Articles

ਪੰਜਾਬੀ ਫ਼ਿਲਮ 'ਵਜੂਦ' ਦੀ ਸ਼ੂਟਿੰਗ ਸ਼ੁਰੂ

ਮਸਾਲਾ
ਲਾਇਫ ਫ਼ਿਲਮਜ਼ ਦੀ ਟੀਮ ਵਲੋਂ ਆਪਣੀ ਨਵੀਂ ਪੰਜਾਬੀ ਫ਼ਿਲਮ ‘ਵਜੂਦ’ ਦੇ ਸ਼ੁਭ ਮਹੂਰਤ ਦੌਰਾਨ ਨਾਰੀਅਲ ਤੋੜ ਕੇ ਪਹਿਲੇ ਦਿਨ ਦੀ ਸ਼ੂਟਿੰਗ ਦਾ ਆਰੰਭ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਆਪਣੇ ਕਰ ਕਮਲਾਂ ਨਾਲ ਫ਼ਿਲਮ ਦੇ ਇੱਕ ਸੀਨ ਦੇ ਫਿਲਮਾਂਕਣ ਲਈ ਕਲੇਪ ਦਿਖਾ ਕੇ ਆਰੰਭ ਕਰਵਾਉਦਿਆਂ ਫ਼ਿਲਮ ਦੇ ਇੱਕ ਸੀਨ ਦੀ ਸ਼ੁਰੂਆਤ ਕਰਵਾਈ ਅਤੇ ਫ਼ਿਲਮ ਦੀ ਸਾਰੀ ਟੀਮ ਨੂੰ ਮੁਬਾਰਕਬਾਦ ਦਿੱਤੀ। ਇਸ ਫ਼ਿਲਮ ਦੀ ਸਾਰੀ ਸ਼ੂਟਿੰਗ ਪਟਿਆਲਾ ਇਲਾਕੇ ਵਿੱਚ ਵੱਖ-ਵੱਖ ਥਾਵਾਂ ਤੇ ਕਈ ਦਿਨ ਚੱਲੇਗੀ ਫ਼ਿਲਮ ਦੇ ਡਾਇਰੈਕਟਰ ਤੇ ਹੀਰੋ ਅਜੇ ਜੇਠੀ ਹਨ ਜੋ ਮਨੀ ਹੀਸਟ ਵੈਬ ਸੀਰੀਜ ਨਾਲ ਖ਼ੂਬ ਚਰਚਾ ਵਿੱਚ ਰਹੇ ਸਨ ਇਸ ਫ਼ਿਲਮ ਨੇ ਕਾਫੀ ਪ੍ਰਸਿੱਧੀ ਖੱਟੀ ਸੀ। ਇਸ ਸਬੰਧੀ ਫ਼ਿਲਮ ਦੇ ਸੈਟ ਤੇ ਪ੍ਰੈਸ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਫ਼ਿਲਮ ਵੱਖਰੇ ਹੀ ਤਰ੍ਹਾਂ ਦੇ ਵਿਸੇ ਤੇ ਅਧਾਰਿਤ ਹੈ ਜਿਸ ਨੂੰ ਬਣਾਉਣ ਲਈ ਪਿਛਲੇ ਕੁੱਝ ਸਾਲਾਂ ਤੋਂ ਪੁਰੀ ਮੇਹਨਤ ਨਾਲ ਇਸ ਦੀ ਕਹਾਣੀ ਤੇ ਕੰਮ ਚੱਲ ਰਿਹਾ ਸੀ ਫ਼ਿਲਮ ਵਿੱਚ ਉਹ ਖ਼ੁਦ ਬਤੋਰ ਹੀਰੋ ਲੀਡ ਤੇ ਕੰਮ ਕਰ ਰਹੇ ਹਨ ਤੇ ਇਸ ਦੀ ਅਦਾਕਾਰਾ ਚੰਦਨ ਗਿੱਲ, ਉੱਘੇ ਕਲਾਕਾਰ ਸੁਨੀਤਾ ਧੀਰ, ਸੰਜੂ ਸੰਲੋਕੀ, ਪ੍ਰਕਾਸ਼ ਗਾਧੂ, ਬਲਜਿੰਦਰ ਕੌਰ,ਮਿੰਟੂ ਕਾਪਾ,ਤੇ ਸੁਖਵਿੰਦਰ ਰਾਜ ਜਿਹੇ ਨਾਮਵਰ ਚਿਹਰੇ ਕੰਮ ਕਰ ਰਹੇ ਹਨ ਤੇ ਕੈਮਰਾਮੈਨ ਨੀਰਜ ਸਿੰਘ ਹਨ, ਰਾਇਟਰ ਸੁੱਖੀ ਢਿੱਲੋਂ ਇਸ ਫ਼ਿਲਮ ਨਾਲ ਬਤੌਰ ਕ੍ਰਿਏਟਿਵ ਡਰੈਕਟਰ ਜੁੜੇ ਹਨ ਇਸ ਫ਼ਿਲਮ ਨੂੰ ਉੱਚ ਕੋਟੀ ਦੇ ਗੀਤ ਸੰਗੀਤ ਨਾਲ ਸ਼ਿੰਗਾਰਿਆ ਜਾਵੇਗਾ ਤੇ ਫ਼ਿਲਮ ਜਲਦੀ ਹੀ ਰੀਲੀਜ਼ ਹੋ ਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗੀ।
ਹਰਜਿੰਦਰ ਸਿੰਘ ਜਵੰਦਾ