Movie News

ਫ਼ਿਲਮ ‘ਲਾਟੂ’ ਰਾਹੀਂ ਕਰਨਗੇ ਗਾਇਕ ਗਗਨ ਕੋਕਰੀ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ, ਪੋਸਟਰ ਰਿਲੀਜ਼

ਪਾਲੀਵੁੱਡ ਪੋਸਟ– ਆਪਣੇ ਅਨੇਕਾਂ ਹੀ ਸੁਪਰ ਹਿੱਟ ਗੀਤਾਂ ਨਾਲ ਪੰਜਾਬੀ ਸੰਗਤ ਜਗਤ ‘ਚ ਵੱਖਰੀ ਪਛਾਣ ਬਨ੍ਹਾਉਣ ਵਾਲੇ ਗਾਇਕ ਗਗਨ ਕੋਕਰੀ ਹੁਣ ਪੰਜਾਬੀ ਫ਼ਿਲਮ ‘ਲਾਟੂ’ ( Laatu ) ਰਾਹੀਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰ ਜਾ ਰਹੇ ਹਨ। ਫ਼ਿਲਮ ਦੀ ਝਲਕ ਦਾ ਪਹਿਲਾ ਪੋਸਟਰ ਹਾਲ ਹੀ ਰਿਲੀਜ਼ ਕੀਤਾ ਗਿਆ ਹੈ।ਫ਼ਿਲਮ ਵਿੱਚ ਗਗਨ ਕੋਕਰੀ ( Gagan Kokri ) ਨਾਲ ਮੁੱਖ ਅਦਾਕਾਰਾ ਦੀ ਭੂਮਿਕਾ ‘ਚ ਅਦੀਤੀ ਸ਼ਰਮਾ  ( Aditi Sharma ) ਹੈ । ਪੋਸਟਰ ਵਿੱਚ ਗਗਨ ਕੋਕਰੀ ਅਦਾਕਾਰਾ ਅਦੀਤੀ ਸ਼ਰਮਾ ਨਾਲ ਸਾਈਕਲ ਤੇ ਬੈਠਾ ਨਜ਼ਰ ਆ ਰਿਹਾ ਹੈ ਅਤੇ ਦੋਵੇਂ ਹੱਸਦੇ ਹੋਏ ਲਾਟੂ (ਬੱਲਬ) ਜਗ੍ਹਾ ਰਹੇ ਹਨ| ਦੱਸ ਦਈਏ ਕਿ ਧੀਰਜ ਰਤਨ ਵੱਲੋਂ ਲਿਖੀ ਫ਼ਿਲਮ ਦੀ ਕਹਾਣੀ ਦਾ ਵਿਸ਼ਾ ਪੁਰਾਣੇ ਪੰਜਾਬ ਤੇ ਪੰਜਾਬੀ ਸਭਿੱਆਚਾਰ ਨਾਲ ਸੰਬੰਧਿਤ ਹੈ| ਜਗਮੀਤ ਸਿੰਘ ਰਾਣਾ ਗਰੇਵਾਲ ‘ਤੇ ਵਿਕਾਸ ਵਧਵਾ ਵੱਲੋਂ ਪ੍ਰੋਡਿਊਸ ਅਤੇ ਮਾਨਵ ਸ਼ਾਹ ( Manav Shah )  ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਿਵੱਚ ਪਾਲੀਵੱੁਡ ਿੲੰਡਸਟਰੀ ਦੇ ਨਾਮੀ ਕਲਾਕਾਰ ਕਰਮਜੀਤ ਅਨਮੋਲ, ਅਨੀਤਾ ਦੇਵਗਨ, ਸਰਦਾਰ ਸੋਹੀ, ਹਾਰਬੀ ਸੰਘਾ, ਰਾਹੁਲ ਜੁਗਰਾਲ, ਨਿਸ਼ਾ ਬਾਨੋ, ਪ੍ਰਿੰਸ ਕੰਵਲਜੀਤ, ਆਸ਼ੀਸ਼ ਦੁੱਗਲ, ਪ੍ਰਕਾਸ਼ ਗਾਧੂ ਆਦਿ ਚਿਹਰੇ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ।ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ( Jatinder Shah ) ਵੱਲੋਂ ਦਿੱਤਾ ਗਿਆ ਹੈ। ਫਰੀਦ ਇੰਟਰਟੇਨਮੈਂੇਟ ਅਤੇ ਨਿਊ ਏਰਾ ਮੂਵੀਜ਼ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਨੂੰ 16 ਨਵੰਬਰ 2018 ਨੂੰ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ।

2 Comments

Leave a Reply