ ‘ਇੱਕੋ ਮਿੱਕੇ’ਦਾ ਪ੍ਰੀਮੀਅਰ ਸ਼ੋਅ ਬੀਤੇ ਦਿਨੀਂ ਯੂ ਕੇ ਦੇ ਪੰਜਾਬੀ ਇਲਾਕੇ ਵਿੱਚ ਕਰਵਾਇਆ ਗਿਆ ਜਿੱਥੇ ਦਰਸ਼ਕਾਂ ਵਲੋਂ ਇਸ ਫ਼ਿਲਮ ਦੇ ਵਿਸ਼ੇ ਦੀ ਰੱਜ ਕੇ ਪ੍ਰਸੰਸ਼ਾ ਕੀਤੀ ਗਈ। ਉਨ੍ਹਾਂ ਕਿਹਾ ਕਿ ਬੀਤੇ ਦੋ ਤਿੰਨ ਸਾਲਾਂ ਤੋਂ ਵਿਆਹ ਵਾਲੀਆਂ ਫ਼ਿਲਮਾ ਦਾ ਚੰਗਾ ਬੋਲਬੋਲਾ ਰਿਹਾ ਹੈ ਪਰ ਇਹ ਇੱਕ ਪਹਿਲੀ ਅਜਿਹੀ ਫ਼ਿਲਮ ਹੈ ਜੋ ਵਿਆਹ ਤੋਂ ਬਾਅਦ ਦੀ ਜ਼ਿੰਦਗੀ ਬਾਰੇ, ਪਰਿਵਾਰਕ ਰਿਸ਼ਤੇ ਨਾਤਿਆਂ ਬਾਰੇ ਖੁੱਲ ਕੇ ਗੱਲ ਕਰਦੀ ਹੈ। ਪਤੀ ਪਤਨੀ ਦਾ ਇੱਕ ਦੂਜੇ ਨੂੰ ਸਮਝਣਾ ਆਪਸੀ ਪਿਆਰ ਅਤੇ ਰਿਸ਼ਤਿਆਂ ਦੀ ਕਦਰ ਹੀ ਇਕ ਚੰਗੀ ਵਿਆਹੁਤਾ ਜਿੰਦਗੀ ਹੁੰਦੀ ਹੈ ਪਰ ਅੱਜ ਦੀ ਭੱਜਦੋੜ ਪੈਸਾ ਕਮਾਉਣਾ ਹੀ ਅਹਿਮ ਹੋ ਗਿਆ ਹੈ। ਪੈਸੇ ਦੀ ਖਿੱਚ ਨੇ ਰਿਸ਼ਤਿਆਂ ਦੀ ਤਾਣੀ ਢਿੱਲੀ ਕਰ ਦਿੱਤੀ ਹੈ। ਸਤਿੰਦਰ ਸਰਤਾਜ ਦੀ ਇਹ ਫ਼ਿਲਮ ਇਹ ਸੱਭ ਕੁਝ ਵਿਸਥਾਰਪੂਵਰਕ ਸਮਝਾਉਂਦੀ ਹੈ। ਇਹ ਫ਼ਿਲਮ ਉਸਦੀ ਗਾਇਕੀ ਮਿਆਰ ਵਾਂਗ ਹੀ ਹੈ ਜੋ ਦਰਸ਼ਕਾਂ ਨੂੰ ਹਰ ਦ੍ਰਿਸ਼ ਵਿੱਚ ਇੱਕ ਨਵਾ ਮੈਸਜ਼ ਦਿੰਦੀ ਪ੍ਰਤੀਤ ਹੁੰਦੀ ਹੈ। ਫ਼ਿਲਮ ਦੇ ਗੀਤ ਤਾ ਕਮਾਲ ਦੇ ਹੀ ਹਨ। ਇਸਨੂੰ ਇੱਕ ਮੁਕੰਮਲ ਫ਼ਿਲਮ ਕਹਿ ਸਕਦੇ ਹਾਂ ਜਿਸ ਵਿੱਚ ਪਿਆਰ ਇਮੋਸ਼ਨਲ, ਸਿੱਖਿਆ ਅਤੇ ਰਿਸ਼ਤਿਆਂ ਦੀ ਅਹਿਮੀਅਤ ਦਰਸਾਈ ਗਈ ਹੈ। ਸਾਰੇ ਹੀ ਕਲਾਕਾਰਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ । ਸਮਾਜਿਕ ਬਦਲਾਓ ਲਈ ਅਜਿਹੀਆਂ ਫ਼ਿਲਮਾਂ ਬਣਨੀਆਂ ਚਾਹੀਦੀਆਂ ਹਨ।
ਫਿਰਦੋਜ਼ ਪ੍ਰੋਡਕਸ਼ਨ,ਸਰਤਾਜ ਫ਼ਿਲਮਜ਼, ਸੈਵਨ ਕਲਰ ਮੋਸ਼ਨ ਪਿਕਚਰਜ਼ ਤੇ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਲੇਖਕ ਤੇ ਨਿਰਦੇਸ਼ਕ ਪੰਕਜ ਵਰਮਾ ਹੈ ਜਿਸਨੇ ਇਸ ਫ਼ਿਲਮ ਦੀ ਕਹਾਣੀ ਡਾਇਲਾਗ ਤੇ ਸਕਰੀਨ ਪਲੇਅ ਲਿਖਿਆ ਹੈ। ਸਤਿੰਦਰ ਸਰਤਾਜ, ਅਦਿੱਤੀ ਸ਼ਰਮਾ ਦੀ ਜੋੜੀ ਤੋਂ ਇਲਾਵਾ ਸਰਦਾਰ ਸੋਹੀ, ਮਹਾਂਵੀਰ ਭੁੱਲਰ, ਸ਼ਿਵਾਨੀ ਸੈਣੀ, ਵੰਦਨਾ ਸ਼ਰਮਾ, ਬਲਵਿੰਦਰ ਬੇਗੋ, ਨਵਦੀਪ ਕਲੇਰ, ਰਾਜ ਧਾਲੀਵਾਲ, ਉਮੰਗ ਸ਼ਰਮਾ, ਨੂਰ ਚਹਿਲ ਤੇ ਮਨਿੰਦਰ ਵੈਲੀ ਨੇ ਫ਼ਿਲਮ ‘ਚ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੇ ਗੀਤ ਸਤਿੰਦਰ ਸਰਤਾਜ ਨੇ ਲਿਖੇ ਤੇ ਗਾਏ ਹਨ। ਸੰਗੀਤ ਬੀਟ ਮਨਿਸਟਰ ਨੇ ਦਿੱਤਾ ਹੈ ਜਿਸ ਨੂੰ ਸਾਗਾ ਮਿਊਜ਼ਿਕ ਵਲੋਂ ਰਿਲੀਜ਼ ਕੀਤਾ ਗਿਆ ਹੈ। 13 ਮਾਰਚ ਨੂੰ ਇਹ ਫ਼ਿਲਮ ਵਰਲਡ ਵਾਈਡ ਰਿਲੀਜ਼ ਕੀਤੀ ਜਾ ਰਹੀ ਹੈ।