Movie News

ਮੁੰਡੇ ਤੇ ਕੁੜੀ ਦਾ ਫ਼ਰਕ ਮਿਟਾਉਂਦੀ ਫ਼ਿਲਮ 'ਮੁੰਡਾ ਹੀ ਚਾਹੀਦਾ'

ਪਾਲੀਵੁੱਡ ਪੋਸਟ – ਅੱਜ ਦਾ ਸਿਨਮਾ ਨਾ ਕੇਵਲ ਮਨੋਰੰਜਨ ਦਾ ਸਾਧਨ ਹੈ ਬਲਕਿ ਸਮਾਜ ਦੇ ਵੱਖ-ਵੱਖ ਪਹਿਲੂਆਂ ਨਾਲ ਵੀ ਜੁੜਿਆ ਹੋਇਆ ਹੈ।ਅੱਜ ਦੀ ਇਹ ਇੱਕ ਦੁਨਿਆਵੀਂ ਸੱਚਾਈ ਹੈ ਕਿ ਅੱਜ ਹਰ ਸੱਸ ਨੂੰ ਆਪਣੀ ਨੂੰਹ ਤੋਂ ‘ਮੁੰਡਾ ਹੀ ਚਾਹੀਦਾ’ ਹੈ ਅਤੇ ਹੁਣ ਇਸੇ ਵਿਸ਼ੇ ਨੂੰ ‘ਤੇ ਨਿਰਮਾਤਰੀ ਨੀਰੂ ਬਾਜਵਾ ਆਪਣੀ ਨਵੀਂ ਫ਼ਿਲਮ ਲੈ ਕੇ ਆ ਰਹੀ ਹੈ ਜਿਸਦਾ ਨਾਂ ਵੀ ਇਹੋ ਹੈ ‘ਮੁੰਡਾ ਹੀ ਚਾਹੀਦਾ’ ਜੋ ਕਿ ਸਾਡੇ ਸਮਾਜ ਦੇ ਇੱਕ ਕੌੜੇ ਸੱਚ ਨੂੰ ਸਾਹਮਣੇ ਲਿਆਵੇਗੀ।
ਦੱਸ ਦਈਏ ਕਿ ਇਹ ਇੱਕ ਮੱਧ ਵਰਗੀ ਪਰਿਵਾਰ ਦੀ ਕਹਾਣੀ ਹੈ ਜੋ ਮੁੰਡੇ-ਕੁੜੀ ਦੇ ਚੱਕਰ ‘ਚ ਪੈ ਕੇ ਕੀ ਕੀ ਪਾਪੜ ਵੇਲਦਾ ਹੈ, ਕਿਵੇਂ ਪਾਖੰਡੀ ਲੋਕ ਇਨ੍ਹਾਂ ਨੂੰ ਭਾਵਨਾਤਮਕ ਤੌਰ ‘ਤੇ ਲੁੱਟਦੇ ਹਨ। ਆਖਿਰ ਮਰਦ ਹੋ ਕੇ ਟੈਸਟ ਟਿਊਬ ਬੇਬੀ ਦੇ ਚੱਕਰ ‘ਚ ਪਏ ਫ਼ਿਲਮ ਦੇ ਨਾਇਕ ਨਾਲ ਕੀ ਬੀਤਦੀ ਹੈ ? ਇਹ ਤਾਂ ਫ਼ਿਲਮ ਵੇਖ ਕੇ ਹੀ ਪਤਾ ਲੱਗੇਗਾ। ਨੀਰੂ ਬਾਜਵਾ ਐਂਟਰਟੇਨਮੇਂਟ ਅਤੇ ਸ੍ਰੀ ਨਰੋਤਮਜੀ ਫ਼ਿਲਮਜ਼ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਲੇਖਕ ਤੇ ਨਿਰਦੇਸ਼ਕ ਸੰਤੋਸ਼ ਸੁਭਾਸ਼ ਥੀਟੇ ਹੈ ਜਿਸਨੇ ਬਹੁਤ ਹੀ ਬਾਰੀਕੀ ਨਾਲ ਫ਼ਿਲਮ ਦੇ ਵਿਸ਼ੇ ਨੂੰ ਪਰਦੇ ‘ਤੇ ਉਤਾਰਿਆ ਹੈ। ਇਸ ਫ਼ਿਲਮ ਵਿਚ ਰੁਬੀਨਾ ਬਾਜਵਾ ਤੇ ਹਰੀਸ਼ ਵਰਮਾ ਅਜੀਬੋ ਗਰੀਬ ਕਿਰਦਾਰਾਂ ‘ਚ ਨਜ਼ਰ ਆਉਣਗੇ ਜੋ ਕਾਮੇਡੀ ਦੇ ਮਾਹੌਲ ‘ਚ ਦਰਸ਼ਕਾਂ ਦਾ ਚੰਗਾ ਮਨੋਰੰਜਨ ਕਰਨਗੇ। ਫ਼ਿਲਮ ਵਿਚ ਰੁਬੀਨਾ ਬਾਜਵਾ, ਨੀਰੂ ਬਾਜਵਾ, ਹਰੀਸ਼ ਵਰਮਾ, ਜਤਿੰਦਰ ਕੌਰ, ਜੱਗੀ ਧੂਰੀ, ਰਵਿੰਦਰ ਮੰਡ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸਕਰੀਨ ਪਲੇਅ ਤੇ ਡਾਇਲਾਗ ਦੀਪ ਜਗਦੀਪ ਜਗਦੇ ਨੇ ਲਿਖੇ ਹਨ। ਸੰਗੀਤ ਗੁਰਮੀਤ ਸਿੰਘ, ਗੁਰਮੋਹ ਤੇ ਗੁਰਚਰਨ ਸਿੰਘ ਨੇ ਦਿੱਤਾ ਹੈ। ਗੀਤ ਹਰਮਨਜੀਤ, ਹਰਿੰਦਰ ਕੌਰ ਅਤੇ ਕਪਤਾਨ ਨੇ ਲਿਖੇ ਹਨ। ਇਹ ਫ਼ਿਲਮ 12 ਜੁਲਾਈ ਨੂੰ ਓਮ ਜੀ ਗਰੁੱਪ ਅਤੇ ਰਿਧਮ ਬੁਆਏ ਵੱਲੋਂ ਦੇਸ਼ ਵਿਦੇਸ਼ਾਂ ਵਿਚ ਰਿਲੀਜ਼ ਕੀਤੀ ਜਾਵੇਗੀ।

2 Comments

  • Propecia Msd Kaufen [url=https://apcialisle.com/#]buy cialis 5mg[/url] Propecia Nizoral Hair Loss Treatments Cialis Propecia Side Effects Laser

  • Generic Sildenafil Citrate For Sale [url=https://abcialisnews.com/#]generic cialis[/url] Cialis 12 Kaufen Cialis Buy Doxycycline No Prescription

Leave a Reply