Movie News

ਫਿਲਮ 'ਚੱਲ ਮੇਰਾ ਪੁੱਤ 2' ਨੇ ਲੋਕਾਂ ਦੇ ਦਿਲਾਂ 'ਚ ਬਣਾਈ ਖਾਸ ਜਗ੍ਹਾ, ਦੇਖਣ ਨੂੰ ਮਿਲਿਆ ਜ਼ਬਰਦਸਤ ਉਤਸ਼ਾਹ

ਅਮਰਿੰਦਰ ਗਿੱਲ ਤੇ ਸਿਮੀ ਚਾਹਲ ਦੀ ਸਟਾਰਰ ਫਿਲਮ ‘ਚੱਲ ਮੇਰਾ ਪੁੱਤ 2’ ਬੀਤੇ ਸ਼ੁਕੱਰਵਾਰ ਯਾਨੀ ਕਿ 13 ਮਾਰਚ ਨੂੰ ਵੱਡੇ ਪੱਧਰ ‘ਤੇ ਰਿਲੀਜ਼ ਹੋਈ ਹੈ। ਦਰਸ਼ਕਾਂ ਵਲੋਂ ਇਸ ਫਿਲਮ ਨੂੰ ਕਾਫੀ ਵਧੀਆ ਹੁੰਗਾਰਾ ਮਿਲ ਰਿਹਾ ਹੈ ।ਲੇਖਕ ਰਾਕੇਸ਼ ਧਵਨ ਦੀ ਲਿਖੀ ਅਤੇ ਨਿਰਦੇਸ਼ਕ ਜਨਜੋਤ ਸਿੰਘ ਵਲੋਂ ਨਿਰਦੇਸ਼ਿਤ ਕੀਤੀ ਇਹ ਫ਼ਿਲਮ ਸਾਲ 2019 ਵਿੱਚ ਆਈ ਸੁਪਰ ਹਿੱਟ ਪੰਜਾਬੀ ਫ਼ਿਲਮ ‘ਚੱਲ ਮੇਰਾ ਪੁੱਤ’ ਦਾ ਸੀਕੁਅਲ ਹੈ।ਵਿਦੇਸੀਂ ਮੁਲਕਾਂ ਵਿੱਚ ਰੋਜੀ ਰੋਟੀ ਕਮਾਉਣ ਗਏ ਅੱਜ ਦੇ ਨੌਜਵਾਨਾਂ ਦੀ ਮੇਹਨਤ ਮਸੱਕਤ ਭਰੀ ਜਿੰਦਗੀ ਨੂੰ ਬਾਖੂਬੀ ਪੇਸ਼ ਕਰਦੀ ਇਹ ਫ਼ਿਲਮ ਕਾਮੇਡੀ ਅਤੇ ਇਮੋਸ਼ਨਲ ਭਰੀ ਕਹਾਣੀ ਹੈ ਜਿਸ ਵਿੱਚ ਉਹ ਆਪਣੇ ਪੰਜਾਬ ਵੱਸਦੇ ਘਰ ਦੀਆਂ ਮਜਬੂਰੀਆਂ ‘ਚ ਫਸੇ ਛਾਤੀ ਤੇ ਪੱਥਰ ਧਰ ਕੇ ਜਿੰਦਗੀਆਂ ਬਤੀਤ ਕਰਦੇ ਹਨ। ਫਿਲਮ ਦੇਖਣ ਵਾਲੇ ਦਰਸ਼ਕਾਂ ਨੇ ਹਰੇਕ ਕਲਾਕਾਰ ਦੀ ਐਕਟਿੰਗ ਨੂੰ ਸਰਾਇਆ ਹੈ। ‘ਰਿਦਮ ਬੁਆਏਜ਼ ਐਂਟਰਟੇਨਮੈਂਟ’ ਨਿਰਮਾਤਾ ਕਾਰਜ ਗਿੱਲ ਅਤੇ ‘ਓਮ ਜੀ ਸਟਾਰ ਸਟੂਡੀਓ’ ਆਸ਼ੂ ਮੁਨੀਸ਼ ਸਾਹਨੀ ਵਲੋਂ ਪ੍ਰੋਡਿਊਸ ਇਸ ਫ਼ਿਲਮ ਵਿੱਚ ਅਮਰਿੰਦਰ ਗਿੱਲ ਦੇ ਨਾਲ ਅਦਾਕਾਰਾ ਸਿੰਮੀ ਤੋਂ ਇਲਾਵਾ ਗਾਇਕ ਗੈਰੀ ਸੰਧੂ, ਗੁਰਸ਼ਬਦ, ਹਰਦੀਪ ਗਿੱਲ, ਨਿਰਮਲ ਰਿਸ਼ੀ, ਰੂਬੀ ਅਨਮ, ਇਫਤੀਕਰ ਠਾਕੁਰ, ਨਸੀਰ ਚਨਯੋਟੀ, ਅਕਰਮ ਉਦਦਾਸ ਅਤੇ ਜ਼ਫਰੀ ਖਾਨ ਵਰਗੇ ਦਿੱਗਜ ਕਲਾਕਾਰਾਂ ਨੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ।ਦੱਸ ਦਈਏ ਕਿ ਇਸ ਫਿਲ਼ਮ ਨੇ ਆਪਣੇ ਨਾਲ ਦੀਆਂ ਵੱਡੀਆਂ ਵੱਡੀਆਂ ਫਿਲਮਾਂ ਨੂੰ ਪਾਣੀ ਭਰਨ ਲਗਾਇਆ ਹੈ ।ਨਿਊਜ਼ੀਲੈਂਡ ਵਿੱਚ ਤਾਂ ਜਿੱਥੇ ਹਾਲੀਵੁਡ ਸਟਾਰ ਵਿੰਨ ਡੀਜ਼ਲ ਦੀ ‘ਬਲੱਡਸ਼ਾਟ’ ਕੋਲ ‘ਚੱਲ ਮੇਰਾ ਪੁੱਤ-2’ ਨਾਲੋਂ ਗਿਣਤੀ ਵਿੱਚ ਕਿਤੇ ਵਧੇਰੇ ਸਿਨੇਮਾ ਸਕ੍ਰੀਨਾਂ ਹੋਣ ਦੇ ਬਾਵਜੂਦ ਟਿਕਟ ਖਿੜਕੀ ‘ਤੇ ਵਪਾਰ ਪੱਖੋਂ ਉਹ ਇਸ ਫਿਲਮ ਨਾਲੋਂ ਫਾਡੀ ਹੀ ਰਹੀ ਹੈ ਅਤੇ ਇਹ ਫਿਲਮ ਥੋੜੇ ਜਿਹੇ ਸਮੇਂ ਦੀ ਪ੍ਰਮੋਸ਼ਨ ਵਿੱਚ ਹੀ ਕਾਫੀ ਚੰਗਾ ਵਪਾਰ ਕਰ ਗਈ।ਇਸ ਤਰਾਂ ਇਹ ਫਿਲਮ ਆਪਣੀ ਰਿਲੀਜ਼ਿੰਗ ਦੇ ਨਾਲ ਰਿਕਾਰਡ ਤੇ ਰਿਕਾਰਡ ਤੋੜਦੀ ਜਾ ਰਹੀ ਹੈ ਅਤੇ ਇਸ ਫਿਲਮ ਨੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਕਿਸੇ ਪੰਜਾਬੀ ਫਿਲਮ ਦੀ ਸਭ ਤੋਂ ਵੱਧ ਬੰਪਰ ਓਪਨਿੰਗ ਦਾ ਰਿਕਾਰਡ ਬਣਾਇਆ ਹੈ।