Movie News

ਯੂ.ਐੱਸ.ਏ 'ਤੇ ਕੇਨੈਡਾ ਦੇ ਇਨ੍ਹਾਂ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ ਫ਼ਿਲਮ 'ਝੱਲੇ'

ਪਾਲੀਵੁੱਡ ਪੋਸਟ- ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਦੀ ਨਵੀਂ ਫਿਲਮ ‘ਝੱਲੇ’ ਕੱਲ ਯਾਨੀ ਕਿ 15 ਨਵੰਬਰ ਨੂੰ ਰਿਲੀਜ਼ ਹੋ ਹੋਣ ਜਾ ਰਹੀ ਹੈ।ਫ਼ਿਲਮ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ‘ਚ ਵੀ ਰਿਲੀਜ਼ ਹੋਵੇਗੀ।ਯੂ.ਐੱਸ.ਏ ‘ਤੇ ਕੇਨੈਡਾ ਦੇ ਜਿਨ੍ਹਾਂ ਥਿਏਟਰਾਂ ‘ਚ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ, ਉਨ੍ਹਾਂ ਦੀ ਜਾਣਕਾਰੀ ਫਿਲਮ ਟੀਮ ਵਲੋਂ ਇਸ ਤਰਾਂ ਦਿੱਤੀ ਗਈ ਹੈ।ਇਥੇ ਤਸਵੀਰਾਂ ‘ਚ ਉਕਤ ਥਿਏਟਰਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ।


ਦੱਸ ਦਈਏ ਕਿ ‘ਬੀਨੂੰ ਢਿੱਲੋਂ ਪ੍ਰੋਡਕਸ਼ਨ’, ‘ਡਰੀਮਾਤਾ ਇੰਟਰਟੇਂਮੈਂਟਜ਼ ਪ੍ਰਾ.ਲਿਮ’ ਅਤੇ ‘ਮੁਨੀਸ਼ ਵਾਲੀਆ ਪ੍ਰੋਡਕਸ਼ਨ’ ਬੈਨਰ ਹੇਠ ਬਣੀ ਇਸ ਫ਼ਿਲਮ ਦੇ ਲੇਖਕ–ਨਿਰਦੇਸ਼ਕ ਅਮਰਜੀਤ ਸਿੰਘ ਸਾਰੋਂ ਹੈ ਅਤੇ ਫ਼ਿਲਮ ਦੇ ਡਾਇਲਾਗ ਰਾਕੇਸ਼ ਧਵਨ ਨੇ ਲਿਖੇ ਹਨ। ਇਹ ਫਿਲਮ ਦੋ ਅਜਿਹੇ ਪਾਗਲ- ਝੱਲੇ ਪ੍ਰੇਮੀਆਂ ਦੀ ਅਜੀਬ ਪਿਆਰ ਕਹਾਣੀ ਹੈ ਜੋ ਪਿਆਰ ‘ਚ ਝੱਲੇ ਨਹੀਂ ਹੋਏ ਬਲਕਿ ਪਿਆਰ ਕਰਨ ਤੋਂ ਪਹਿਲਾਂ ਹੀ ਜਮਾਂਦਰੂ ਝੱਲੇ ਹਨ। ਇਸ ਫ਼ਿਲਮ ਵਿੱਚ ਵਿਖਾਇਆ ਗਿਆ ਹੈ ਕਿ ਦੋ ਝੱਲੇ ਪ੍ਰੇਮੀ ਆਪਣੇ ਦਿਲ ਦੀਆਂ ਭਾਵਨਾਵਾਂ ਕਿਵੇਂ ਪ੍ਰਗਟਾਉਂਦੇ ਹਨ ਤੇ ਇੱਕ ਦੂਜੇ ਨੂੰ ਕਿਵੇਂ ਮਹਿਸੂਸ ਕਰਦੇ ਹਨ। ਖ਼ਾਸ ਗੱਲ ਕਿ ਇਹ ਪਾਗਲ ਪ੍ਰੇਮੀ ਇੱਕ ਦੂਜੇ ਦੇ ਪਿਆਰ ਵਿੱਚ ਐਨੇ ਜਿਆਦਾ ‘ਸਿਆਣੇ’ ਹੋ ਜਾਂਦੇ ਹਨ ਕਿ ਇੰਨ੍ਹਾਂ ਨੂੰ ਆਮ ਲੋਕ ਹੀ ‘ਪਾਗਲ’ ਲੱਗਣ ਲੱਗਦੇ ਹਨ।ਇਸ ਫ਼ਿਲਮ ਵਿਚ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਤੋਂ ਇਲਾਵਾ ਪਵਨ ਮਲਹੋਤਰਾ, ਬਨਿੰਦਰ ਬਨੀ, ਹਰਬੀ ਸੰਘਾ, ਜਤਿੰਦਰ ਕੌਰ ਤੇ ਗੁਰਿੰਦਰ ਡਿੰਪੀ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ।

Leave a Reply