Movie News

ਪ੍ਰੀਤੀ ਸਪਰੂ ਦੀ ਪੰਜਾਬੀ ਫਿਲਮ 'ਤੇਰੀ ਮੇਰੀ ਗੱਲ ਬਣ ਗਈ' ਦਾ ਕਾਨਸੈਪਟ ਹੋਇਆ ਚੋਰੀ

ਚੰਡੀਗੜ੍ਹ – ਫ਼ਿਲਮਾਂ ਦੇ ਕਾਨਸੈਪਟ ਕਾਪੀ ਹੋਣ ਦੇ ਕਿੱਸੇ ਅਕਸਰ ਹੀ ਸਾਹਮਣੇ ਆਉਂਦੇ ਰਹਿੰਦੇ ਹਨ। ਹਾਲ ਹੀ ਵਿੱਚ ਬਾਲੀਵੁੱਡ ਫ਼ਿਲਮਾਂ ਉਜਡਾ ਚਮਨ ਅਤੇ ਬਾਲਾ ਦੀ ਇਕੋ ਜਿਹੀ ਕਹਾਣੀ ਦੇ ਕਾਰਨ ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਰਹੀਆਂ। ਹੁਣ ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਅਤੇ ਪੰਜਾਬੀ ਫ਼ਿਲਮਾਂ ਦੇ ਪ੍ਰੋਡੂਸਰ, ਪ੍ਰੀਤੀ ਸਪਰੂ ਨੇ ਆਉਣ ਵਾਲੇ ਸ਼ੋ ‘ਮੇਰੇ ਡੈਡ ਕੀ ਦੁਲਹਨ’ ਦੇ ਕਾਨਸੈਪਟ ਤੇ ਨਿਰਾਸ਼ਾ ਜਤਾਈ।ਪ੍ਰੀਤੀ ਸਪਰੂ ਨੇ ਸ਼ੋ ਦੇ ਪ੍ਰੋਡੂਸਰ ਟੋਨੀ ਅਤੇ ਦੀਆ ਸਿੰਘ ਦੇ ਖਿਲਾਫ ਬੰਬੇ ਹਾਈ ਕੋਰਟ ਵਿੱਚ ਕੇਸ ਦਰਜ਼ ਕੀਤਾ। ਸ਼ੋ ਦਾ ਕਾਨਸੈਪਟ ਉਹਨਾਂ ਦੀ ਆਉਣ ਵਾਲੀ ਫਿਲਮ ‘ਤੇਰੀ ਮੇਰੀ ਗੱਲ ਬਣ ਗਈ’ ਦੀ ਕਹਾਣੀ ਨਾਲ ਕਾਫੀ ਮੇਲ ਖਾਂਦਾ ਹੈ।ਉਹਨਾਂ ਨੇ ਕਿਹਾ, “ਮੈਂ ਇਸ ਫਿਲਮ ਨੂੰ ਬਣਾਉਣ ਵਿੱਚ ਬਹੁਤ ਪੈਸੇ ਨਿਵੇਸ਼ ਕੀਤੇ ਹਨ ਜੋ ਕਿ 90 ਪ੍ਰਤੀਸ਼ਤ ਪੂਰੀ ਹੋ ਚੁੱਕੀ ਹੈ। ਇਹ ਫਿਲਮ 2020 ਚ ਰਿਲੀਜ਼ ਹੋਣ ਵਾਲੀ ਹੈ ਅਤੇ ਜੇ ਇਹ ਸ਼ੋ ਜਿਸਦੀ ਕਹਾਣੀ ਸਾਡੀ ਫਿਲਮ ਦੇ ਵਰਗੀ ਹੈ ਉਹ ਪਹਿਲਾਂ ਟੈਲੀਕਾਸਟ ਹੋ ਗਿਆ ਤਾਂ ਮੇਰੀ ਫਿਲਮ ਇਸਦੀ ਨਕਲ ਲੱਗੇਗੀ।ਨਿਰਾਸ਼ ਪ੍ਰੀਤੀ ਸਪਰੂ ਨੇ ਅੱਗੇ ਕਿਹਾ, “ਜੇ ਸੋ ਦੇ ਨਿਰਮਾਤਾਵਾਂ ਨੇ ਸਾਡੇ ਤੋਂ ਪਹਿਲਾਂ ਇਸ ਕਾਨਸੈਪਟ ਨੂੰ ਰਜਿਸਟਰ ਕੀਤਾ ਹੈ ਤਾਂ ਅਸੀਂ ਜਰੂਰ ਉਸਨੂੰ ਦੇਖਣਾ ਚਾਹੁੰਦੇ ਹਾਂ। ਮੇਰੀ ਸਕਰਿਪਟ ਪਹਿਲਾਂ ਹੀ 2017 ਵਿੱਚ ਰਜਿਸਟਰ ਕੀਤੀ ਜਾ ਚੁੱਕੀ ਹੈ।ਪ੍ਰੀਤੀ ਸਪਰੂ ਪਹਿਲਾਂ ਹੀ ਇਹ ਸਕਰਿਪਟ ਇੰਡੀਅਨ ਮੋਸ਼ਨ ਪ੍ਰੋਡਿਊਸਰ ਐਸੋਸੀਏਸ਼ਨ ਅਤੇ ਦਿ ਸਕਰੀਨਰਾਇਟਰਸ ਐਸੋਸੀਏਸ਼ਨ ਨਾਲ 2017 ਵਿੱਚ ਹੀ ਰਜਿਸਟਰ ਕਰ ਚੁੱਕੇ ਹਨ। ਪ੍ਰੀਤੀ ਸਪਰੂ ਅਤੇ ਉਹਨਾਂ ਦੀ ਟੀਮ ਸ਼ੋ ਦੀ ਰਿਲੀਜ਼ ਤੋਂ ਪਹਿਲਾਂ ਰਾਹਤ ਦੀ ਉਮੀਦ ਚ ਹਨ।’ਤੇਰੀ ਮੇਰੀ ਗੱਲ ਬਣ ਗਈ’ ਵਿੱਚ ਅਖਿਲ ਅਤੇ ਰੁਬੀਨਾ ਬਾਜਵਾ ਮੁੱਖ ਕਿਰਦਾਰ ਨਿਭਾਉਣਗੇ। ਪ੍ਰੀਤੀ ਸਪਰੂ ਦੀ ਨਿਰਦੇਸ਼ਿਤ ਅਤੇ ਉਪਵਨ ਸੁਦਰਸ਼ਨ ਦੀ ਸਹਿ ਨਿਰਦੇਸ਼ਿਤ ਇਹ ਫਿਲਮ ਇੱਕ ਬੇਟੀ ਦੇ ਆਪਣੇ ਪਿਤਾ ਦੇ ਦੁਬਾਰਾ ਵਿਆਹ ਕਰਵਾਉਣ ਦੀ ਕਹਾਣੀ ਨੂੰ ਪੇਸ਼ ਕਰੇਗੀ। ਇਸ ਫਿਲਮ ਨਾਲ ਅਖਿਲ ਅਦਾਕਾਰੀ ਚ ਆਪਣਾ ਕਦਮ ਰੱਖਣਗੇ।ਪ੍ਰੀਤੀ ਸਪਰੂ ਨੇ 13 ਸਾਲਾਂ ਦੀ ਉਮਰ ਤੋਂ ਮਨੋਰੰਜਨ ਜਗਤ ਵਿੱਚ ਕਦਮ ਰੱਖਿਆ ਸੀ। ਉਹਨਾਂ ਨੇ ਮਹਿੰਦੀ ਸ਼ਗਨਾਂ ਦੀ ਅਤੇ ਪ੍ਰਤਿਗਿਆ ਜਿਹੀਆਂ ਕਈ ਫ਼ਿਲਮਾਂ ਵਿੱਚ ਬਤੋਰ ਅਦਾਕਾਰਾ ਕੰਮ ਕੀਤਾ ਅਤੇ ਫਿਰ ਫਿਲਮ ‘ਕੁਰਬਾਨੀ ਜੱਟੀ ਦੀ’ ਨਾਲ ਪੰਜਾਬੀ ਇੰਡਸਟਰੀ ਦੀ ਪਹਿਲੀ ਮਹਿਲਾ ਡਾਇਰੈਕਟਰ ਬਣੇ।