ArticlesFeaturedMovie News

ਫ਼ਿਲਮ ‘ਮਿੱਤਰਾਂ ਨੂੰ ਸੌਂਕ ਹਥਿਆਰਾਂ ਦਾ' 'ਚ ਨੈਗੇਟਿਗ ਕਿਰਦਾਰ ਨਜ਼ਰ ਆਵੇਗੀ ਅਦਾਕਾਰਾ 'ਪੂਨਮ ਸੂਦ'

ਪਾਲੀਵੁੱਡ ਪੋਸਟ-ਗੀਤਾਂ ਦੀ ਮਾਡਲਿੰਗ ਤੋਂ ਫ਼ਿਲਮਾਂ ਵੱਲ ਆਈ ਖੂਬਸੁਰਤ ਅਦਾਕਾਰਾ ਪੂਨਮ ਸੂਦ ਆਪਣੇ ਕਿਰਦਾਰਾਂ ਸਦਕਾ ਇਕ ਵੱਖਰੀ ਪਛਾਣ ਰੱਖਦੀ ਹੈ। ਲਘੂ ਫਿਲਮ ‘ਵੰਡ ‘ ਨਾਲ ਚਰਚਾ ਵਿਚ ਆਈ ਪੂਨਮ ਇੰਨ੍ਹੀਂ ਦਿਨੀਂ ਆ ਰਹੀ ਆਪਣੀ ਨਵੀਂ ਫਿਲਮ ‘ਮਿੱਤਰਾਂ ਨੂੰ ਸੌਂਕ ਹਥਿਆਰਾਂ ਦਾ’ ਵਿੱਚ ਗੈਂਗਸਟਰ ਮੁੱਖੀ ਦੀ ਪ੍ਰੇਮਿਕਾ ਵਜੋਂ ਨੈਗੇਟਿਵ ਕਿਰਦਾਰ ਵਿੱਚ ਨਜ਼ਰ ਆਵੇਗੀ। ਪੂਨਮ ਦਾ ਕਹਿਣਾ ਹੈ ਕਿ ਇਹ ਫ਼ਿਲਮ ਹਥਿਆਰ ਰੱਖਣ ਦੇ ਸ਼ੌਕੀਨਾਂ ਨੂੰ ਇੰਨ੍ਹਾਂ ਦੇ ਗ਼ਲਤ ਨਤੀਜਿਆਂ ਤੋਂ ਸੁਚੇਤ ਕਰਦੀ ਹੈ। ਹਥਿਆਰ ਸਿਰਫ਼ ਹਿਫ਼ਾਜਤ ਲਈ ਚੁੱਕਣੇ ਚਾਹੀਦੇ ਹਨ ਨਾ ਕਿ ਮਨੁੱਖਤਾ ਦੀ ਬਰਬਾਦੀ ਲਈ। ਸ਼ੁਕਲ ਸ਼ੋਅਵਿੱਜ ਅਤੇ ਯੂ ਬੀ ਫਿਲਮਜ਼ ਦੇ ਬੈਨਰ ਹੇਠ ਨਿਰਮਾਤਾ-ਨਿਰਦੇਸ਼ਕ ਸਾਗਰ ਐੱਸ ਸਰਮਾ ਦੀ 8 ਨਵੰਬਰ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਵਿੱਚ ਦੀਪ ਜ਼ੋਸੀ, ਪ੍ਰੀਤ ਬਾਠ, ਵੀਰ ਵਸ਼ਿਸ਼ਟ, ਸਿੱਧੀ ਆਹੂਜਾ, ਕੁਮਾਰ ਅਜੇ,ਜਤਿਨ, ਮੋਹਿਤ ਭਾਸ਼ਕਰ, ਕੀਤਿਕਾ ਸਤਵੰਤ ਕੌਰ,ਗੋਲਡੀ ਖੁਰਾਣਾ, ਬਲਕਰਨ, ਅਤੇ ਪੂਨਮ ਸੂਦ ਇਸ ਫਿਲਮ ਦੇ ਅਹਿਮ ਕਲਾਕਾਰ ਹਨ। ਫਿਲਮ ਦੀ ਕਹਾਣੀ ਤੇ ਡਾਇਲਾਗ ਕੁਮਾਰ ਅਜੇ ਨੇ ਲਿਖੇ ਹਨ ਤੇ ਸਕਰੀਨ ਪਲੇਅ ਸਾਗਰ ਸਰਮਾ ਨੇ ਲਿਖਿਆ ਹੈ। ਫ਼ਿਲਮ ਦੇ ਗੀਤਾਂ ਨੂੰ ਨਿੰਜਾ ਕਮਾਲ ਖਾਂ ਤੇ ਜੱਗੀ ਸਿੰਘ ਨੇ ਪਲੇਅ ਬੈਕ ਗਾਇਆ ਹੈ। ਸੰਗੀਤ ‘ਐੱਚ ਐੱਸ ਆਰ ਇੰਟਰਟੇਂਮੈਂਟ’ ਵਲੋਂ ਰਿਲੀਜ਼ ਕੀਤਾ ਗਿਆ ਹੈ।
ਸ੍ਰੀ ਅੰਮਿਤਸਰ ਸਾਹਿਬ ਦੀ ਜੰਮਪਲ ਪੂਨਮ ਸੂਦ ਨੇ ਆਪਣੇ ਸੁਰੂਆਤੀ ਦੌਰ ਵਿੱਚ ਪੰਜਾਬ ਦੇ ਸਰਗਰਮ ਗਾਇਕਾਂ ਸੈਰੀ ਮਾਨ (ਚੰਡੀਗੜ੍ਹ ਵਾਲੀਏ ਨੀਂ ਹੁਣ ਨਹੀਂ ਮੁੜਦੇ ਯਾਰ’)ਕਰਮਜੀਤ ਅਨਮੋਲ ( ਯਾਰਾਂ ਵੇ) ਰੌਸ਼ਨ ਪ੍ਰਿੰਸ਼ ( ਸਪੀਕਰ) ਕਲੇਰ ਕੰਠ( ਛੱਲਾ) ਮਾਸ਼ਾ ਅਲੀ (ਸੂਹੇ ਸੂਹੇ ਬੁੱਲਾ੍ ਵਾਲੀਏ) ਆਦਿ ਨਾਮਵਰ ਗਾਇਕਾਂ ਦੇ ਸ਼ੈਕੜੇ ਗੀਤਾਂ ਵਿੱਚ ਮਾਡਲਿੰਗ ਕੀਤੀ । ਲਘੂ ਫਿਲਮਾਂ ਦੀ ਬਾਕਮਾਲ ਅਦਾਕਾਰੀ ਨੇ ਪੂਨਮ ਲਈ ਪੌਲੀਵੁੱਡ ਦੇ ਦਰਵਾਜ਼ੇ ਖੋਲ੍ਹ ਦਿੱਤੇ। ਉਸਨੇ ‘ਮੇਰੇ ਯਾਰ ਕਮੀਨੇ, ਲਕੀਰਾਂ, ਯਾਰ ਅਣਮੁੱਲੇ-2′ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ’ ਉੱਚਾ ਪਿੰਡ, ਕਰਮੀ ਆਪੋਂ ਆਪਣੀ’ ਆਦਿ ਫ਼ਿਲਮਾਂ ‘ਚ ਯਾਦਗਰੀ ਕਿਰਦਾਰ ਨਿਭਾਏ ਹਨ। ਪੂਨਮ ਫ਼ਿਲਮਾਂ ਵਿਚ ਹੀ ਆਪਣਾ ਕੈਰੀਅਰ ਹੋਰ ਬੇਹਤਰ ਬਣਾਉਣ ਲਈ ਯਤਨਸ਼ੀਲ ਹੈ। ਪੂਨਮ ਇੱਕ ਅਦਾਕਾਰਾ ਦੇ ਨਾਲ ਨਾਲ ਚੰਗੀ ਗਾਇਕਾ ਵੀ ਹੈ। ਨਿੱਜੀ ਜਿੰਦਗੀ ਵਿੱਚ ਸਮਾਜ ਸੇਵੀ ਕੰਮਾਂ ਵਿੱਚ ਵੀ ਆਪਣਾ ਵੱਡਾ ਯੋਗਦਾਨ ਪਾ ਰਹੀ ਹੈ।