Movie NewsMovie Trailers

ਮਨੋਰੰਜਨ ਭਰਪੂਰ ਹੈ ਫ਼ਿਲਮ '15 ਲੱਖ ਕਦੋਂ ਆਉਗਾ' ਦਾ ਟ੍ਰੇਲਰ, 10 ਮਈ ਨੂੰ ਹੋਵੇਗੀ ਫ਼ਿਲਮ ਰਿਲੀਜ਼

ਪਾਲੀਵੁੱਡ ਪੋਸਟ- ਪੰਜਾਬੀ ਸਿਨੇਮੇ ‘ਚ ਭਰੋਸੇ ਦੇ ਪ੍ਰਤੀਕ ‘ਫਰਾਈਡੇਅ ਰਸ਼ ਮੋਸ਼ਨ ਪਿਕਚਰਜ਼’ ਬੈਨਰ, ਜਿਨ੍ਹਾਂ ਵੱਲੋਂ ਰਿਲੀਜ਼ ਹੁਣ ਤੱਕ ਸਾਰੀਆਂ ਹੀ ਫ਼ਿਲਮਾਂ ਨੇ ਰਿਕਾਰਡਤੋੜ ਕਾਮਯਾਬੀ ਹਾਸਲ ਕੀਤੀ ਹੈ, ਵੱਲੋਂ ਹੁਣ ਆਪਣੇ ਬੈਨਰ ਦੀ ਨਵੀਂ ਫ਼ਿਲਮ ’15 ਲੱਖ ਕਦੋਂ ਆਉਗਾ’ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ।ਫ਼ਿਲਮ ’15 ਲੱਖ ਕਦੋਂ ਆਉਗਾ’ ਦਾ ਟ੍ਰੇਲਰ ਬਹੁਤ ਹੀ ਸ਼ਾਨਦਾਰ ਤੇ ਕਾਮੇਡੀ ਦੇ ਨਾਲ ਭਰਪੂਰ ਹੈ ਜੋ ਕਿ ਦਰਸ਼ਕਾਂ ਵਲੋਂ ਬੇਹੱਦ ਹੀ ਪਸੰਦ ਕੀਤਾ ਜਾ ਰਿਹਾ ਹੈ।ਇਸ ਫ਼ਿਲਮ ਰਾਹੀਂ ਵੱਡੇ-ਵੱਡੇ ਮੁੱਦਿਆਂ ਨੂੰ ਹਾਸੋਹੀਣ ਢੰਗ ਨਾਲ ਪਰਦੇ ਤੇ ਪੇਸ਼ ਕੀਤਾ ਜਾਵੇਗਾ।ਨਿਰਮਾਤਾ ਜੋੜੀ ਰੁਪਾਲੀ ਗੁਪਤਾ ਤੇ ਦੀਪਕ ਗੁਪਤਾ ਵਲੋਂ ਪ੍ਰੋਡਿਊਸ ਇਸ ਫਿਲਮ ਵਿੱਚ ਮੁੱਖ ਭੂਮਿਕਾ ਗਾਇਕ ਰਵਿੰਦਰ ਗਰੇਵਾਲ ਨੇ ਨਿਭਾਈ ਹੈ।ਫ਼ਿਲਮ ਦਾ ਟਾਇਟਲ ਵੇਖਦਿਆਂ ਹਰੇਕ ਦਰਸ਼ਕ, ਸਿਨੇਮਾ ਪ੍ਰੇਮੀ ਦਾ ਧਿਆਨ ਵੋਟਾਂ ਵੇਲੇ ਲੱਗੇ ਸਿਆਸੀ ਲਾਰਿਆਂ ਵੱਲ ਜਾਵੇਗਾ ।

ਇਸ ਫ਼ਿਲਮ ਵਿੱਚ ਗਾਇਕ ਤੋਂ ਨਾਇਕ ਬਣੇ ਰਵਿੰਦਰ ਗਰੇਵਾਲ ਨੂੰ ਪਹਿਲੀ ਵਾਰ ਵੱਖ ਵੱਖ ਦਿਲਚਸਪ ਕਿਰਦਾਰਾਂ ਵਿੱਚ ਵੇਖਣਗੇ, ਜੋ ਉਸਦੇ ਫ਼ਿਲਮੀ ਕੈਰੀਅਰ ਨੂੰ ਉੱਚਾ ਲੈ ਕੇ ਜਾਵੇਗੀ। ਤੇ ਪੰਜਾਬੀ ਪਰਦੇ ‘ਤੇ ਉਸਦੀ ਇੱਕ ਖਾਸ਼ ਪਹਿਚਾਣ ਬਣੇਗੀ। ਫ਼ਿਲਮ ਦਾ ਨਿਰਦੇਸ਼ਕ ਅਨੇਕਾਂ ਨਾਮੀਂ ਨਿਰਦੇਸ਼ਕਾਂ ਦਾ ਸਹਾਇਕ ਰਿਹਾ ਮਨਪ੍ਰੀਤ ਬਰਾੜ ਹੈ ਜਿਸਦੀ ਬਤੌਰ ਨਿਰਦੇਸ਼ਕ ਇਹ ਪਹਿਲੀ ਫ਼ਿਲਮ ਹੈ। ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਸੁਰਮੀਤ ਮਾਵੀ ਨੇ ਲਿਖਿਆ ਹੈ। ਫ਼ਿਲਮ ਦੇ ਵਿਸ਼ੇ ਬਾਰੇ ਗੱਲ ਕਰਦਿਆਂ ਨਿਰਮਾਤਰੀ ਰੁਪਾਲੀ ਗੁਪਤਾ ਨੇ ਕਿਹਾ ਕਿ ਪਹਿਲੀਆਂ ਫ਼ਿਲਮਾਂ ਵਾਂਗ ਇਹ ਫ਼ਿਲਮ ਵੀ ਸਮਾਜ ਦੇ ਵੱਖ ਵੱਖ ਮੁੱਦਿਆਂ ਨਾਲ ਜੁੜੀ ਮਨੋਰੰਜਨ ਭਰਪੂਰ ਫ਼ਿਲਮ ਹੈ ਜੋ ਪੰਜਾਬ ਵਿੱਚ ਫੈਲੇ ਅੰਧ ਵਿਸ਼ਵਾਸ, ਡੇਰਾਵਾਦ ਅਤੇ ਸਿਆਸਤ ਦੀ ਆੜ ਵਿੱਚ ਹੁੰਦੇ ਨਜਾਇਜ਼ ਧੰਦਿਆਂ ‘ਤੇ ਤਿੱਖਾ ਵਿਅੰਗ ਕਰਦੀ ਹੋਈ ਦਰਸ਼ਕਾਂ ਨੂੰ ਹਾਸੇ ਹਾਸੇ ਵਿੱਚ ਚੰਗਾ ਮੈਸੇਜ਼ ਦੇਵੇਗੀ। ਫ਼ਿਲਮ ਦੀ ਕਹਾਣੀ ਆਮ ਫ਼ਿਲਮਾਂ ਤੋਂ ਬਹੁਤ ਹਟਵੇਂ ਵਿਸ਼ੇ ਦੀ ਹੈ। ਇਸ ਫ਼ਿਲਮ ਵਿੱਚ ਰਵਿੰਦਰ ਗਰੇਵਾਲ, ਪੂਜਾ ਵਰਮਾ, ਜਸਵੰਤ ਰਾਠੌੜ, ਸਮਿੰਦਰ ਵਿੱਕੀ,ਹੌਬੀ ਧਾਲੀਵਾਲ, ਮਲਕੀਤ ਰੌਣੀ,ਗੁਰਪ੍ਰੀਤ ਕੌਰ ਭੰਗੂ, ਸੀਮਾ ਕੌਸ਼ਲ, ਸੁਖਦੇਵ ਬਰਨਾਲਾ, ਅਜੇ ਜੇਠੀ, ਯਾਦ ਗਰੇਵਾਲ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦੇ ਗੀਤ ਰਵਿੰਦਰ ਗਰੇਵਾਲ, ਰਣਜੀਤ ਬਾਵਾ, ਗੁਰਲੇਜ਼ ਅਖ਼ਤਰ ਨੇ ਗਾਏ ਹਨ। ਓਮ ਜੀ ਗਰੁੱਪ ਵਲੋਂ ਇਹ ਫ਼ਿਲਮ 10 ਮਈ ਨੂੰ ਰਿਲੀਜ਼ ਕੀਤੀ ਜਾ ਰਹੀ ਹੈ।

1 Comment

Leave a Reply