Music

ਬਾਦਸ਼ਾਹ ਦੇ ਗੀਤ 'ਕਮਾਲ' ਨੇ ਕੀਤਾ ਕਮਾਲ

ਚੰਡੀਗੜ੍ਹ -ਬਾਦਸ਼ਾਹ ਸੰਗੀਤ ਜਗਤ ਵਿਚ ਇਕ ਜਾਣੀਂ ਪਛਾਣੀ ਸ਼ਖ਼ਸੀਅਤ ਹੈ ਜਿਸਦੀ ਪੂਰੀ ਦੁਨੀਆਂ ਵਿੱਚ ਇੱਕ ਵੱਡੀ ਫੈਨ ਫੌਲਿੰਗ ਹੈ। ਕੁਝ ਦਿਨ ਪਹਿਲਾਂ ਆਇਆਂ ਉਸਦਾ ਸੰਗੀਤਕ ਟਰੈਕ “ਕਮਾਲ” ਲਗਾਤਾਰ ਟਰੈਂਡਿਗ ਤੇ ਹੈ।ਸੋਸਲ ਮੀਡੀਆ ਤੇ ਯੂ ਟਿਊਬ ਤੇ ਇਸਦਾ ਗ੍ਰਾਫ ਲਗਾਤਾਰ ਵਧਦਾ ਜਾ ਰਿਹਾ ਹੈ।।
ਦਿੱਲੀ ਦੇ ਜੰਮਪਲ ਅਦਿੱਤੀਆ ਪ੍ਰਤੀਕ ਸਿੰਘ ਸ਼ਸੋਦੀਆ ਨੇ ਸੰਗੀਤ ਦੀ ਦੁਨੀਆਂ ਵੱਲ ਇਕ ਰੈਪਰ ਵਜੋਂ ਕਦਮ ਵਧਾਇਆ ਸੀ ਜਿਸਨੂੰ ਰਾਤੋਂ ਰਾਤ ਮਿਲੀ ਪ੍ਰਸਿੱਧੀ ਨੇ ‘ਬਾਦਸ਼ਾਹ’ ਬਣਾ ਕੇ ਫ਼ਰਸ ਤੋਂ ਅਰਸ਼ ਤੇ ਬਿਠਾ ਦਿੱਤਾ। ਸੰਨ 2010 ਵਿੱਚ ਪ੍ਰਸਿੱਧ ਰੈਪਰ ਹਨੀ ਸਿੰਘ ਤੋਂ ਪ੍ਰਭਾਵਤ ਹੁੰਦਿਆਂ ਰੈਪ ਦੀ ਦੁਨੀਆ ਵੱਲ ਆਏ ਬਾਦਸ਼ਾਹ ਨੇ ਜਿੱਥੇ ਹਰਿਆਣੀ ਗੀਤਾਂ ਨਾਲ ਆਪਣੀ ਸੁਰੂਆਤ ਕੀਤੀ ਉੱਥੇ ਪੰਜਾਬੀ ਅਤੇ ਬਾਲੀਵੁੱਡ ਗੀਤਾਂ ਨਾਲ ਇੱਕ ਵੱਖਰੀ ਪਛਾਣ ਸਥਾਪਤ ਕੀਤੀ। ਰੈਪਰ ਤੋਂ ਬਾਅਦ ਗਾਇਕੀ ਫ਼ਿਰ ਫ਼ਿਲਮ ਨਿਰਮਾਣ ਵੱਲ ਵਧਦਿਆਂ ਬਾਦਸ਼ਾਹ ਨੇ ਕਈ ਵੱਡੇ ਕਦਮ ਪੁੱਟੇ। ਕੁਝ ਦਿਨ ਪਹਿਲਾਂ ਆਏ ਟਰੈਕ
‘ ਕਮਾਲ’ ਦੀ ਪੇਸ਼ਕਾਰੀ ਵੀ ਪੰਜਾਬੀ ਸੰਗੀਤ ਜਗਤ ਵਿੱਚ ਉਸਦਾ ਇੱਕ ਨਿਵੇਕਲਾ ਕਦਮ ਹੈ ਜਿਸ ਤਹਿਤ ਉਹ ਆਪਣੇ ਭਰਾ ਅਮਿਤ ਉਚਾਨਾ ਨੂੰ ਬਤੌਰ ਗਾਇਕ ਸੰਗੀਤ ਖੇਤਰ ਵਿੱਚ ਲੈ ਕੇ ਆਇਆ ਹੈ। ਸਾਗਾ ਮਿਊਜ਼ਿਕ ਅਤੇ ਯਸ਼ ਰਾਜ ਫ਼ਿਲਮਜ਼ ‘ਚ ਰਿਲੀਜ਼ ਹੋਏ ਇਸ ਗੀਤ ਨੂੰ ਦਰਸ਼ਕਾਂ ਵਲੋਂ ਇੱਕ ਵੱਡਾ ਹੁੰਗਾਰਾਂ ਮਿਲਿਆ ਹੈ। ਇਸ ਗੀਤ ਨੂੰ ਬਾਦਸ਼ਾਹ ਨੇ ਹੀ ਲਿਖਿਆ ਹੈ ਤੇ ਖੁਦ ਹੀ ਸੰਗੀਤ ਦਿੱਤਾ ਹੈ। ਇਸ ਗੀਤ ਦਾ ਵੀਡਿਓ ਨਿਰਦੇਸ਼ਕ ‘ਵੀ ਟੂ ਗੈਥੱਰ’ ਨੇ ਵਿਦੇਸ਼ੀ ਲੁਕੇਸ਼ਨਾਂ ‘ਤੇ ਬਹੁਤ ਹੀ ਖੂਬਸੁਰਤੀ ਨਾਲ ਫ਼ਿਲਮਾਇਆ ਗਿਆ ਹੈ ਜਿਸ ਵਿੱਚ ਅਮਿਤ ਅਤੇ ਬਾਦਸ਼ਾਹ ਨਾਲ ਬਹੁਤ ਹੀ ਖੂਬਸੁਰਤ ਮਾਡਲ ਅਲੀਨਾ ਰਾਏ ਨੇ ਆਪਣੀਆਂ ਮਨਮੋਹਕ ਅਦਾਵਾਂ ਦੇ ਜ਼ਲਵੇ ਬਿਖੇਰੇ ਹਨ। ਇਸ ਗੀਤ ਸਬੰਧੀ ਸਾਗਾ ਦੇ ਮਾਲਕ ਸੁਮੀਤ ਸਿੰਘ ਦਾ ਕਹਿਣਾ ਹੈ ਕਿ ਇਸ ਗੀਤ ਨੇ ‘ਕਮਾਲ’ ਸੱਚਮੁੱਚ ਹੀ ਕਮਾਲ ਕਰ ਦਿੱਤੀ ਹੈ ਸਾਨੂੰ ਖੁਸ਼ੀ ਹੈ ਕਿ ਸਿੱਧੂ ਮੂਸੇਵਾਲੇ ਅਤੇ ਬਹੂਮੀਆਂ ਦੇ ਗੀਤ ‘ ਸੇਮ ਬੀਫ਼’ ਤੋਂ ਬਾਅਦ ਯਸ਼ ਰਾਜ ਫ਼ਿਲਮਜ਼ ਨਾਲ ਸਾਗਾ ਦਾ ਇਹ ਕਦਮ ਵੀ ਪੰਜਾਬੀ ਸੰਗੀਤ ਜਗਤ ਵਿਚ ਇੱਕ ਸਿਹਤਮੰਦ ਮਨੋਰੰਜਨ ਲੈ ਕੇ ਆਇਆ ਹੈ ਜਿਸ ਨੂੰ ਦਰਸ਼ਕਾਂ ਪਸੰਦ ਕੀਤਾ ਹੈ। ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸੰਗੀਤਕ ਤੌਹਫੇ ਲੈ ਕੇ ਆਉਂਦੇ ਰਹਿਣਗੇ।