Music

 ‘ਮੇਲਾ ਕਠਾਰ ਦਾ’ ਸਬੰਧੀ ਸਟਾਰ ਕਲਾਕਾਰਾਂ ਦੇ ਪੋਸਟਰ ਸੋਸ਼ਲ ਮੀਡੀਆ ‘ਤੇ ਛਾਏ

ਪਾਲੀਵੁੱਡ ਪੋਸਟ– ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ (ਆਦਮਪੁਰ) ਵਿਖੇ ਏ.ਬੀ. ਪ੍ਰੋਡਕਸ਼ਨ ਅਤੇ ਹੰਬਲ ਮਿਊਜ਼ਿਕ ਪ੍ਰੋਡਿਊਸਰ ਭਾਨਾ ਐੱਲ.ਏ ਦੀ ਅਗਵਾਈ ਹੇਠ ਅਗਾਮੀ 13  ਅਤੇ 14 ਸਤੰਬਰ ਨੂੰ ਹੋਣ ਜਾ ਰਹੇ ‘ਮੇਲਾ ਕਠਾਰ ਦਾ’  ਸਬੰਧੀ ਪਹੁੰਚ ਰਹੇ ਕਲਾਕਾਰਾਂ ਦੇ ਪੋਸਟਰ ਇਕ ਲੜੀ ਤਹਿਤ ਰਿਲੀਜ਼ ਕੀਤੇ ਗਏ ਹਨ।ਇਸ ਮੌਕੇ ਵਿਸ਼ਵ ਪ੍ਰਸਿੱਧ ਸੂਫ਼ੀ ਗਾਇਕਾ ਜੋੜੀ ਨੂਰਾਂ ਸਿਸਟਰਜ਼, ਜਾਕਿਰ ਹੂਸੇਨ, ਗਾਇਕ ਰਣਜੀਤ ਬਾਵਾ, ਰਾਜਵੀਰ ਜਵੰਦਾ, ਅੰਮ੍ਰਿਤ ਮਾਨ, ਦਿਲਪ੍ਰੀਤ ਢਿਲੋਂ, ਬੀ ਪ੍ਰਾਕ, ਜੈਲੀ, ਸਿੱਪੀ ਗਿੱਲ, ਸੁਨੰਦਾ ਸ਼ਰਮਾ, ਸਲੀਨਾ ਸ਼ੈਲੀ, ਅਖਿਲ, ਸੱਜਣ ਅਦੀਬ, ਜੋਰਡਨ ਸੰਧੂ, ਗਗਨ ਥਿੰਦ, ਆਰ ਨੇਤ, ਅਰਮਾਨ ਬੇਦਿਲ, ਸ਼ਰਨ ਮਾਨ, ਹਰਿੰਦਰ ਭੁੱਲਰ, ਵਿਰਾਸਤ ਸੰਧੂ, ਸੁਖਬੀਰ ਰਾਣਾ, ਅਜੀਤ ਸਿੰਘ ਅਤੇ ਜਤਿੰਦਰ ਭੁੱਲਰ ਆਦਿ ਕਲਾਕਾਰ ਆਪਣੀ ਹਾਜ਼ਰੀ ਭਰਨਗੇ।ਜ਼ਿਕਰਯੋਗ ਹੈ ਕਿ ਸ਼ੋਸ਼ਲ ਮੀਡੀਆ ਤੇ ਮੇਲਾ ਕਠਾਰ ਦੇ ਇਹ ਪੋਸਟਰ ਧਮਾਲਾਂ ਪਾਉਂਦੇ ਨਜ਼ਰ ਆ ਰਹੇ ਹਨ ਅਤੇ ਏ ਬੀ ਪ੍ਰੋਡਕਸ਼ਨ  ਤੇ ਹੰਬਲ ਮਿਊਜ਼ਿਕ ਵਲੋਂ ਸਮੂਹ ਪੰਜਾਬ ਵਾਸੀਆਂ ਨੂੰ ਮੇਲੇ ਤੇ ਪਹੁੰਚਣ ਲਈ ਖੁੱਲਾ ਸੱਦਾ ਦਿੱਤਾ ਜਾ ਰਿਹਾ ਹੈ।

Leave a Reply