ArticlesMovie News

ਮਹਿਲਾ ਕਮਿਸ਼ਨ ਨੇ ਪੰਜਾਬੀ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਦਾ ਪ੍ਰੀਮੀਅਰ ਦੇਖਣ ਤੋਂ ਬਾਅਦ ਦਿੱਤੀ ਹਰੀ ਝੰਡੀ

ਸਮਾਜ
ਨੂੰ ਚੰਗੀ ਸੇਧ ਦਿੰਦੀਆਂ ਫਿਲਮਾਂ ਦਰਸ਼ਕ ਜਰੂਰ ਦੇਖਣ- ਮਨੀਸ਼ਾ ਗੁਲਾਟੀ

ਪੰਜਾਬ ਦੀ ਫ਼ਿਲਮ ਇੰਡਸਟਰੀ ਪੰਜਾਬੀ ਸਿਨੇਮਾ ਲਈ ਹਰ ਦਿਨ ਨਿੱਤ ਨਵੇਂ ਪ੍ਰੋਜੈਕਟਾਂ ‘ਤੇ ਕੰਮ ਕਰ ਰਹੀ ਹੈ ਜੋ ਕਿ ਸਮੇਂ-ਸਮੇਂ ‘ਤੇ ਕਈ ਵਾਰ ਵਿਵਾਦਾਂ ਤੇ ਚਰਚਾਵਾਂ ‘ਚ ਵੀ ਘਿਰ ਜਾਂਦੀ ਹੈ।ਕੁਝ ਦਿਨ ਪਹਿਲਾਂ ਅਜਿਹੀ ਹੀ ਇਕ ਪੰਜਾਬੀ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਜੋ ਕਿ ਆਪਣੇ ਟਾਈਟਲ ਨੂੰ ਲੈ ਕੇ ਵਿਵਾਦਾਂ ‘ਚ ਘਿਰ ਗਈ।ਪੰਜਾਬ ਰਾਜ ਮਹਿਲਾ ਕਮਿਸ਼ਨ ਮਨੀਸ਼ਾ ਗੁਲਾਟੀ ਵੱਲੋਂ ਇਸ ਫ਼ਿਲਮ ਦੇ ਟਾਈਟਲ ‘ਨੀ ਮੈਂ ਸੱਸ ਕੁੱਟਣੀ’ ‘ਤੇ ਇਤਰਾਜ਼ ਜਤਾਇਆ ਗਿਆ ਸੀ ਕਿ ਇਸ ਫ਼ਿਲਮ ਦੇ ਟਾਈਟਲ ਨਾਲ ਔਰਤਾਂ ਦੇ ਸਨਮਾਨ ਨੂੰ ਠੇਸ ਪਹੁੰਚੀ ਹੈ ਅਤੇ ਇਸ ਨਾਲ ਸਮਾਜ ਨੂੰ ਕੋਈ ਚੰਗਾ ਸੁਨੇਹਾ ਨਹੀਂ ਜਾਵੇਗਾ ਅਤੇ ਉਨਾਂ ਵਲੋਂ ਫ਼ਿਲਮ ਦੇ ਡਾਇਰੈਕਟਰ ਤੇ ਪ੍ਰੋਡਿਊਸਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ।ਜਿਸ ਉਪਰੰਤ ਫਿਲਮ ਟੀਮ ਵਲੋਂ ਅੱਜ ਕਮਿਸ਼ਨ ਅੱਗੇ ਪੇਸ਼ ਹੋ ਕੇ ਫਿਲਮ ਦਾ ਪ੍ਰੀਮੀਅਰ ਦਿਖਾਇਆ ਗਿਆ ਅਤੇ ਫਿਲਮ ਦੇਖਣ ਉਪਰੰਤ ਮਨੀਸ਼ਾ ਗੁਲਾਟੀ ਨੇ ਕਿਹਾ ਕਿ ‘ਮੈਂ ਅੱਜ ‘ਨੀ ਮੈਂ ਸੱਸ ਕੁੱਟਣੀ’ ਫਿਲਮ ਦਾ ਪ੍ਰੀਮੀਅਰ ਦੇਖਿਆ ਅਤੇ ਇੱਕ ਕਮਿਸ਼ਨ ਦਾ ਫਰਜ਼ ਸਮਝਦੇ ਹੋਏ ਅਸੀਂ ਹਰ ਗੱਲ ਦੀ ਪੂਰੀ ਤਹਿ ਤੱਕ ਜਾਣਾ ਚਾਹੁੰਦੇ ਸੀ। ਇਸ ਲਈ ਪ੍ਰੀਮੀਅਰ ਦੇਖਣ ਤੋਂ ਬਾਅਦ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਫਿਲਮ ‘ਚ ਇੱਕ ਬਹੁਤ ਚੰਗਾ ਮੈਸੇਜ ਦਿੱਤਾ ਗਿਆ ਹੈ ਅਤੇ ਇਸ ਮੈਸੇਜ ਦੀ ਸਾਡੇ ਸਮਾਜ ਨੂੰ ਬਹੁਤ ਜਰੂਰਤ ਹੈ ਅਤੇ ਉਨਾਂ ਦਰਸ਼ਕਾਂ ਨੂੰ  ਇਸ ਤਰਾਂ ਦੀਆਂ ਫਿਲਮਾਂ ਦੇਖਣ ਦੀ ਅਪੀਲ ਕੀਤੀ। ਉਨਾਂ ਅੱਗੇ ਕਿਹਾ ਕਿ ਇਸ ਦੇ ਨਾਲ ਹੀ ਜੇਕਰ ਕਿਸੇ ਨੇ ਵੀ ਕਮਿਸ਼ਨ ਦਾ ਨਾਂਅ ਲੈ ਕੇ ਯੂਟਿਊਬ  ਤੋਂ ਇਨ੍ਹਾਂ ਦੀ ਫਿਲਮ ਦਾ ਟ੍ਰੇਲਰ ਹਟਾਇਆ ਹੈ, ਉਨ੍ਹਾਂ ਤੇ ਸਖਤ ਕਾਰਵਾਈ ਹੋਵੇਗੀ। ਮੈਂ ਮਾਨਯੋਗ ਮੁੱਖਮੰਤਰੀ ਭਗਵੰਤ ਮਾਨ ਜੀ ਨੂੰ ਬੇਨਤੀ ਕੀਤੀ ਹੈ ਪੰਜਾਬ ਦਾ ਇੱਥੇ ਇੱਕ ਵੱਖਰਾ ਸੈਂਸਰ ਬੋਰਡ ਹੋਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੀਆਂ ਫਿਲਮਾਂ ਓਥੋਂ ਪਾਸ ਹੋਣ। ਮੇਰਾ ਹਮੇਸ਼ਾ ਤੋਂ ਹੀ ਪੰਜਾਬ ਦੀਆਂ ਮਾਵਾਂ, ਭੈਣਾਂ ਅਤੇ ਬੱਚੀਆਂ ਨਾਲ ਦਿਲੋਂ ਰਿਸ਼ਤਾ ਹੈ ਕਿ ਅਸੀਂ ਸਭ ਨੇ ਇੱਕ ਦੂਜੇ ਨਾਲ ਮੋਢੇ ਨਾਲ ਮੋਢੇ ਜੋੜ ਕੇ ਅੱਗੇ ਵੱਧਣਾ ਹੈ।

ਹਰਜਿੰਦਰ ਸਿੰਘ ਜਵੰਦਾ