Articles

ਮੈਂਟਲ ਹਸਪਤਾਲ ਵਿੱਚ ਤਸੀਹੇ ਝੱਲਦੀ ਗੀਤ ਦੁੱਖਾਂ ਦੀ ਦਾਸਤਾਨ ਪੇਸ਼ ਕਰੇਗਾ ਸੀਰੀਅਲ 'ਗੀਤ ਢੋਲੀ' ਦਾ  ਅਗਲਾ ਐਪੀਸੋਡ  

 ਇੱਕ ਤੋਂ ਬਾਅਦ ਇੱਕ ਮੋੜ ਦੇ ਨਾਲ ਜਿਵੇਂ ਕਿ ਸੀਰੀਅਲ ਗੀਤ ਢੋਲੀ ਆਪਣੇ ਪ੍ਰਸ਼ੰਸਕਾਂ ਨੂੰ ਸ਼ੋਅ ਦੀਆਂ ਸਾਜ਼ਿਸ਼ਾਂ ਨੂੰ ਜਾਰੀ ਰੱਖਣ ਲਈ ਉਤਾਵਲਾ ਬਣਾਉਂਦਾ ਜਾ ਰਿਹਾ ਹੈ, ਗੀਤ ਦੀ ਬੇਵਸੀ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਉਸਦੇ ਲਈ ਹਮਦਰਦੀ ਨੂੰ ਹੋਰ ਡੂੰਘਾ ਕਰ ਦਿੱਤਾ ਹੈ।ਮੈਂਟਲ ਹਸਪਤਾਲ ‘ਚ ਗੀਤ ਨਾਲ ਪੂਰੀ ਬੇਇਨਸਾਫੀ ਹੋ ਰਹੀ ਹੈ, ਜਿਸ ਦੀ ਸਿਮੌਨ ਨੇ ਪੂਰੀ ਯੋਜਨਾ ਬਣਾਈ ਹੈ, ਪਰ ਇੱਕ ਮੁਕਤੀਦਾਤਾ ਵਜੋਂ, ਜੂਨੀਅਰ ਡਾਕਟਰ ਪ੍ਰੇਰਨਾ ਗੀਤ ਨੂੰ ਗੁਪਤ ਰੂਪ ਵਿੱਚ ਇੱਕ ਫੋਨ ਦੇਣ ਦੀ ਕੋਸ਼ਿਸ਼ ਕਰਦੀ ਹੈ, ਪਰ ਉਹ ਮਲਹਾਰ ਨਾਲ ਗੱਲ ਕਰਨ ਵਿੱਚ ਅਸਮਰੱਥ ਹੁੰਦੀ ਹੈ ਕਿਉਂਕਿ ਸਿਮੌਨ ਅੱਗੇ ਵਾਂਗ, ਉਸਦਾ ਰਸਤੇ ਦੀ ਰੁਕਾਵਟ ਬਣਦੀ ਹੈ ਅਤੇ ਮਲਹਾਰ ਦਾ ਫੋਨ ਫੜਦੀ ਹੈ। ਇਸਦੇ ਉਲਟ, ਗੀਤ ਹਸਪਤਾਲ ਵਿੱਚ ਆਕਾਸ਼ ਦੀ ਗੱਲ ਸੁਣਦੀ ਹੈ ਅਤੇ ਉਸਦਾ ਨਾਮ ਚੀਕਣਾ ਸ਼ੁਰੂ ਕਰ ਦਿੰਦੀ ਹੈ। ਅਫ਼ਸੋਸ ਦੀ ਗੱਲ ਹੈ ਕਿ ਉਹ ਉਸਦੀ ਅਵਾਜ਼ ਨਹੀਂ ਸੁਣਦਾ, ਪਰ ਮੈਡੀਕਲ ਸਟਾਫ ਨੇ ਗੀਤ ਦੀ ਇਸ ਹਰਕਤ ਕਾਰਨ ਉਸਨੂੰ ਸਜ਼ਾ ਦੇਣਾ ਚਾਹਿਆ।ਕੀ ਗੀਤ ਮਾਨਸਿਕ ਹਸਪਤਾਲ ਵਿੱਚ ਜ਼ੁਲਮ ਸਹਿਣ ਲਈ ਆਪਣੇ ਆਪ ਨੂੰ ਸੰਭਾਲ ਸਕੇਗੀ? ਇਹਨਾ ਦੁੱਖਾਂ ਤੋਂ ਉਹ ਕਿਵੇਂ ਬਚ ਪਾਵੇਗੀ? ਗੀਤ ਨੂੰ ਇਸ ਅਹਿਮ ਸਥਿਤੀ ਵਿੱਚ ਦੇਖਣ ਲਈ ਹਰ ਰੋਜ਼ ਸ਼ਾਮ 8:00 ਵਜੇ ਜ਼ੀ ਪੰਜਾਬੀ ‘ਤੇ ਗੀਤ ਢੋਲੀ ਦੇਖਦੇ ਰਹੋ।
ਹਰਜਿੰਦਰ ਸਿੰਘ