Articles

ਪੰਜਾਬ ਪੁਲਿਸ ਸਪੈਸ਼ਲ ਐਪੀਸੋਡ ਅੰਤਾਕਸ਼ਰੀ 2 ਕਰੇਗਾ ਦਰਸਕਾਂ ਦਾ ਮਨੋਰੰਜਨ

ਬਹਾਦਰੀ,
ਦ੍ਰਿੜ ਜਜ਼ਬਾ! ਇਸ ਤਰ੍ਹਾਂ ਅਸੀਂ ਰਾਜ ਦੇ ਰੱਖਿਅਕਾਂ ਦੀ ਪ੍ਰਸ਼ੰਸਾ ਕਰਦੇ ਹਾਂ। ਪੁਲਿਸ ਵਾਲੇ ਅਜਿਹੇ ਹੀਰੋ ਹਨ ਜੋ ਸਾਡੀ ਸੁਰੱਖਿਆ ਲਈ ਹਰ ਰੋਜ਼ ਆਪਣੀ ਜਾਨ ਜੋਖਮ ਵਿੱਚ ਪਾਉਂਦੇ ਹਨ। ਅੰਤਾਕਸ਼ਰੀ 2 ਦੇ ਅੱਜ ਦੇ ਐਪੀਸੋਡ ਵਿੱਚ ਅਸੀਂ ਉਹਨਾਂ ਦੀ ਬਹਾਦਰੀ ਅਤੇ ਜਜ਼ਬੇ ਨੂੰ ਪ੍ਰੋਤਸਾਹਨ ਕਰਦੇ ਹੋਏ ਉਹਨਾਂ ਦਾ ਧੰਨਵਾਦ ਕਰਾਂਗਾ।

ਅੰਤਾਕਸ਼ਰੀ 2 ਆਪਣੇ ਮੰਚ ਉੱਤੇ ਵੱਖ-ਵੱਖ ਜੋੜੀਆਂ ਲੈ ਕੇ ਆਉਂਦਾ ਹੈ ਜਿਵੇਂ ਪਿਛਲੇ ਐਪੀਸੋਡ ਵਿੱਚ ਮਾਂ ਦਿਵਸ ਸਪੈਸ਼ਲ ਟੀਮਾਂ ਨੇ ਭਾਗ ਲਿਆ ਸੀ ਤੇ ਅੱਜ ਦੇ ਐਪੀਸੋਡ ਵਿੱਚ ਪੁਲਿਸ ਕਰਮਚਾਰੀ ਅੰਤਾਕਸ਼ਰੀ 2 ਟੀਮ ਵਿੱਚ ਭਾਗ ਲੈਣਗੇ। ਮੇਜ਼ਬਾਨ ਮਾਸਟਰ ਸਲੀਮ ਅਤੇ ਮੀਸ਼ਾ ਸਰੋਵਾਲ ਉਨ੍ਹਾਂ ਵਿੱਚੋਂ ਹਰੇਕ ਨੂੰ ਸਨਮਾਨਿਤ ਕਰਨਗੇ ਅਤੇ ਦੇਸ਼ ਨੂੰ ਸੁਰੱਖਿਅਤ ਰੱਖਣ ਵਿੱਚ ਉਨ੍ਹਾਂ ਦੇ ਨਿਰਸਵਾਰਥ ਸੇਵਾ ਅਤੇ ਜਜ਼ਬੇ ਦਾ ਧੰਨਵਾਦ ਕਰਨਗੇ।

ਅੱਜ ਦੇ ਐਪੀਸੋਡ ਨੂੰ ਦੇਖਣਾ ਨਾ ਭੁੱਲੋ ਜਿੱਥੇ ਪੁਲਿਸ ਕਰਮਚਾਰੀ ਸੰਗੀਤਕ ਗੇਮ ਸ਼ੋਅ ਨੂੰ ਅਗਲੇ ਪੱਧਰ ‘ਤੇ ਲੈ ਕੇ ਜਾਣਗੇ। ਆਪਣੀ ਪੁਲਿਸ ਜੋੜੀ ਨਾਲ ਗੂੰਜੋ ਅੱਜ ਅੰਤਾਕਸ਼ਰੀ 2 ‘ਤੇ ਸ਼ਾਮ 7 ਵਜੇ ਜ਼ੀ ਪੰਜਾਬੀ ‘ਤੇ।
ਹਰਜਿੰਦਰ ਸਿੰਘ