ArticlesFeaturedMovie News

ਫਿਲਮ ‘ਪਾਣੀ ਚ ਮਧਾਣੀ’ ਦੇ ਨਵੇਂ ਗੀਤ ‘ਪਿੰਡ-ਪਿੰਡ’ ਨੇ ਮਚਾਈਆਂ ਧੂਮਾਂ

 

ਚੰਡੀਗੜ੍ਹ  26 ਅਕਤੂਬਰ  -ਫਿਲਮ ‘ਪਾਣੀ ਚ ਮਧਾਣੀ’ ਦੇ ਪਹਿਲੇ ਗੀਤ ‘ਜੀਨ’ ਨੇ ਬਹੁਤ ਪ੍ਰਸ਼ੰਸਾ ਹਾਸਲ ਕੀਤੀ, 9.1 ਮਿਲੀਅਨ ਵਿਯੂਜ਼ ਅਤੇ 51000+ ਟਿੱਪਣੀਆਂ ਦੇ ਨਾਲ ਦੁਨੀਆ ਭਰ ਵਿੱਚ ਹਰ ਕਿਸੇ ਦਾ ਪਸੰਦੀਦਾ ਗੀਤ ਬਣ ਗਿਆ | ‘ਪਾਣੀ ਚ ਮਧਾਣੀ’ ਦਾ ਦੂਸਰਾ ਗੀਤ ਅੱਜ ਰਿਲੀਜ਼ ਹੋਇਆ ਹੈ ਅਤੇ ਇਸ ਨੇ ਆਉਂਦੇ ਹੀ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।ਦੂਸਰਾ ਗੀਤ ‘ਪਿੰਡ-ਪਿੰਡ’ ਦੇ ਸ਼ਿਰਸ਼ਕ ਨਾਲ ਪੇਸ਼ ਕੀਤਾ ਗਿਆ ਹੈ, ਜੋ ਦੋਸਤਾਂ ਵਿਚਕਾਰ ਮਸਤੀ ਅਤੇ ਪਿਆਰ ਨੂੰ ਦਰਸਾਉਂਦਾ ਹੈ। ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ ਅਤੇ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਵੀਡੀਓ ਦੋਸਤੀ ਅਤੇ ਖੁਸ਼ੀ ਦੇ ਸੱਚੇ ਸੁਆਦਾਂ ਦਾ ਮਿਸ਼੍ਰਣ ਹੈ| 1980 ਦੇ ਦਹਾਕੇ ਦੇ ਸੰਗੀਤ ਸ਼ੈਲੀ ਦੇ ਨਾਲ ਫਿਲਮ ਅਤੇ ਸੰਗੀਤ ਨੇ ਦਰਸ਼ਕਾਂ ਤੋਂ ਪਿਆਰ ਪ੍ਰਾਪਤ ਕੀਤਾ ਹੈ। ਇਹ ਗਾਣਾ ਵੀ ਜੀਨ ਵਾਂਗ ਹਮਬਲ ਮਿਊਜ਼ਿਕ ਲੇਬਲ ਦੇ ਅਧੀਨ ਜਾਰੀ ਕੀਤਾ ਗਿਆ ਹੈ|ਗਾਣੇ ਬਾਰੇ ਗੱਲ ਕਰਦੇ ਹੋਏ , ਗਿੱਪੀ ਕਹਿੰਦਾ ਹੈ, “ਗਾਣੇ ਦੇ ਵਿਯੂਜ਼ ਦੀ ਗਿਣਤੀ ਅਸਲ ਵਿੱਚ ਮੈਨੂੰ ਆਕਰਸ਼ਤ ਨਹੀਂ ਕਰਦੀ, ਬਲਕਿ ਇਹ ਦਰਸ਼ਕਾਂ ਦੀ ਪ੍ਰਸ਼ੰਸਾ ਹੈ ਜਿਸਦੀ ਮੈਂ ਇੱਛਾ ਰੱਖਦਾ ਹਾਂ| ਹਾਲਾਂਕਿ ਇਹ ਗਾਣਾ ਸਿਰਫ ਮੇਰਾ ਨਹੀਂ ਹੈ, ਇਹ ਮੇਰੀ ਪੂਰੀ ਟੀਮ ਦੀ ਮੇਹਨਤ ਹੈ| ਅਸੀਂ ਦਰਸ਼ਕਾਂ ਦੇ ਬਹੁਤ ਪਿਆਰ ਅਤੇ ਅਸ਼ੀਰਵਾਦ ਦੇ ਲਈ ਸਾਰਿਆਂ ਦੇ ਧੰਨਵਾਦੀ ਹਾਂ|

1 Comment

Leave a Reply