FeaturedMovie News

ਫਿਲਮ ਕਿਸਮਤ' ਵਾਂਗ ਹੀ ਦਿਲ ਨੂੰ ਛੂਹ ਜਾਣ ਵਾਲੀ ਲਵ ਸਟੋਰੀ 'ਤੇ ਅਧਾਰਿਤ ਹੈ ਫਿਲਮ 'ਸੁਫ਼ਨਾ'–ਜਗਦੀਪ ਸਿੱਧੂ

ਪਾਲੀਵੁੱਡ ਪੋਸਟ-ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਦੇ ਜੰਮੇ ਪਲੇ ਜਗਦੀਪ ਸਿੱਧੂ ਨੂੰ ਅੱਜ ਪੰਜਾਬੀ ਸਿਨਮੇ ਦਾ ਸਿਰਕੱਢ ਲੇਖਕ-ਨਿਰਦੇਸ਼ਕ ਮੰਨਿਆ ਜਾਂਦਾ ਹੈ। ਇਹ ਉਸਦੀ ਖੁਸ਼ਕਿਸਮਤੀ ਹੈ ਕਿ ਉਸਦੀਆਂ ਲਿਖੀਆਂ ਫਿਲਮਾਂ ਦਰਸ਼ਕਾਂ ਦੀਆਂ ਪਸੰਦ ਬਣੀਆਂ ਤੇ ਹੁਣ ਜਿਹੜੀ ਫਿਲਮ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਸਦਾ ਨਾਮ ਹੈ ‘ਸੁਫ਼ਨਾ’.. ਉਹ ਸੁਫ਼ਨਾ ਜੋ ਇਸ ਨੇ ਸਿਖ਼ਰ ਦੁਪਹਿਰੇ ਨੰਗੀ ਅੱਖ ਨਾਲ ਵੇਖਿਆ ਹੈ ਤੇ ਇਸ ਸੁਫ਼ਨਾ ਪੂਰਾ ਕਰਨ ਲਈ ਉਸਨੇ ਐਮੀ ਵਿਰਕ ਤੇ ਤਾਨੀਆਂ ਦੀ ਜੋੜੀ ਨੂੰ ਪੰਜਾਬੀ ਪਰਦੇ ਤੇ ਲਿਆਂਦਾ ਹੈ। ਦੋਵਾਂ ਦੇ ਸੱਚੇ ਪਿਆਰ ਦੀ ਕਹਾਣੀ ਨੂੰ ਲਿਖ ਕੇ ਪਰਦੇ’ ਤੇ ਵਿਖਾਉਣ ਲਈਂ ਉਸਨੇ ਕਈ ਸਾਲ ਤਪੱਸਿਆ ਕੀਤੀ ਹੈ। ਆ ਰਹੀ 14 ਫਰਵਰੀ ਵਾਲੇ ਦਿਨ ਇਹ ਫਿਲਮ ਪੰਜਾਬ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦਾ ਵੀ ਖੂਬ ਮਨੋਰੰਜਨ ਕਰੇਗੀ। ਜਗਦੀਪ ਸਿੱਧੂ ਨੇ ਆਪਣੀਆਂ ਫਿਲਮਾਂ ਦਾ ਖਾਤਾ ‘ਨਿੱਕਾ ਜੈਲਦਾਰ’ ਫਿਲਮ ਤੋਂ ਖੋਲ੍ਹਿਆ ਜਿਸਦੀ ਪ੍ਰਸਿੱਧੀ ਨੇ ਉਸਨੂੰ ਲੋਕਾਂ ਵਿੱਚ ਜਾਣਨ ਲਗਾ ਦਿੱਤਾ। ਪਿਛਲੇ ਸਾਲ ਆਈਆਂ ਫਿਲਮਾਂ ‘ਗੁੱਡੀਆਂ ਪਟੋਲੇ, ਛੜਾ, ਸੁਰਖੀਬਿੰਦੀ ਨੇ ਜਗਦੀਪ ਨੂੰ ਵੱਡੀ ਪਛਾਣ ਦਿੱਤੀ। ਜਗਦੀਪ ਨੇ ਦੱਸਿਆ ਕਿ ਮੇਰੀ ਕਿਸਮਤ ਦਾ ਦਰਵਾਜਾ ‘ਕਿਸਮਤ ‘ ਫਿਲਮ ਦੇ ਸੁਪਰ ਹਿੱਟ ਹੁੰਦਿਆਂ ਹੀ ਖੁੱਲ ਗਿਆ ਸੀ। ਇਹ ਫਿਲਮ ਦਰਸ਼ਕਾਂ ਦੀ ਪਸੰਦ ਬਣੀ ਤੇ ਦਰਸ਼ਕਾਂ ਵਲੋਂ ਬੇਹੱਦ ਹੀ ਪਿਆਰ ਮਿਲਿਆ। ਪਿਛਲੇ ਸਾਲ ਆਈ ਦਿਲਜੀਤ ਵਾਲੀ ਫਿਲਮ ਛੜਾ ਵੀ ਦਰਸਕਾਂ ਦੇ ਪਿਆਰ ਨਾਲ ਚੰਗਾ ਵਪਾਰ ਕਰ ਗਈ। ਹੁਣ ਸੁਫ਼ਨਾ ਫਿਲਮ ਵੀ ਦਰਸ਼ਕਾਂ ਨੂੰ ਜਰੂਰ ਪਸੰਦ ਆਵੇਗੀ। ਇਹ ਫਿਲਮ ਗਰੀਬ ਪਰਿਵਾਰ ਦੀ ਕੁੜੀ ਦੇ ਪਿਆਰ ਅਤੇ ਬਲੀਦਾਨ ਦੀ ਕਹਾਣੀ ਹੈ। ਫਿਲਮ ਦੀ ਹੀਰੋਇਨ ਗਰੀਬ ਪਰਿਵਾਰ ਦੀ ਕੁੜੀ ਹੈ ਤੇ ਹੀਰੋ ਜਿਮੀਂਦਾਰ ਪਰਿਵਾਰ ਦਾ ਪੜਾਕੂ ਮੁੰਡਾ ਹੈ। ਦੋਵਾਂ ਦਾ ਅਲੱੜ ਦਿਲਾਂ ਵਾਲਾ ਇੱਕ ਦੂਜੇ ਲਈ ਮਰ ਮਿੱਟਣ ਦੀਆਂ ਕਸਮਾਂ ਵਾਲਾ ਪਿਆਰ ਹੈ ਜਿਸ ਵਿੱਚ ਦਰਸ਼ਕਾਂ ਨੂੰ ਬਹੁਤ ਕੁਝ ਨਵਾਂ ਵੇਖਣ ਨੂੰ ਮਿਲੇਗਾ। ਪੰਜ ਪਾਣੀ ਫਿਮਲਜ਼ ਦੇ ਬੈਨਰ ਹੇਠ ਨਿਰਮਾਤਾ ਗੁਰਪ੍ਰੀਤ ਸਿੰਘ ਤੇ ਨਵਨੀਤ ਸਿੰਘ ਵਿਰਕ ਦੀ ਇਸ ਫਿਲਮ ਦੀ ਸੂਟਿੰਗ ਰਾਜਸਥਾਨ ਵਿੱਚ ਹੋਈ ਹੈ। ਇਸ ਫਿਲਮ ਵਿਚ ਐਮੀ ਵਿਰਕ, ਤਾਨੀਆ, ਜੈਸਮੀਨ ਬਾਜਵਾ, ਸੀਮਾ ਕੌਸ਼ਲ, ਜਗਜੀਤ ਸੰਧੂ, ਕਾਕਾ ਕੌਤਕੀ, ਮੋਹਨੀ ਤੂਰ, ਮਿੰਟੂ ਕਾਪਾ, ਲੱਖਾ ਲਹਿਰੀ ਬਲਵਿੰਦਰ ਬੁਲਟ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਜਗਦੀਪ ਸਿੱਧੂ ਦੀ ਇਹ ਫਿਲਮ ਉਸਦਾ ਕੱਦ ਪਹਿਲੀਆਂ ਫਿਲਮਾ ਵਾਂਗ ਜਰੂਰ ਉੱਚਾ ਕਰੇਗੀ। 14 ਫਰਵਰੀ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਤੋਂ ਉਸਨੂੰ ਬਹੁਤ ਆਸਾਂ ਹਨ।