Movie News

'ਨਿੱਕਾ ਜ਼ੈਲਦਾਰ 3' ਲੈ ਕੇ ਆ ਰਿਹੈ ਨਿਰਦੇਸ਼ਕ ਸਿਮਰਜੀਤ ਸਿੰਘ

ਪਾਲੀਵੁੱਡ ਪੋਸਟ-ਸਿਮਰਜੀਤ ਸਿਘ ਪੰਜਾਬੀ ਫਿਲਮਾਂ ਦੇ ਨਿਰਦੇਸ਼ਨ ਖੇਤਰ ‘ਚ ਇੱਕ ਵੱਡਾ ਨਿਰਦੇਸ਼ਕ ਹੈ ਜਿਸਨੇ ਕਈ ਵੱਡੀਆਂ ਫਿਲਮਾਂ ਬਣਾ ਕੇ ਪੰਜਾਬ ਹੀ ਸਿਨਮੇ ਮਾਣ ਵਧਾਇਆ ਹੈ। ਪਿਛਲੇ 20 ਸਾਲ ਦੇ ਤਜੱਰਬੇ ਵਿੱਚ ਉਸਨੇ ਪੰਜਾਬੀ ਦਰਸ਼ਕਾਂ ਦੀ ਨਬਜ਼ ਟੋਹ ਕੇ ਫਿਲਮਾਂ ਬਣਾਈਆਂ ਹਨ, ਐਮੀ ਵਿਰਕ ਦੀਆਂ ਫਿਲਮਾਂ ‘ਨਿੱਕਾ ਜ਼ੈਲਦਾਰ’ ਬਣਾਕੇ ਉਸਨੂੰ ਜਿਆਦਾ ਪ੍ਰਸਿੱਧੀ ਮਿਲੀ, ਅੱਜ ਕੱਲ ਇਹ ਡਾਇਰੈਕਟਰ ਐਮੀ ਵਿਰਕ ਤੇ ਵਾਮਿਕਾ ਦੀ ਇੱਕ ਨਵੀਂ ਫਿਲਮ ‘ਨਿੱਕਾ ਜ਼ੈਲਦਾਰ 3’ ਲੈ ਕੇ ਆ ਰਿਹੈ ਹੈ। ਇਸ ਫਿਲਮ ਨੂੰ ‘ਪਟਿਆਲਾ ਮੋਸ਼ਨ ਫਿਲਮਜ਼’ ਨਿਰਮਾਤਾ ਅਮਨੀਤਸ਼ੇਰ ਸਿੰਘ ਅਤੇ ਰਵਨੀਤ ਸਿੰਘ ਨੇ ਬਣਾਇਆ ਹੈ। ਫਿਲਮ ਦੀ ਕਹਾਣੀ ਗੁਰਪ੍ਰੀਤ ਸਿੰਘ ਭਲਹੇੜੀ ਅਤੇ ਜਗਦੀਪ ਸਿੰਘ ਸਿੱਧੂ ਨੇ ਲਿਖੀ ਹੈ। ਇਸ ਫਿਲਮ ਦਾ ਟ੍ਰੇਲਰ ਬੀਤੇ ਹਫ਼ਤੇ ਹੀ ਆਇਆ ਹੈ ਜਿਸ ਨੂੰ ਪੰਜਾਬੀ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ ਹੈ। ਇਸ ਦੇ ਗੀਤ ਵੀ ਬਹੁਤ ਸ਼ਾਨਦਾਰ ਹਨ। ਫਿਲਮ ਦੇ ਨਿਰਦੇਸ਼ਕ ਸਿਮਰਜੀਤ ਨੇ ਕਿਹਾ ਕਿ ਹਰੇਕ ਫਿਲਮ ਦੀ ਤਰ੍ਹਾਂ ਇਸ ਫਿਲਮ ਵਿੱਚ ਵੀ ਐਮੀ ਵਿਰਕ ਆਪਣੇ ਵਿਆਹ ਦੇ ਪੰਗੇ ਵਿੱਚ ਪਿਆ ਹੋਇਆ ਹੈ। ਇਸ ਫਿਲਮ ਦਾ ਵਿਸ਼ਾ ਕਾਮੇਡੀ ਭਰਪੂਰ ਹੈ ਜੋ ਦਰਸ਼ਕਾਂ ਨੂੰ ਹਸਾ ਹਸਾ ਕੇ ਦੂਹਰੇ ਕਰਦਾ ਹੈ। ਫਿਲਮ ਵਿੱਚ ਹਰੇਕ ਕਲਾਕਾਰ ਨੇ ਆਪਣੀ ਭੂਮਿਕਾ ਬਹੁਤ ਚੰਗੇ ਢੰਗ ਨਾਲ ਨਿਭਾਈ ਹੈ। ਫਿਲ਼ਮ ਵਿੱਚ ਐਮੀ ਵਿਰਕ, ਵਾਮਿਕਾ ਗੱਬੀ, ਸੋਨੀਆ ਕੌਰ,ਨਿਰਮਲ ਰਿਸ਼ੀ ਸਰਦਾਰ ਸੋਹੀ, ਗੁਰਮੀਤ ਸਾਜਨ,ਗੁਰਪ੍ਰੀਤ ਕੌਰ ਭੰਗੂ, ਪਰਮਿੰਦਰ ਕੌਰ ਗਿੱਲ, ਨਿਸ਼ਾ ਬਾਨੋ,ਸੁਖਵਿੰਦਰ ਚਹਿਲ, ਹਰਦੀਪ ਗਿੱਲ, ਜਗਦੀਪ ਰੰਧਾਵਾ, ਬਨਿੰਦਰ ਬਨੀ ਅਤੇ ਦਿਲਾਵਰ ਸਿੱਧੂ ਅਦਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਇਹ ਫਿਲਮ 20 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਇਸ ਫਿਲਮ ਤੋਂ ਬਾਅਦ ਸਿਮਰਜੀਤ ਸਿੰਘ ਆਪਣੀ ਹੋਮ ਨਿਰਮਾਤਾ ਦੀ ਫਿਲਮ ‘ਟੈਲੀਵਿਜ਼ਨ’ ਵੀ ਰਿਲੀਜ਼ ਕਰ ਰਿਹਾ ਹੈ। ਅੰਗਰੇਜ ਫਿਲਮ ਨੇ ਸਿਮਰਜੀਤ ਦੀ ਝੋਲੀ ਕਈ ਵੱਡੇ ਇਨਾਮ ਪਾਏ।

Leave a Reply