ArticlesFeatured

ਮੁਕਾਬਲੇ ਦੇ ਦੂੱਜੇ ਕੁਆਟਰ ਫਾਈਨਲ ਦੀ ਸ਼ੁਰੂਆਤ ਕੀਤੀ ਅੰਤਕਸ਼ਰੀ 2 ਨੇ

ਜ਼ੀ
ਪੰਜਾਬੀ ਦਾ ਸ਼ੋਅ ਅੰਤਾਕਸ਼ਰੀ 2 ਦਾ ਮੰਚ ਆਪਣੇ ਦਰਸ਼ਕਾਂ ਨੂੰ ਪ੍ਰਸੰਨ ਕਰਨ ਲਈ ਕੋਈ ਕਸਰ ਨਹੀਂ ਛੱਡ ਰਿਹਾ, ਆਪਣੇ ਇਸ ਸ਼ੋਅ ਦੇ ਜਰੀਏ ਉਹ ਰਿਸ਼ਤਿਆਂ ਦੀ ਅਹਿਮੀਅਤ ਆਪਣੇ ਦਰਸ਼ਕਾਂ ਨੂੰ ਬਿਆਨ ਕਰਦੇ ਹਨ ਅਤੇ ਅੱਜ ਮੁਕਾਬਲੇ ਦਾ ਦੂਜਾ ਕੁਆਰਟਰ ਫਾਈਨਲ ਰਾਊਂਡ ਹੋਣ ਜਾ ਰਿਹਾ ਹੈ।ਦਰਸ਼ਕਾਂ ਦੀ ਉਤਸਕੁਤਾ ਨੂੰ ਹੋਰ ਵਧਾਉਣ ਲਈ ਅੰਤਾਕਸ਼ਰੀ 2 ਦਾ ਮੰਚ ਦੂਜੇ ਕੁਆਰਟਰ ਫਾਈਨਲ ਰਾਊਂਡ ਲੈ ਕੇ ਆ ਰਿਹਾ ਹੈ।ਪ੍ਰਤੀਯੋਗੀ ਆਪਣੀ ਅਸਲ ਪ੍ਰਤਿਭਾ ਦੇ ਰਾਹੀਂ ਦਰਸ਼ਕਾਂ ਨੂੰ ਮਨੋਰੰਜਨ ਕਰਨ ਦਾ ਪੂਰਾ ਮੰਨ ਬਣਾ ਕੇ ਮੰਚ ਉੱਤੇ ਆਏ ਹਨ। ਪ੍ਰਤੀਯੋਗੀ ਅੰਤਾਕਸ਼ਰੀ 2 ਦਾ ਖਿਤਾਬ ਜਿੱਤਣ ਲਈ ਆਪਣੇ ਹੁਨਰ ਨੂੰਪੂਰੇ ਜਜ਼ਬੇ ਨਾਲ ਪੇਸ਼ ਕਰਦੇ ਆ ਰਹੇ ਹਨ। ਸ਼ੋਅ ਦਾ ਮਾਹੌਲ ਉਦੋਂ ਜੋਸ਼ੀਲਾ ਤੇ ਖੁਸ਼ਨੁਮਾ ਹੋਵੇਗਾ ਜਦੋਂ ਪ੍ਰਤੀਯੋਗੀ ਆਪਣੇ ਪਾਰਟਨਰ ਨਾਲ ਕੁਝ ਮਜ਼ੇਦਾਰ ਖੇਡਾਂ ਵੀ ਖੇਡਣਗੇ, ਜਿਸ ਵਿੱਚ ਸਾਡੇ ਮੇਜ਼ਬਾਨ ਮਾਸਟਰ ਸਲੀਮ ਅਤੇ ਮੀਸ਼ਾ ਸਰੋਵਾਲ ਉਹਨਾਂ ਦਾ ਸਾਥ ਦੇਣਗੇ।ਆਪਣੀ ਸ਼ਾਮ ਹੋਰ ਵੀ ਬੇਹਤਰੀਨ ਬਣਾਉਣ ਲਈ ਦੇਖਣਾ ਨਾ ਭੁੱਲਿਓ! ਦੂਜਾ ਕੁਆਰਟਰ ਫਾਈਨਲ ਰਾਊਂਡ ਅੰਤਾਕਸ਼ਰੀ 2 ਦੇ ਮੰਚ ਉੱਤੇ ਸ਼ਨੀਵਾਰ ਦੀ ਸ਼ਾਮ 7 ਵਜੇ ਸਿਰਫ
ਜ਼ੀ
ਪੰਜਾਬੀ ਤੇ।