Articles

ਨੇਕ ਵਿਚਾਰਾਂ ਵਾਲੇ ਤੇ ਬਹੁਤ ਹੀ ਖੁਸ਼ ਦਿਲ ਇਨਸਾਨ ਸਨ ਸ. ਕਰਮ ਸਿੰਘ ਜਵੰਦਾ

ਇਨਸਾਨ ਵਲੋਂ ਆਪਣੇ ਜੀਵਨ ਵਿਚ ਕੀਤੇ ਹੋਏ ਚੰਗੇ ਕਾਰਜਾਂ ਅਤੇ ਵਧੀਆ ਸੁਭਾਅ ਸਦਕਾ ਹੀ ਉਸਦੇ ਮਰਨ ਤੋਂ ਬਾਅਦ ਵੀ ਲੋਕ ਹਮੇਸ਼ਾਂ ਉਸ ਨੂੰ ਸਦਾ ਯਾਦ ਕਰਦੇ ਹਨ। ਅਜਿਹੀ ਹੀ ਸ਼ਖਸੀਅਤ ਦੇ ਮਾਲਕ ਸਨ ਰਿਟਾਇਰਡ ਪੁਲਿਸ ਇੰਸਪੈਕਟਰ ਸ. ਕਰਮ ਸਿੰਘ ਜਵੰਦਾ, ਜੋ ਬਹੁਤ ਹੀ ਮਿੱਠ ਬੋਲੜੇ, ਨੇਕ ਵਿਚਾਰਾਂ, ਖੁਸ਼ ਦਿਲ ਅਤੇ ਰੱਬ ਦੀ ਰਜ਼ਾ ‘ਚ ਰਹਿਣ ਵਾਲੇ ਇਨਸਾਨ ਸਨ।ਆਪਣੇ ਸਾਰੇ ਜੀਵਨ ਦੌਰਾਨ ਉਨਾਂ ਹੱਕ ਸੱਚ ਦੀ ਕਮਾਈ ਕਰਦੇ ਹੋਏ ਆਪਣੇ ਪਰਿਵਾਰ, ਪੁਲੀਸ ਵਿਭਾਗ ਅਤੇ ਪਿੰਡ ਵਾਸੀਆਂ ਦੀ ਸੇਵਾ ਕੀਤੀ।ਇਸ ਦੁੱਖ ਦੀ ਘੜੀ ਵਿਚ ਗਾਇਕ ਗਿੱਪੀ ਗਰੇਵਾਲ, ਐਮੀ ਵਿਰਕ,ਤਰਸੇਮ ਜੱਸੜ, ਰਣਜੀਤ ਬਾਵਾ, ਕੰਵਰ ਗਰੇਵਾਲ,ਹਰਜੀਤ ਹਰਮਨ, ਗੁਰਨਾਮ ਭੁੱਲਰ, ਕੁਲਵਿੰਦਰ ਬਿੱਲਾ, ਜੱਸ ਬਾਜਵਾ, ਜਸਵੀਰ ਪਾਲ ਸਿੰਘ, ਹਰਫ ਚੀਮਾ ਅਤੇ ਵਿੱਕੀ ਧਾਲੀਵਾਲ ਸਮੇਤ ਸਮੂਹ ਕਲਾਕਾਰ ਭਾਈਚਾਰੇ ਤੋਂ ਇਲਾਵਾ ਹੋਰ ਵੀ ਸਮਾਜਿਕ, ਸੱਭਿਆਚਾਰਕ ਅਤੇ ਸਿਆਸੀ ਸ਼ਖਸੀਅਤਾਂ ਨੇ ਰਾਜਵੀਰ ਜਵੰਦਾ ਅਤੇ ਉਨਾਂ ਦੇ ਸਮੂਹ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।ਉਨਾਂ ਵਲੋਂ ਆਪਣੇ ਬੱਚਿਆਂ ਨੂੰ ਦਿੱਤੇ ਚੰਗੇ ਸੰਸਕਾਰਾਂ ਤੇ ਸਿੱਖਿਆ ਸਦਕਾ ਹੀ ਅੱਜ ਉਨਾਂ ਦੇ ਸਪੁੱਤਰ ਉੱਘੇ ਲੋਕ ਗਾਇਕ ਰਾਜਵੀਰ ਸਿੰਘ ਜਵੰਦਾ ਅੱਜ ਆਪਣੀ ਸਾਫ ਸੁਥਰੀ ਗਾਇਕੀ ਸਦਕਾ ਪਾਲੀਵੁੱਡ ਦੀ ਦੁਨੀਆਂ ਵਿਚ ਚੰਗਾ ਨਮਾਣਾ ਖੱਟ ਰਹੇ ਹਨ। ਬੀਤੀ 14 ਅਗਸਤ 2021 ਨੂੰ ਕਰਮ ਸਿੰਘ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਵਹਿਗੁਰੂ ਦੇ ਚਰਨਾਂ ਵਿਚ ਜਾ ਬਿਰਾਜੇ ਹਨ, ਉਨਾਂ ਦੀ ਆਤਮਿਕ ਸ਼ਾਤੀ ਲਈ ਆਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਅੱਜ 22 ਅਗਸਤ ਨੂੰ ਦੁਪਹਿਰ 1.00 ਤੋਂ 2.00 ਵਜੇ ਗੁਰਦੁਆਰਾ ਸਾਹਿਬ ਪੋਨਾ ਤਹਿਸੀਲ ਜਗਰਾੳਂ ਵਿਖੇ ਪਾਏ ਜਾਣਗੇ।

ਹਰਜਿੰਦਰ ਸਿੰਘ ਜਵੰਦਾ

Leave a Reply