Movie News

ਪਰਿਵਾਰਿਕ ਕਹਾਣੀ ਨਾਲ ਸਬੰਧਿਤ ਤੇ ਐਕਸ਼ਨ ਭਰਪੂਰ ਫਿਲਮ ਹੋਵੇਗੀ 'ਜ਼ਖਮੀ'- ਦੇਵ ਖਰੌੜ

ਪੰਜਾਬੀ ਸਿਨੇਮਾ ਦੇ ਐਕਸ਼ਨ ਹੀਰੋ ਦੇਵ ਖਰੌੜ ਤੇ ਆਦਾਕਾਰਾ ਅੰਚਲ ਸਿੰਘ ਆਗਾਮੀ 7 ਫਰਵਰੀ ਨੂੰ ਆਪਣੀ ਨਵੀਂ ਆ ਰਹੀ ਫ਼ਿਲਮ ‘ਜ਼ਖ਼ਮੀ’ ਦੀ ਪ੍ਰਮੋਸ਼ਨ ਲਈ ਮਾਨਸਾ ਵਿਖੇ ਨਵੇਂ ਬਣੇ ਰਿਐਲਿਟੀ ਗਰੈਂਡ ਮਾਲ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੇਵ ਖਰੌੜ ਨੇ ਦੱਸਿਆ ਕਿ ਇਹ ਫਿਲਮ ਇਕ ਪਰਿਵਾਰਿਕ ਕਹਾਣੀ ਨਾਲ ਸਬੰਧਿਤ ਹੈ ਕਿ ਕਿਵੇਂ ਇਕ ਆਮ ਆਦਮੀ ਨੂੰ ਆਪਣੇ ਪਰਿਵਾਰ ਲਈ ਹਥਿਆਰ ਚੁੱਕਣੇ ਪੈਂਦੇ ਹਨ। ਫ਼ਿਲਮ ਦੀ ਕਹਾਣੀ ਤੇ ਸਕ੍ਰੀਨ ਪਲੇਅ ਅਤੇ ਨਿਰਦੇਸ਼ਨ ਇੰਦਰਪਾਲ ਸਿੰਘ ਵੱਲੋਂ ਕੀਤਾ ਗਿਆ ਹੈ। ਫ਼ਿਲਮ ਨੂੰ ਓਮ ਜੀ ਸਟਾਰ ਸਟੂਡੀਓਜ਼ ਅਤੇ ਬੀਨੂੰ ਢਿੱਲੋਂ ਪਡੋਕਸ਼ਨ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ । ਫ਼ਿਲਮ ਵਿੱਚ ਆਦਾਕਾਰ ਦੇਵ ਖਰੋੜ ਤੇ ਹੀਰੋਇਨ ਅੰਚਲ ਸਿੰਘ ਤੋਂ ਇਲਾਵਾ ਬੇਬੀ ਤੇਜੂ ਪੋਪਲੀ, ਲੱਖਾ ਲਹਿਰੀ, ਸਵਿੰਦਰ ਵਿੱਕੀ, ਗੁਰਿੰਦਰ ਡਿੰਪੀ,ਸੰਜੂ ਸੋਲੰਕੀ,ਰਾਮ ਔਜਲਾ, ਜੱਗੀ ਧੂਰੀ, ਕਰਮਜੀਤ ਬਰਾੜ, ਅਮਨ ਸੁਤਧਾਰ, ਮਨਜੀਤ ਸਿੰਘ ਆਦਿ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ । ਦੇਵ ਖਰੌੜ ਦਾ ਕਹਿਣਾ ਹੈ ਕਿ ਉਸਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਇਹ ਫ਼ਿਲਮ ਵੀ ਦਰਸ਼ਕਾਂ ਦੀਆਂ ਉਮੀਦਾਂ ‘ਤੇ ਖਰ੍ਹਾ ਉਤਰੇਗੀ । ਇਸ ਮੌਕੇ ਗਰੈਡ ਮਾਲ ਦੇ ਮਨੈਜਰ ਰਾਜਿੰਦਰ ਰਾਜਾ,ਵਿਸ਼ਾਲ ਕਲਸੀ, ਰਾਜੇਸ਼ ਗੁਪਤਾ, ਸਟੇਟ ਐਵਾਰਡੀ ਤਰਸੇਮ ਚੰਦ ਸੇਮੀ, ਕੁਲਜੀਤ ਸਿੰਘ ਸਿੱਧੂ, ਜਗਤਾਰ ਧੰਜਲ, ਸਤੀਸ਼ ਮਹਿਤਾ, ਕੁਲਦੀਪ ਧਾਲੀਵਾਲ, ਮਨਿੰਦਰ ਨਿੱਕਾ, ਗੀਤਕਾਰ ਗਾਇਕ ਸੈਟੀ ਸਿੰਘ ਆਦਿ ਹਾਜ਼ਰ ਸਨ।