Movie News

ਯੂਟਿਊਬ 'ਤੇ ਫ਼ਿਲਮ 'ਦੂਰਬੀਨ' ਦੇ ਟ੍ਰੇਲਰ ਦੀ ਧਮਾਲ ਜਾਰੀ, ਹੁਣ ਤੱਕ ਦੇ ਵਿਊ ਹੋਏ 17 ਲੱਖ ਤੋਂ ਪਾਰ

ਪਾਲੀਵੁੱਡ ਪੋਸਟ- ਸਟਾਰ ਗਾਇਕ ਤੇ ਨਾਇਕ ਨਿੰਜਾ ਅਤੇ ਜੱਸ ਬਾਜਵਾ ਦੀ 27 ਸਤੰਬਰ ਨੂੰ ਵਿਸ਼ਵਪੱਧਰੀ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਦੂਰਬੀਨ’ ਇਨ੍ਹੀਂ ਦਿਨੀਂ ਖੂਬ ਚਰਚਾ ਬਟੌਰ ਰਹੀ ਹੈ। ਪਿਛਲੇ ਦਿਨੀਂ 17 ਸਤੰਬਰ ਨੂੰ ਯੂ-ਟਿਊਬ ਤੇ ਰਿਲੀਜ਼ ਹੋਏ ਫਿਲਮ ਦੇ ਟਰੇਲਰ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਦਿੱਤਾ ਜਾ ਰਿਹਾ ਹੈ ਜੋ ਕਿ ਹੁਣ ਤੱਕ ਯੂ-ਟਿਊਬ ਤੇ 17 ਲੱਖ ਤੋਂ ਵੀ ਵੱਧ ਵਾਰ ਦੇਖਿਆ ਜਾ ਚੁੱਕਾ ਹੈ।’ਆਜ਼ਾਦ ਪਰਿੰਦੇ ਫ਼ਿਲਮਸ’ ਬੈਨਰ ਹੇਠ ਬਣੀ ਨਿਰਮਾਤਾ ਸੁਖਰਾਜ ਸਿੰਘ ਰੰਧਾਵਾ, ਜੁਗਰਾਜ ਬੱਲ ਤੇ ਯਾਦਵਿੰਦਰ ਸਿੰਘ ਵਿਰਕ ਵੱਲੋਂ ਪ੍ਰੋਡਿਊਸ ਇਸ ਫਿਲਮ ਦੀ ਕਹਾਣੀ ਸੁਖਰਾਜ ਸਿੰਘ ਨੇ ਲਿਖੀ ਹੈ ਅਤੇ ਇਹ ਹੁਣ ਤੱਕ ਦੀਆਂ ਸਾਰੀਆ ਪੰਜਾਬੀ ਫਿਲਮਾਂ ਤੋਂ ਬਿਲਕੁਲ ਵੱਖਰੀ ਹੈ।ਨਿਰਦੇਸ਼ਕ ਇਸ਼ਾਨ ਚੋਪੜਾ ਵਲੋਂ ਨਿਰਦੇਸ਼ਿਤ ਇਸ ਫਿਲਮ ਵਿੱਚ ਜਿਥੇ ਰੋਮਾਂਸ, ਐਕਸ਼ਨ ਅਤੇ ਬੇਹਤਰੀਨ ਸੰਗੀਤ ਤਾਂ ਹੈ ਹੀ, ਉਥੇ ਹੀ ਇਸ ਫਿਲਮ ਵਿਚ ਦਰਸ਼ਕਾਂ ਲਈ ਹਾਲਾਤ ਦੇ ਅਨੁਕੂਲ ਹਾਸੇ-ਠੱਠੇ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ।ਫਿਲਮ ਵਿੱਚ ਨਿੰਜਾ ਅਤੇ ਜੱਸ ਬਾਜਵਾ ਨਾਲ ਹੀਰੋਇਨ ਦੀ ਭੂਮਿਕਾ ‘ਚ ਅਦਾਕਾਰਾ ਵਾਮਿਕਾ ਗੱਬੀ ਤੇ ਜੈਸਮੀਨ ਬਾਜਵਾਹ ਹਨ ਜਦਕਿ ਅਦਾਕਾਰ ਯੋਗਰਾਜ ਸਿੰਘ, ਕਰਮਜੀਤ ਅਨਮੋਲ, ਹੋਬੀ ਧਾਲੀਵਾਲ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਹਾਰਬੀ ਸੰਘਾ, ਪ੍ਰਕਾਸ ਗਾਦੂ ਅਤੇ ਐਮੀ ਰੰਧਾਵਾ ਆਦਿ ਵੀ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ।

14 Comments

Leave a Reply