FeaturedMovie News

ਪੰਜਾਬ ਦੀ ਪਿੱਠਭੂਮੀ, ਕਲਚਰ ਅਤੇ ਸਮਾਜ ਨਾਲ ਜੁੜੀ ਫ਼ਿਲਮ 'ਜੱਦੀ ਸਰਦਾਰ'

ਅੰਤਰ-ਰਾਸ਼ਟਰੀ ਪੱਧਰ ‘ਤੇ ਪਛਾਣ ਬਣਾ ਚੁੱਕੇ ਪੰਜਾਬੀ ਸਿਨਮੇ ਨਾਲ ਹੁਣ ਵਿਦੇਸਾˆ ਵਿੱਚ ਵੱਸਦੇ ਪੰਜਾਬੀ ਵੀ ਬਤੌਰ ਨਿਰਮਾਤਾ ਜੁੜਨ ਲੱਗੇ ਹਨ ਜੋ ਚੰਗੇ ਵਿਸ਼ਿਆˆ ਅਧਾਰਤ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀਆˆ ਕਹਾਣੀਆਂˆ ਨੂੰ ਪੰਜਾਬੀ ਪਰਦੇ ‘ਤੇ ਲੈ ਕੇ ਆ ਰਹੇ ਹਨ ਜੋ ਦਰਸ਼ਕਾˆ ਨੂੰ ਮਨੋਰੰਜਨ ਦੇ ਨਾਲ ਨਾਲ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਦਾ ਚੰਗਾ ਸੁਨੇਹਾ ਵੀ ਦਿੰਦੀਆˆ ਹਨ। ਅਜਿਹੀ ਹੀ ਇੱਕ ਫ਼ਿਲਮ ‘ਜੱਦੀ ਸਰਦਾਰ’ ਅਮੇਰਿਕਾ ਦੇ ਨਾਮੀˆ ਕਾਰੋਬਾਰੀ ਸਰਦਾਰ ਬਲਜੀਤ ਸਿੰਘ ਜੌਹਲ ਬਤੌਰ ਨਿਰਮਾਤਾ ਲੈ ਕੇ ਆ ਰਹੇ ਹਨ । ‘ਸਾਫ਼ਟ ਦਿਲ ਪ੍ਰੋਡਕਸ਼ਨ ਯੂ ਐਸ ਏ’ ਦੇ ਬੈਨਰ ਹੇਠ ਬਣੀ ਇਸ ਫਿਲਮ ਦੀ ਕਹਾਣੀ ਕਾਮੇਡੀ ਅਤੇ ਵਿਆਹਾˆ ਵਾਲੇ ਕਲਚਰ ਤੋˆ ਹਟਕੇ ਖੇਤੀਬਾੜੀ ਕਰਦੇ ਸਾˆਝੇ ਪਰਿਵਾਰਾˆ ਦੀ ਇੱਕਜੁਟਤਾ ਅਧਾਰਤ ਇੱਕ ਨਵੇˆ ਵਿਸ਼ੇ ਦੀ ਦਿਲਚਸਪ ਕਹਾਣੀ ਹੈ, ਜਿਸਨੂੰ ਕਰਨ ਸੰਧੂ ਅਤੇ ਧੀਰਜ ਕੁਮਾਰ ਨੇ ਲਿਖਿਆ ਹੈ। ਪੰਜਾਬੀ ਪਰਦੇ ਦੇ ਨਾਮੀˆ ਤੇ ਦਿੱਗਜ਼ ਕਲਾਕਾਰ ਸਿੱਪੀ ਗਿੱਲ, ਦਿਲਪ੍ਰੀਤ ਢਿੱਲੋˆ,ਗੁੱਗੂ ਗਿੱਲ, ਹੌਬੀ ਧਾਲੀਵਾਲ, ਸਾਵਨ ਰੂਪਾਵਾਲੀ, ਅਮਨ ਕੌਤਿਸ਼, ਅਨੀਤਾ ਦੇਵਗਨ, ਸਤਵੰਤ ਕੌਰ, ਯਾਦ ਗਰੇਵਾਲ ਆਦਿ ਕਲਾਕਾਰਾˆ ਨੇ ਇਸ ਵਿੱਚ ਅਹਿਮ ਕਿਰਦਾਰ ਨਿਭਾਏ ਹਨ। ਇਸ ਫਿਲਮ ਦਾ ਨਿਰਦੇਸ਼ਨ ਮਨਭਾਵਨ ਸਿੰਘ ਨੇ ਕੀਤਾ ਹੈ ਜੋ ਪਹਿਲਾˆ ਪ੍ਰਸਿੱਧ ਨਾਵਲਕਾਰ ਰਾਮ ਸਰੂਪ ਅਣਖੀ ਦੇ ਚਰਚਿਤ ਨਾਵਲ ‘ਗੇਲੋ’ ਅਧਾਰਤ ਫਿਲਮ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਆਪਣੀ ਫਿਲਮ ਬਾਰੇ ਨਿਰਮਾਤਾ ਸ੍ਰੀ ਬਲਜੀਤ ਸਿੰਘ ਜੌਹਲ ਨੇ ਦੱਸਿਆ ਕਿ ਸਾਡੀ ਇਹ ਫਿਲਮ ‘ਜੱਦੀ ਸਰਦਾਰ’ ਪੰਜਾਬ ਦੀ ਪਿੱਠਭੂਮੀ, ਕਲਚਰ ਅਤੇ ਸਮਾਜ ਨਾਲ ਜੁੜੀ ਫ਼ਿਲਮ ਹੈ,ਜਿਸ ਵਿੱਚ ਬਾਰੇ ਹੀ ਕਲਾਕਾਰਾˆ ਨੇ ਬਹੁਤ ਮੇਹਨਤ ਅਤੇ ਲਗਨ ਨਾਲ ਵਧੀਆ ਕੰਮ ਕੀਤਾ ਹੈ। ਫਿਲਮ ਦੀ ਕਹਾਣੀ ਤੇ ਡਾਇਲਾਗ ਬਹੁਤ ਹੀ ਜਬਰਦਸ਼ਤ ਤੇ ਦਮਦਾਰ ਹਨ। ਗੀਤ ਸੰਗੀਤ ਵੀ ਬਹੁਤ ਵਧੀਆ ਤੇ ਕਹਾਣੀ ਮੁਤਾਬਕ ਹੈ ਜੋ ਦਰਸ਼ਕਾˆ ਦੀ ਪਸੰਦ ਬਣੇਗਾ ਅਤੇ ਇਹ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਵੇਗੀ।

Leave a Reply