Movie News

ਯੂ. ਕੇ, ਨਿਊਜ਼ੀਲੈਂਡ, ਯੂ. ਐੱਸ. ਏ ਤੇ ਕੈਨੇਡਾ ਦੇ ਇਨ੍ਹਾਂ ਥਿਏਟਰਾਂ ਦਾ ਸ਼ਿੰਗਾਰ ਬਣੇਗੀ 'ਮਿੰਦੋ ਤਸੀਲਦਾਰਨੀ'

ਪਾਲੀਵੁੱਡ ਪੋਸਟ-ਚਿਰਾਂ ਤੋ ਚਰਚਾ ਦਾ ਵਿਸ਼ਾ ਬਣੀ ਹੋਈ ਕਰਮਜੀਤ ਅਨਮੋਲ, ਰਾਜਵੀਰ ਜਵੰਦਾ, ਕਵਿਤਾ ਕੌਸ਼ਿਕ ਤੇ ਇਸ਼ਾ ਰਿੱਖੀ ਦੀ ਮੁੱਖ ਭੂਮਿਕਾ ਵਾਲੀ ਪੰਜਾਬੀ ਫਿਲਮ ‘ਮਿੰਦੋ ਤਸੀਲਦਾਰਨੀ’ 28 ਜੂਨ ਯਾਨੀ ਕਿ ਅੱਜ ਵਰਲਡ ਵਾਈਡ ਵੱਡੇ ਪੱਧਰ ‘ਤੇ ਰਿਲੀਜ਼ ਹੋਣ ਜਾ ਰਹੀ ਹੈ।ਜਿੱਥੇ ਇਹ ਫਿਲਮ ਭਾਰਤ ਦੇ ਵੱਖ-ਵੱਖ ਸੂਬਿਆਂ ‘ਚ ਰਿਲੀਜ਼ ਹੋਵੇਗੀ, ਉਥੇ ਹੀ ਵਿਦੇਸ਼ਾਂ ਦੇ ਸਿਨੇਮਾਘਰਾਂ ਦੀ ਲਿਸਟ ਵੀ ਸਾਹਮਣੇ ਆ ਚੁੱਕੀ ਹੈ।ਇਹ ਫਿਲਮ ਭਾਰਤ, ਯੂ. ਕੇ. ਨਿਊਜ਼ੀਲੈਂਡ, ਯੂ. ਐੱਸ. ਏ, ਕੈਨੇਡਾ ਤੋਂ ਇਲਾਵਾ ਆਸਟ੍ਰੇਲੀਆ ‘ਚ ਵੀ ਰਿਲੀਜ਼ ਹੋਵੇਗੀ।ਇਸ ਦੀ ਜਾਣਕਾਰੀ ਫ਼ਿਲਮ ‘ਮਿੰਦੋ ਤਸੀਲਦਾਰਨੀ’ ਦੀ ਸਟਾਰਕਾਸਟ ਵੱਲੋਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਹੈ।ਵਿਦੇਸ਼ਾਂ ‘ਚ ਜਿਨ੍ਹਾਂ ਸਿਨੇਮਾਘਰਾਂ ‘ਚ ਫਿਲਮ ਦਿਖਾਈ ਜਾਵੇਗੀ, ਉਸ ਦੀ ਸਿਨੇਮਾ ਲਿਸਟਿੰਗ ਜਾਰੀ ਹੋ ਚੁੱਕੀ ਹੈ।
ਯੂ. ਕੇ.

ਨਿਊਜ਼ੀਲੈਂਡ

ਯੂ. ਐੱਸ. ਏ.

ਕੈਨੇਡਾ

ਆਸਟਰੇਲੀਆ

ਦੱਸ ਦਈਏ ਕਿ ‘ਕਰਮਜੀਤ ਅਨਮੋਲ ਪ੍ਰੋਡਕਸ਼ਨ’ ਤੇ ‘ਰੰਜੀਵ ਸਿੰਗਲਾ ਪ੍ਰੋਡਕਸ਼ਨ’ ਬੈਨਰ ਹੇਠ ਬਣੀ ਇਸ ਫ਼ਿਲਮ ਨੂੰ ਕਰਮਜੀਤ ਅਨਮੋਲ ਤੇ ਰੰਜੀਵ ਸਿੰਗਲਾ ਨੇ ਪ੍ਰੋਡਿਊਸ ਕੀਤਾ ਹੈ ਅਤੇ ਮੌਂਟੀ ਬੈਨੀਪਾਲ ਤੇ ਪਵਿਤਰ ਬੈਨੀਪਾਲ ਇਸ ਫਿਲਮ ਦੇ ਕੋ-ਪ੍ਰੋਡਿਊਸਰ ਹਨ।ਇਸ ਫਿਲਮ ਵਿੱਚ ਜਿੱਥੇ ਕਰਮਜੀਤ ਅਨਮੋਲ, ਰਾਜਵੀਰ ਜਵੰਦਾ, ਕਵਿਤਾ ਕੌਸ਼ਿਕ ਤੇ ਈਸ਼ਾ ਰਿੱਖੀ ਮੁੱਖ ਭੂਮਿਕਾ ਨਿਭਾਅ ਰਹੇ ਹਨ ਉੱਥੇ ਪਾਲੀਵੁੱਡ ਦੇ ਨਾਮੀ ਚਿਹਰੇ ਸਰਦਾਰ ਸੋਹੀ, ਰੁਪਿੰਦਰ ਰੂਪੀ, ਮਲਕੀਤ ਰੌਣੀ, ਹਾਰਬੀ ਸੰਘਾ ਤੇ ਪ੍ਰਕਾਸ਼ ਗਾਧੂ ਵੀ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ ।ਫ਼ਿਲਮ ਨੂੰ ਨਿਰਦੇਸ਼ਕ ਅਵਤਾਰ ਸਿੰਘ ਨੇ ਨਿਰਦੇਸ਼ਿਤ ਕੀਤਾ ਹੈ। ਰੁਮਾਂਸ, ਕਾਮੇਡੀ ਅਤੇ ਸ਼ਰਾਰਤਾਂ ਭਰਪੂਰ ਇਸ ਫ਼ਿਲਮ ਦੀ ਕਹਾਣੀ ਵੀ ਅਵਤਾਰ ਸਿੰਘ ਨੇ ਲਿਖੀ ਹੈ ਅਤੇ ਫ਼ਿਲਮ ਦੇ ਡਾਇਲਾਗਸ ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖੇ ਹਨ।ਇਸ ਫ਼ਿਲਮ ਦੇ ਡ੍ਰਿਸਟੀਬਿਊਟਰ ‘ਓਮਜ਼ੀ ਗਰੁੱਪ’ ਮੁਨੀਸ਼ ਸਾਹਨੀ ਹਨ।

Leave a Reply