Articles

 ਮਿਊਜ਼ਿਕਲ ਪ੍ਰੇਮ ਕਹਾਣੀ ਹੋਵੇਗੀ “ਵੈਸਟਨ ਗਵੱਈਆ” ਆਰਿਆ ਬੱਬਰ ਤੇ ਮਨਰੀਤ ਸਰਾਂ ਹਨ ਮੁੱਖ ਭੂਮਿਕਾ ‘ਚ

“ਮੇਰੇ
ਪਿਤਾ ਨੂੰ ਹਿੰਦੀ ਸਿਨੇਮੇ ਤੋਂ ਪਹਿਲਾਂ ਪੰਜਾਬੀ ਸਿਨੇਮੇ ਨੇ ਪਹਿਚਾਣ ਦਿੱਤੀ ਸੀ। ਪਿਤਾ ਵਾਂਗ ਹੀ ਮੇਰਾ ਵੀ ਪੰਜਾਬੀ ਸਿਨੇਮਾ ਨਾਲ ਦਿਲੋਂ ਪਿਆਰ ਹੈ।  ਮੇਰੀ ਪਹਿਚਾਣ ਵੀ ਪੰਜਾਬੀ ਸਿਨੇਮਾ ਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਨਾਮਵਰ ਅਦਾਕਾਰ ਆਰਿਆ ਬੱਬਰ ਨੇ ਕੀਤਾ। ਆਰਿਆ ਬੱਬਰ ਨਾਮੀਂ ਅਦਾਕਾਰ ਰਾਜ ਬੱਬਰ ਦਾ ਸੁਪੁੱਤਰ ਹੈ।
ਉਹ ਅੱਜ ਇੱਥੇ ਆਪਣੀ ਨਵੀਂ ਪੰਜਾਬੀ ਫ਼ਿਲਮ “ਵੈਸਟਨ ਗਵੱਈਆ” ਦੀ ਅਨਾਊਂਸਮੈਂਟ ਤੇ ਪੋਸਟਰ ਰਿਲੀਜ ਕਰਨ ਪੁਹੰਚੇ ਸਨ। ਇਸ ਮੌਕੇ ਆਰਿਆ ਬੱਬਰ ਦੇ ਨਾਲ ਫ਼ਿਲਮ ਦੀ ਨਾਇਕਾ ਮਨਰੀਤ ਸਰਾਂ, ਨਿਰਮਲ ਰਿਸ਼ੀ, ਮਲਕੀਤ ਰੌਣੀ, ਹਨੀ ਅਲਬੇਲਾ, ਦੀਦਾਰ ਸੰਧੂ, ਬਾਲ ਕਲਾਕਾਰ ਮਨਰਾਜ ਸਿੰਘ ਸਿੱਧੂ, ਫ਼ਿਲਮ ਦੇ ਨਿਰਦੇਸ਼ਕ ਪਰਮਜੀਤ ਸਿੰਘ, ਲੇਖਕ ਰਿਸ਼ੀ ਮੱਲੀ, ਨਿਰਮਾਤਾ ਗੁਰਦਿਆਲ ਸਿੰਘ ਸਿੱਧੂ, ਦਿਲਜੀਤ ਸਿੰਘ, ਸਹਿ-ਨਿਰਮਾਤਾ ਦੀਪਕਜੋਤ ਸਿੰਘ, ਸਤਵੰਤ ਸਿੰਘ ਮਾਨ ਅਤੇ ਦਵਿੰਦਰ ਸਿੰਘ ਹਾਜ਼ਰ ਸਨ।
ਇਸ ਮੌਕੇ ਫ਼ਿਲਮ ਦੇ ਡਾਇਰੈਕਟਰ ਨੇ ਦੱਸਿਆ ਕਿ ਇਹ ਫ਼ਿਲਮ ਇਕ ਮਿਊਜ਼ਿਕਲ ਡਰਾਮਾ ਫ਼ਿਲਮ ਹੈ, ਜੋ ਆਮ ਪੰਜਾਬੀ ਫਿਲਮਾਂ ਨਾਲ਼ੋਂ ਬਿਲਕੁਲ ਵੱਖਰੇ ਕਿਸਮ ਦੀ ਹੋਵੇਗੀ। ਇਸ ਦੀ ਸ਼ੂਟਿੰਗ ਯੂ ਕੇ ਦੀਆਂ ਵੱਖ ਵੱਖ ਲੋਕੇਸ਼ਨਾਂ ‘ਤੇ ਕੀਤੀ ਜਾਵੇਗੀ।  ਨਿਰਮਾਤਾ ਗੁਰਦਿਆਲ ਸਿੰਘ ਸਿੱਧੂ ਨੇ ਦੱਸਿਆ ਕਿ ਉਹਨਾਂ ਦੇ ਬੈਨਰ “ਐਲਪਾਇਨ ਮੋਸ਼ਨ ਪਿਕਚਰਸ” ਦੀ ਇਹ ਤੀਜੀ ਫ਼ਿਲਮ ਹੈ ਉਹ ਇਸ ਤੋਂ ਪਹਿਲਾਂ ਅੰਗਰੇਜ਼ ਪੁੱਤ ਅਤੇ ਟੀਚਰ ਜੀ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ। ਇਹ ਫ਼ਿਲਮ ਉਹਨਾਂ ਵੱਲੋਂ ਨਿਰਮਾਤਾ ਦਲਜੀਤ ਸਿੰਘ, ਦੀਪਕਜੋਤ ਸਿੰਘ, ਸਤਵੰਤ ਸਿੰਘ ਮਾਨ ਅਤੇ ਦਵਿੰਦਰ ਸਿੰਘ ਨਾਲ ਮਿਲਕੇ ਬਣਾਈ ਜਾ ਰਹੀ ਹੈ। ਉਹਨਾਂ ਦੀ ਇਹ ਫ਼ਿਲਮ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਇਸ ਮੌਕੇ ਆਰਿਆ ਬੱਬਰ ਨੇ ਆਪਣੀ ਇਸ ਫ਼ਿਲਮ ਬਾਰੇ ਗੱਲ-ਬਾਤ ਕਰਦਿਆਂ ਦੱਸਿਆ ਕਿ ਉਹ ਇਸ ਫ਼ਿਲਮ ਵਿੱਚ ਇਕ ਐਸੇ ਸਿਰਫਿਰੇ ਗਾਇਕ ਦਾ ਕਿਰਦਾਰ ਨਿਭਾ ਰਿਹਾ ਹੈ ਜਿਸ ਨੂੰ ਭਾਵੇਂ ਗਾਇਕੀ ਦੀ ਕੋਈ ਸਮਝ ਨਹੀਂ ਹੈ ਪਰ ਉਸਨੂੰ ਲੱਗਦਾ ਹੈ ਕਿ ਉਹ ਵੱਡਾ ਗਾਇਕ ਹੈ। ਉਸਦੇ ਨਾਲ ਰਹਿਣ ਵਾਲੇ ਉਸਦੇ ਦੋਸਤ ਵੀ ਉਸਨੂੰ ਸਦਾ ਇਸੇ ਵਹਿਮ ਵਿੱਚ ਹੀ ਰੱਖਦੇ ਹਨ।
ਇਸ ਵਿੱਚ ਉਸਦੇ ਦੋਸਤ ਦੀ ਭੂਮਿਕਾ ਕਸ਼ਮੀਰ ਸਿੰਘ ਸੰਘਾ ਨਜ਼ਰ ਆਵੇਗਾ।
ਉਹ ਪਹਿਲੀ ਵਾਰ ਅਜਿਹਾ ਕਿਰਦਾਰ ਨਿਭਾ ਰਹੇ ਹਨ। ਫ਼ਿਲਮ ਦੀ ਨਾਇਕਾ ਮਨਰੀਤ ਸਰਾਂ ਨੇ ਕਿਹਾ ਕਿ ਉਹ ਖੁਸ਼ ਹੈ ਕਿ ਉਸਨੂੰ ਇਸ ਸ਼ਾਨਦਾਰ ਫ਼ਿਲਮ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ । ਇਸ ਮੌਕੇ ਹਾਜ਼ਰ ਬਾਕੀ ਕਲਾਕਾਰਾਂ ਨੇ ਵੀ ਫ਼ਿਲਮ ਦੇ ਸਬਜੈਕਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਪੰਜਾਬੀ ਸਿਨਮਾ ਵਿੱਚ ਇਸ ਤਰ੍ਹਾਂ ਦੀਆਂ ਲੀਕ ਤੋਂ ਹਟਵੀਆਂ ਫਿਲਮਾਂ ਦੇਖਣ ਨੂੰ ਮਿਲਣਗੀਆਂ। ਅਦਾਕਾਰ ਮਲਕੀਤ ਰੌਣੀ ਨੇ ਕਿਹਾ ਕਿ ਉਹ ਇਸ ਤੋਂ ਪਹਿਲਾਂ ਵੀ ਇਸ ਪ੍ਰੋਡਕਸ਼ਨ ਹਾਊਸ ਨਾਲ ਕੰਮ ਕਰ ਚੁੱਕੇ ਹਨ। ਉਹ ਜਾਣਦੇ ਹਨ ਕਿ ਇਹ ਪ੍ਰੋਡਕਸ਼ਨ ਹਾਊਸ ਪੰਜਾਬੀ ਦਰਸ਼ਕਾਂ ਸੀ ਝੋਲੀ ਅਜਿਹੀਆਂ ਮਨੋਰੰਜਨ ਭਰਪੂਰ ਫਿਲਮਾਂ ਹੀ ਪਾਵੇਗਾ।
ਹਰਜਿੰਦਰ ਸਿੰਘ