Movie News

ਫਿਲਮ 'ਇੱਕ ਸੰਧੂ ਹੁੰਦਾ ਸੀ' ਦਾ ਨਵਾਂ ਗੀਤ 'ਦਿਲ ਤੋੜਨ ਵਾਲਿਆਂ ਨੂੰ' ਗਾਇਕ ਹਿੰਮਤ ਸੰਧੂ ਦੀ ਆਵਾਜ਼ 'ਚ ਹੋਇਆ ਰਿਲੀਜ਼

ਪਾਲੀਵੁੱਡ ਪੋਸਟ- ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਗਿੱਪੀ ਗਰੇਵਾਲ ਦੀ ਆਉਂਦੇ ਸ਼ੁੱਕਰਵਾਰ ਯਾਨੀ 28 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ‘ਇੱਕ ਸੰਧੂ ਹੁੰਦਾ ਸੀ’ ਦਾ ਨਵਾਂ ਗੀਤ ‘ਦਿਲ ਤੋੜਨ ਵਾਲਿਆਂ ਨੂੰ’ ਹੰਬਲ ਮਿਊਜ਼ਿਕ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ।ਇਸ ਗੀਤ ਨੂੰ ਗਾਇਕ ਹਿੰਮਤ ਸੰਧੂ ਨੇ ਗਾਇਆ ਹੈ ਅਤੇ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ ਅਤੇ ਸੰਗੀਤ ਦੇਸੀ ਕਰਿਊ ਨੇ ਦਿੱਤਾ ਹੈ।ਦੱਸ ਦਈਏ ਕਿ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਅਤੇ ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ ਤੋਂ ਇਲਾਵਾ ਇਸ ਫਿਲਮ ‘ਚ ਰੌਸ਼ਨ ਪ੍ਰਿੰਸ, ਬੱਬਲ ਰਾਏ, ਪਵਨ ਮਲਹੋਤਰਾ, ਧੀਰਜ ਕੁਮਾਰ, ਜਸਪ੍ਰੇਮ ਢਿੱਲੋਂ, ਰਘਵੀਰ ਬੋਲੀ ਤੇ ਅਨਮੋਲ ਕਵਾਤਰਾ ਆਦਿ ਕਲਾਕਾਰ ਵੀ ਸਅਹਿਮ ਭੂਮਿਕਾ ‘ਚ ਹਨ।ਨਿਰਦੇਸ਼ਕ ਰਾਕੇਸ਼ ਮਹਿਤਾ ਵਲੋਂ ਨਿਰਦੇਸ਼ਿਤ ਇਸ ਫਿਲਮ ਵਿੱਚ ਦਰਸ਼ਕਾਂ ਨੂੰ ਯੂਨੀਵਰਸਿਟੀ ਦੀ ਜ਼ਿੰਦਗੀ, ਵਿਦਿਆਰਥੀ ਸਿਆਸਤ ਤੇ ਦੋਸਤੀ ਦੀ ਅਹਿਮੀਅਤ ਦੇਖਣ ਨੂੰ ਮਿਲੇਗੀ। ਇਹ ਫਿਲਮ ਇਕ ਅਜਿਹੇ ਨੌਜਵਾਨ ਦੀ ਕਹਾਣੀ ਹੈ, ਜਿਸ ਲਈ ਦੋਸਤੀ ਤੋਂ ਉੱਪਰ ਕੁਝ ਵੀ ਨਹੀਂ ਹੈ।ਨਿਰਮਾਤਾ ਬੱਲੀ ਸਿੰਘ ਕੱਕੜ ਵਲੋਂ ਪ੍ਰੋਡਿਊਸ ਇਸ ਫ਼ਿਲਮ ਦੇ ਐਕਸ਼ਨ ਡਾਇਰੈਕਟਰ ਬਾਲੀਵੁੱਡ ਦੇ ਮਸ਼ਹੂਰ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਹਨ । ਇਸ ਫਿਲਮ ਨੂੰ ਓਮਜੀ ਗਰੁੱਪ ਮੁਨੀਸ਼ ਸਾਹਨੀ ਵੱਲੋਂ ਡਿਸਟ੍ਰੀਬਿਊਟ ਕੀਤਾ ਜਾ ਰਿਹਾ ਹੈ।