Music

ਮੇਲਾ ਪੀਰ ਗਾਜੀਸਲਾਰ ਵਿਖੇ ਦੀਪ ਢਿਲੋਂ, ਜੈਸਮੀਨ ਜੱਸੀ 'ਤੇ ਗਾਇਕਾ ਅਲੀਸ਼ਾ ਦਾ ਖੁੱਲਾ ਅਖਾੜਾ ਕੱਲ 9 ਮਾਰਚ ਨੂੰ

ਪਾਲੀਵੁੱਡ ਪੋਸਟ- ਸਮਾਣਾ ਦੇ ਪਿੰਡ ਗਾਜੀਸਲਾਰ (ਰਾਜਲਾ) ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਪਿੰਡ ਦੀ ਪੰਚਾਇਤ ‘ਤੇ ਸਮੂਹ ਗਾਜੀਸਲਾਰ ਨਗਰ ਵਾਸੀਆਂ ਵਲੋਂ ਬਾਬਾ ਪੀਰ ਗਾਜੀਸਲਾਰ ਦੀ ਦਰਗਾਹ ਤੇ ਸਲਾਨਾ ਮੇਲਾ ਕੱਲ 9 ਮਾਰਚ ਨੂੰ ਬਹੁਤ ਹੀ ਧੂਮਧਾਮ ‘ਤੇ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਇਸ ਮੇਲੇ ਦੀਆਂ ਤਿਆਰੀਆਂ ਪਿਛਲੇ ਕਈ ਦਿਨਾਂ ਤੋਂ ਪੂਰੇ ਜ਼ੋਰਾਂ ਨਾਲ ਚਲ ਰਹੀਆਂ ਹਨ ਅਤੇ ਮੇਲੇ ਦੌਰਾਨ ਇਲਾਕੇ ਭਰ ਚੋਂ ਵੱਡੀ ਗਿਣਤੀ ਵਿਚ ਸੰਗਤਾਂ ਦਰਗਾਹ ‘ਤੇ ਨਮਸਤਕ ਹੋਣ ਲਈ ਪੁੱਜਣਗੀਆਂ। ਇਸ ਮੌਕੇ ਕਰਵਾਏ ਜਾ ਰਹੇ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਪੰਜਾਬ ਦੀ ਨੰਬਰ ਇੱਕ ਦੋਗਾਣਾ ਜੋੜੀ ਦੀਪ ਢਿਲੋਂ, ਜੈਸਮੀਨ ਜੱਸੀ, ਗਾਇਕਾ ਅਲੀਸ਼ਾ ਅਤੇ ਮਲਕੀ ਰੰਧਾਵਾ ਆਦਿ ਕਲਾਕਾਰ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਸਰਪੰਚ ਕਰਮਜੀਤ ਨਰਸੋਤ ਅਤੇ ਮੇਲਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਇਲਾਕਾ ਵਾਸੀਆਂ ਨੂੰ ਮੇਲੇ ਤੇ ਪਹੁੰਚਣ ਲਈ ਖੁਲਾ ਸੱਦਾ ਹੈ।