Movie News

'ਮਿੱਟੀ ਵਿਰਾਸਤ ਬੱਬਰਾਂ ਦੀ' ਪੇਸ਼ ਕਰੇਗੀ ਦਲੇਰ ਬੱਬਰਾਂ ਦੀ ਅਣਕਹੀ ਕਹਾਣੀ, ਕੱਲ ਹੋਵੇਗੀ ਰਿਲੀਜ਼

ਪਾਲੀਵੁੱਡ ਪੋਸਟ- ਪੰਜਾਬੀ ਫਿਲਮ ਜਗਤ ਦਾ ਮਿਆਰ ਕਿੰਨਾ ਉੱਚਾ ਹੋ ਗਿਆ ਹੈ, ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ। ਪੰਜਾਬੀ ਗੀਤਾਂ ਦਾ ਬਾਲੀਵੁੱਡ ਫਿਲਮਾਂ ‘ਚ ਸ਼ਾਮਲ ਹੋਣਾ ਤੇ ਵੱਡੇ-ਵੱਡੇ ਬਾਲੀਵੁੱਡ ਦੇ ਚਿਹਰੇ ਪੰਜਾਬੀ ਫਿਲਮ ਜਗਤ ਨਾਲ ਜੁੜਨੇ, ਇਸ ਗੱਲ ਦਾ ਸੰਕੇਤ ਦਿੰਦੇ ਹਨ ਕਿ ਪਾਲੀਵੁੱਡ ਸਿਖਰਾਂ ‘ਤੇ ਹੈ। ਇਸੇ ਲਿਸਟ ‘ਚ ਇਕ ਹੋਰ ਬਾਲੀਵੁੱਡ ਸ਼ਖਸੀਅਤ ਦਾ ਨਾਂ ਜੁੜ ਚੁੱਕਾ ਹੈ, ਜੋ ਹੈ ਬਾਲੀਵੁੱਡ ਡ੍ਰੀਮ ਗਰਲ ਹੇਮਾ ਮਾਲਿਨੀ ।ਹੇਮਾ ਮਾਲਿਨੀ ਵਲੋਂ ਪ੍ਰੋਡਿਊਸ ਪਹਿਲੀ ਪੰਜਾਬੀ ਫਿਲਮ ‘ਮਿੱਟੀ, ਵਿਰਾਸਤ ਬੱਬਰਾਂ ਦੀ’ ਕੱਲ ਯਾਨੀ 23 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਨਿਰਦੇਸ਼ਕ ਹਰਿਦੇ ਸ਼ੈੱਟੀ ਦੇ ਨਿਰਦੇਸ਼ਨ ‘ਚ ਫ਼ਿਲਮਾਈ ਗਈ ਇਸ ਫਿਲਮ ਦਾ ਵਿਸ਼ਾ ਵੱਖਰਾ ਹੈ ਤੇ ਮੰਤਵ ਵੀ ਵੱਖਰਾ ਹੈ। ਇਹ ਫ਼ਿਲਮ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਨਾਲ-ਨਾਲ 1922 ਦੇ ਸਮੇਂ ਚੱਲੀ ਬੱਬਰ ਲਹਿਰ ਜਿਸ ‘ਚ ਖ਼ਾਸ ਕਰਕੇ ਉਹਨਾਂ ੬ ਬੱਬਰ ਸ਼ਹੀਦਾਂ ਦੀ ਕਹਾਣੀ ਪੇਸ਼ ਕਰੇਗੀ ਜਿਹੜੇ ਅੰਗਰੇਜ਼ਾਂ ਨਾਲ ਲੋਹਾ ਲੈਂਦੇ ਸ਼ਹੀਦ ਹੋਏ ਸਨ। ‘ਮਿੱਟੀ, ਵਿਰਾਸਤ ਬੱਬਰਾਂ ਦੀ’ ‘ਚ ਲਖਵਿੰਦਰ ਕੰਡੋਲਾ ਲੀਡ ਰੋਲ ‘ਚ ਨਜ਼ਰ ਆਉਣਗੇ, ਜਦੋਂਕਿ ਉਨ੍ਹਾਂ ਨਾਲ ਕੁਲਜਿੰਦਰ ਸਿੱਧੂ, ਨਿਸ਼ਾਨ ਭੁੱਲਰ, ਜਪਜੀ ਖਹਿਰਾ, ਪ੍ਰਿੰਸ ਕੰਵਲਜੀਤ ਸਿੰਘ, ਧੀਰਜ ਕੁਮਾਰ, ਅਕਾਂਸ਼ਾ ਸਰੀਨ, ਸ਼ਵਿੰਦਰ ਮਾਹਲ, ਗੁਰਪ੍ਰੀਤ ਭੰਗੂ ਅਤੇ ਲੱਕੀ ਧਾਲੀਵਾਲ ਵਰਗੇ ਦਿੱਗਜ਼ ਕਲਾਕਾਰ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ।

13 Comments

Leave a Reply