Movie News

ਫ਼ਿਲਮ ‘ਕੁੜਮਾਈਆਂ’ ਦੇ ਆਡੀਓ ਟਰੈਕ ‘ਪਤਾ ਨੀ ਕੀ ਹੋ ਗਿਆ’ ਨੇ ਕੀਲੇ ਸਰੋਤੇ, ਯੂਟਿਊਬ ‘ਤੇ ਪਾ ਰਿਹੈ ਧੁੰਮਾਂ 

ਪਾਲੀਵੁੱਡ ਪੋਸਟ– 14 ਸਤੰਬਰ ਨੂੰ ਸਿਨੇਮਾ ਘਰਾਂ ‘ਚ ਦਸਤਕ ਦੇਣ ਜਾ ਰਹੀ ਹਰਜੀਤ ਹਰਮਨ  ( Harjit Harman ) ਦੀ ਪੰਜਾਬੀ ਫ਼ਿਲਮ ‘ਕੁੜਮਾਈਆਂ’  (  Kurmaiyan ) ਨੂੰ ਲੈ ਕੇ ਦਰਸ਼ਕਾਂ ‘ਚ ਕਾਫੀ ਉਤਸ਼ਾਹ ਭਰਿਆ ਨਜ਼ਰ ਆ ਰਿਹਾ ਹੈ। ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਫ਼ਿਲਮ ਦੇ ਟ੍ਰੇਲਰ ਤੋਂ ਬਾਅਦ ਫ਼ਿਲਮ ਦਾ ਪਹਿਲਾ ਗੀਤ ‘ਪਤਾ ਨੀ ਕੀ ਹੋ ਗਿਆ’  ਬੀਤੀ 27   ਅਗਸਤ ਨੂੰ ਦਰਸ਼ਕਾਂ ਦੇ ਰੂਬਰੂ ਕੀਤਾ ਗਿਆ  ਹੈ, ਜਿਸ  ਨੂੰ ਦਰਸ਼ਕ ਵਰਗ ਵਲੋਂ  ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਅਤੇ ਯੂ-ਟਿਊਬ  ‘ਤੇ  ਗੀਤ ਦੇ ਵਿਊ ਇੱਕ ਮਿਲੀਅਨ ਤੋਂ ਪਾਰ ਹੋ ਚੁੱਕੇ ਹਨ। ਲੋਕਧੁਨ  ( Lokdhun ) ਸੰਗੀਤਕ ਕੰਪਨੀ ਦੀ ਪੇਸ਼ਕਸ਼ ਇਸ ਗੀਤ ਨੂੰ ਹਰਜੀਤ ਹਰਮਨ ਤੇ ਗਾਇਕਾ ਮੰਨਤ ਨੂਰ  ਨੇ ਆਵਾਜ਼ ਦਿੱਤੀ ਹੈ ਜਿਸ ਵਿਚ ਹਰਜੀਤ ਹਰਮਨ ਤੇ ਅਦਾਕਾਰਾ ਜਪੁਜੀ ਖਹਿਰਾ ਦੀ ਕਿਊਟ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ ।’ਕੁੜਮਾਈਆਂ’ ਦੇ ਰਿਲੀਜ਼ ਹੋਏ ਇਸ ਆਡੀਓ ਟਰੈਕ ਦਾ ਸੰਗੀਤ ਗੁਰਮੀਤ ਸਿੰਘ ਨੇ ਦਿੱਤਾ ਹੈ, ਜਦਕਿ ਇਸ ਦੇ ਬੋਲ ਬਚਨ ਬੇਦਿਲ ਨੇ ਲਿਖੇ ਹਨ।ਦੱਸ ਦਈਏ ਕਿ ਕਾਮੇਡੀ ਦੇ ਖਜਾਨੇ ਤੇ ਪਰਿਵਾਰਿਕ ਡਰਾਮੇ ਦੀ ਇਸ ਫ਼ਿਲਮ ਰਾਹੀਂ ਪੰਜਾਬੀ ਲੋਕ ਗਾਇਕ ਹਰਜੀਤ ਹਰਮਨ ਬਤੌਰ ਹੀਰੋ ਆਪਣੇ ਅਭਿਨੈ ਕੈਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ।ਇਹ ਫ਼ਿਲਮ 90 ਦੇ ਦਹਾਕੇ ‘ਤੇ ਆਧਾਰਿਤ ਹੈ ਜੋ ਕਿ ਪੰਜਾਬੀ ਵਿਰਾਸਤ ਦੀਆਂ ਕਥਾ-ਕਹਾਣੀਆਂ, ਵਿਆਹ ਸਮਾਗਮਾਂ ਦੀਆਂ ਅਲੋਪ ਹੋਈਆ ਰੀਤੀ ਰਸਮਾਂ  ਨੂੰ ਬਹੁਤ ਹੀ ਵਿਸਥਾਰ ਅਤੇ ਰੌਚਕਤਾ ਨਾਲ ਪਰਦੇ ‘ਤੇ ਰੂਪਮਾਨ ਕਰੇਗੀ।

5 Comments

Leave a Reply