Featured

ਪਤੀ ਪਤਨੀ ਦੇ ਖੱਟੇ ਮਿੱਠੇ ਰਿਸ਼ਤੇ ਨੂੰ ਦੀ ਦਰਸਾਉਂਦੀ ਇੱਕ ਪਰਿਵਾਰਿਕ ਡਰਾਮਾ ਫ਼ਿਲਮ 'ਨੌਕਰ ਵਹੁਟੀ ਦਾ'

ਪਾਲੀਵੁੱਡ ਪੋਸਟ-‘ਰੰਗਰੇਜ਼ਾਂ ਫ਼ਿਲਮ’ ਤੇ ‘ਓਮਜੀ ਗਰੁੱਪ’ ਦੇ ਬੈਨਰ ਹੇਠ ਬਣੀ ਫ਼ਿਲਮ ‘ਨੌਕਰ ਵਹੁਟੀ ਦਾ’ 23 ਅਗਸਤ ਨੂੰ ਦੁਨੀਆਭਰ ‘ਚ ਪਰਦਾਪੇਸ਼ ਹੋਣ ਜਾ ਰਹੀ ਹੈ।ਫ਼ਿਲਮ ਦੀ ਟੀਮ ਇਨ੍ਹੀਂ ਦਿਨੀਂ ਪ੍ਰਮੋਸ਼ਨ ‘ਚ ਰੁੱਝੀ ਹੋਈ ਹੈ ਜਿਸ ਦੇ ਚਲਦਿਆਂ ਫ਼ਿਲਮ ਦੇ ਹੀਰੋ ਬੀਨੂੰ ਢਿਲੋਂ, ਅਦਾਕਾਰਾ ਕੁਲਰਾਜ ਰੰਧਾਵਾ, ਨਿਰੇਦਸ਼ਕ ਸਮੀਪ ਕੰਗ ਅਤੇ ਨਿਰਮਾਤਾ ਰੋਹਿਤ ਕੁਮਾਰ ਅੱਜ ਵਿਸ਼ੇਸ਼ ਤੌਰ ‘ਤੇ ਚੰਡੀਗੜ੍ਹ ਪੁੱਜੇ।ਫ਼ਿਲਮ ‘ਨੌਕਰ ਵਹੁਟੀ ਦਾ’ ਨੂੰ ਰੋਹਿਤ ਕੁਮਾਰ, ਸੰਜੀਵ ਕੁਮਾਰ, ਰੁਚੀ ਤ੍ਰਿਹਾਨ ਅਤੇ ਆਸ਼ੂ ਮੁਨੀਸ਼ ਸਾਹਨੀ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ ਅਤੇ ਪੰਕਜ ਤ੍ਰਿਹਾਨ ਇਸ ਫ਼ਿਲਮ ਦੇ ਸਹਿ-ਨਿਰਮਾਤਾ ਹਨ।ਇਸ ਮੌਕੇ ਪੱਤਰਕਾਰ ਸੰਮੇਲਨ ਦੌਰਾਨ ਇਸ ਫ਼ਿਲਮ ਦੇ ਹੀਰੋ ਬੀਨੂੰ ਢਿਲੋਂ ਨੇ ਕਿਹਾ ਕਿ ਇਸ ਫ਼ਿਲਮ ਵਿਚ ਉਹ ਸਭ ਹੈ, ਜੋ ਕਿਸੇ ਫ਼ਿਲਮ ਦੀ ਕਾਮਯਾਬੀ ਲਈ ਲੋੜੀਂਦਾ ਹੁੰਦਾ ਹੈ ਜਿਵੇਂ ਕਿ ਚੰਗਾ ਵਿਸ਼ਾ, ਕਾਮੇਡੀ, ਵਧੀਆ ਨਿਰਦੇਸ਼ਨ, ਪ੍ਰਚਾਰ ਤੇ ਹੋਰ ਸਭ ਕੁਝ। ਉਨਾਂ ਕਿਹਾ ਕਿ ਇਹ ਫ਼ਿਲਮ ਇੱਕ ਪਤੀ ਪਤਨੀ ਦੇ ਖੱਟੇ ਮਿੱਠੇ ਰਿਸ਼ਤੇ ਨੂੰ ਦੀ ਦਰਸਾਉਂਦੀ ਅਤੇ ਦਿਲਚਸਪ ਮਾਹੌਲ ਨਾਲ ਜੁੜੀ ਰੁਮਾਂਟਿਕਤਾ ਭਰੀ ਸੰਗੀਤਕ ਤੇ ਪਰਿਵਾਰਕ ਫ਼ਿਲਮ ਹੈ ਜੋ ਦਰਸ਼ਕਾਂ ਨੂੰ ਬੇਹੱਦ ਪਸੰਦ ਆਵੇਗੀ।ਫ਼ਿਲਮ ਹੀਰੋਇਨ ਕੁਲਰਾਜ ਰੰਧਾਵਾ ਨੇ ਦੱਸਿਆ ਕਿ ਉਨਾਂ ਨੇ ਸਾਲ 2016 ਦੀ ਫਿਲਮ ‘ਨਿੱਧੀ ਸਿੰਘ’ ਤੋਂਂ ਬਾਅਦ ਹੁਣ 3 ਸਾਲਾਂ ਬਾਅਦ ਪਾਲੀਵੁੱਡ ਵਿੱਚ ਵਾਪਸੀ ਕੀਤੀ ਹੈ ।ਉਨਾਂ ਕਿਹਾ ਕਿ ਇਸ ਪ੍ਰਾਜੈਕਟ ‘ਤੇ ਕੰਮ ਕਰਨਾ ਬੇਹੱਦ ਮਜ਼ੇਦਾਰ ਰਿਹਾ ਅਤੇ ਮੈਂ ਮੰਨਦੀ ਹਾਂ ਕਿ ਇਹ ਮੇਰੇ ਕੈਰੀਅਰ ਵਿਚ ਮੀਲ ਦਾ ਪੱਥਰ ਸਾਬਤ ਹੋਵੇਗੀ ਅਤੇ ਆਸ ਹੈ ਕਿ ਲੋਕ ਨਿਸ਼ਚਿਤ ਹੀ ਫਿਲਮ ਦੇ ਹਰ ਸੀਨ ਨਾਲ ਆਪਣੇ ਆਪ ਨੂੰ ਜੋੜ ਸਕਣਗੇ।ਇਸ ਦੌਰਾਨ ਫ਼ਿਲਮ ਦੇ ਡਾਇਰੈਕਟਰ ਸਮੀਪ ਕੰਗ ਨੇ ਕਿਹਾ ਕਿ ਇਹ ਫ਼ਿਲਮ ਇੱਕ ਨਵੇਂ ਤੇ ਆਮ ਫਿਲਮਾਂ ਤੋਂ ਵੱਖਰੇ ਵਿਸ਼ੇ ਵਾਲੀ ਹੋਣ ਕਰਕੇ ਦਰਸ਼ਕਾਂ ਨੂੰ ਆਪਣੇ ਨਾਲ ਜੋੜਨ ਦੀ ਚਾਹ ਰੱਖਦੀ ਹੈ।ਫ਼ਿਲਮ ਨਿਰਮਾਤਾ ਰੋਹਿਤ ਕੁਮਾਰ ਨੇ ਦੱਸਿਆ ਕਿ ਫਿਲਮ ਵਿੱਚ ਬਿੰਨੂ ਢਿਲੋਂ, ਕੁਲਰਾਜ ਰੰਧਾਵਾ, ਉਪਾਸਨਾ ਸਿੰਘ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਪ੍ਰੀਤ ਆਨੰਦ ਆਦਿ ਕਲਾਕਾਰ ਆਦਿ ਨਾਮੀ ਸਿਤਾਰੇ ਆਪਣੀ ਅਦਾਕਾਰੀ ਦਾ ਰੰਗ ਦਿਖਾਉਂਦੇ ਨਜ਼ਰ ਆਉਣਗੇ।ਉਨਾਂ ਦੱਸਿਆ ਕਿ ਇਸ ਫਿਲਮ ਨੂੰ ਵੈਭਵ ਅਤੇ ਸ਼ੇਰਿਆ ਨੇ ਲਿਖਿਆ ਹੈ ਜੋ ਕਿ ਇੱਕ ਪਰਿਵਾਰਿਕ ਡਰਾਮਾ ਤੇ ਕਾਮੇਡੀ ਦਾ ਤੜਕਾ ਹੈ ਅਤੇ ਦਰਸ਼ਕ ਯਕੀਨਨ ਹੀ ਇਸ ਫਿਲਮ ਨੂੰ ਦੇਖਣਾ ਪਸੰਦ ਕਰਨਗੇ।ਉਨਾਂ ਅੱਗੇ ਕਿਹਾ ਕਿ ਫ਼ਿਲਮ ਵਿਚ ਗਾਇਕ ਰਣਜੀਤ ਬਾਵਾ, ਗਿੱਪੀ ਗਰੇਵਾਲ, ਕਮਲ ਖਾਨ, ਨਵਰਾਜ ਹੰਸ, ਮੰਨਤ ਨੂਰ, ਮੋਨੀ ਸੌਂਧ ਅਤੇ ਪ੍ਰਿਆਕਾਂ ਨੇਗੀ ਦੀ ਆਵਾਜ਼ ‘ਚ ਕੁੱਲ ੫ ਗੀਤ ਹਨ ਜਿਨਾਂ ਦਾ ਸੰਗੀਤ ਗੁਰਮੀਤ ਸਿੰਘ ਨੇ ਦਿੱਤਾ ਹੈ ਅਤੇ ਇਹ ਗੀਤ ਗੀਤਕਾਰ ਹੈਪੀ ਰਾeਕੋਟੀ ਅਤੇ ਕਪਾਤਨ ਵਲੋਂ ਕਲਮਬੱਧ ਕੀਤੇ ਗਏ ਹਨ ।

13 Comments

Leave a Reply