FeaturedMovie News

ਨਿੱਕਾ ਜ਼ੈਲਦਾਰ ਦੀ ਅੜਬ ਦਾਦੀ ਨਿਰਮਲ ਰਿਸ਼ੀ

ਪਾਲੀਵੁੱਡ ਪੋਸਟ- ‘ਲੌਂਗ ਦਾ ਲਿਸ਼ਕਾਰਾ’ ਫ਼ਿਲਮ ਦੀ ‘ਗੁਲਾਬੋ ਮਾਸੀ’ ਨੇ ਸਾਰਿਆਂ ਦਾ ਧਿਆਨ ਖਿੱਚਿਆ ਸੀ । ਨਾਟਕਕਾਰ ਹਰਪਾਲ ਟਿਵਾਣਾ ਦਾ ਇਹ ਇੱਕ ਫਿਲਮੀ ਤਜੱਰਬਾ ਹੀ ਸੀ ਜਿਸ ਵਿੱਚ ਸਰਦਾਰ ਸੋਹੀ, ਗੁਰਦਾਸ ਮਾਨ,ਓਮ ਪੁਰੀ ਵਰਗੇ ਅਦਾਕਾਰਾਂ ਨੇ ਪਹਿਲੀ ਵਾਰ ਕੈਮਰੇ ਦਾ ਸਾਹਮਣਾ ਕੀਤਾ ਸੀ। ਇੰਨਾਂ੍ਹ ‘ਚੋਂ ਗੁਲਾਬੋ ਮਾਸੀ ਦਾ ਕਿਰਦਾਰ ਨਿਭਾਊਣ ਵਾਲੀ ਨਿਰਮਲ ਰਿਸ਼ੀ ਵੀ ਇੱਕ ਸੀ। ਜਿੰਦਗੀ ਦੇ ਪੰਜਾਹ ਸਾਲ ਕਲਾ ਦੇ ਲੇਖੇ ਲਾਉਣ ਵਾਲੀ ਨਿਰਮਲ ਰਿਸ਼ੀ ਅੱਜ ਵੀ ਪੰਜਾਬੀ ਸਿਨਮੇ ਲਈ ਸਰਗਰਮ ਹੈ। ਅੰਗਰੇਜ਼ ਫਿਲਮ ਨਾਲ ਪੰਜਾਬੀ ਪਰਦੇ ‘ਤੇ ਮੜ ਚਰਚਾ ਵਿੱਚ ਆਈ ਨਿਰਮਲ ਰਿਸ਼ੀ ਨੇ ਅੱਜ ਦੇ ਸਿਨਮੇ ਦੀ ਇੱਕ ਜਾਣੀ ਪਛਾਣੀ ਅਦਾਕਾਰਾ ਹੈ। ਨਿੱਕਾ ਜ਼ੈਲਦਾਰ ਦੀਆਂ ਫਿਲਮਾਂ ਨੇ ਉਸਨੂੰ ਇੱਕ ਰੋਹਬਦਾਰ ਦਾਦੀ ਦੇ ਕਿਰਦਾਰ ਵਜੋਂ ਦਰਸ਼ਕਾਂ ਦੇ ਦਿਲਾਂ ਵਿੱਚ ਥਾਂ ਦਿੱਤੀ ਹੈ।
ਨਿਰਮਨ ਰਿਸ਼ੀ ਮਾਨਸਾ ਜਿਲਾ੍ਹ ਦੇ ਪਿੰਡ ਸਮਾਓ ਦੀ ਜੰਮਪਲ ਹੈ ਜਿਸਦਾ ਬਚਪਨ ਤੇ ਜਵਾਨੀ ਦਾ ਬਹੁਤਾ ਸਮਾ ਰਾਜਸਥਾਨ ‘ਚ ਆਪਣੇ ਭੂਆ ਦੇ ਘਰ ਬੀਤਿਆ। ਸਕੂਨ ਪੜ੍ਹਦਿਆਂ ਹੀ ਉਹ ਰੰਗਮੰਚ ਦੇ ਨਾਲ ਜੁੜ ਗਈ ਸੀ। ਰੰਗਕਰਮੀ ਹਰਪਾਲ ਟਿਵਾਣਾ ਨੇ ਉਸਦੀ ਕਲਾ ਨੂੰ ਤਰਾਸ਼ਿਆ ਤੇ ਅੱਜ ਪੰਜਾਬੀ ਪਰਦੇ ‘ਤੇ ਪੰਜਾਬੀ ਰੰਗਮੰਚ ਦੇ ਕਲਾਕਾਰ ਦੀ ਕਦਰ ਪਈ ਹੈ।
ਨਿਰਮਲ ਰਿਸ਼ੀ ਨੇ ਜਿੰਦਗੀ ਦੇ ਹਰੇਕ ਕਿਰਦਾਰ ਨੂੰ ਪੰਜਾਬੀ ਰੰਗਮੰਚ ਅਤੇ ਸਿਨਮੇ ਦੇ ਪਰਦੇ ‘ਤੇ ਬਾਖੂਬੀ ਨਿਭਾਇਆ ਹੈ। ਪਿੰਡਾਂ ਦੇ ਕਲਚਰ ਨੂੰ ਲਿਰਮਲ ਨੇ ਆਪਣੇ ਪਿੰਡੇ ਹੰਡਾਇਆ ਹੈ। ਜਿਸ ਕਰਕੇ ਉਸਦ ਕਿਰਦਾਰਾਂ ਅਸਲੀਅਤ ਦੇ ਬਹੁਤ ਨੇੜੇ ਹੁੰਦੇ ਹਨ। ਇੰਨੀਂ ਦਿਨੀਂ ਰਿਲੀਜ਼ ਹੋ ਰਹੀ ‘ਪਟਿਆਲਾ ਮੋਸ਼ਨ’ ਅਤੇ ਵਾਈਕੋਮ ੧੮ ਸਟੂਡੀਓ ਦੀ ਫਿਲਮ ‘ਨਿੱਕਾ ਜ਼ੈਲਦਾਰ ੩’ ਵਿੱਚ ਦਰਸ਼ਕ ਇੱਕ ਵਾਰ ਫਿਰ ਉਸਨੂੰ ‘ਘੈਂਟ ਦਾਦੀ’ ਦੇ ਕਿਰਦਾਰ ਵਿੱਚ ਵੇਖਣਗੇ। ਇਸ ਫਿਲਮ ਨੂੰ ਸਿਮਰਜੀਤ ਨੇ ਡਾਇਰੈਕਟ ਕੀਤਾ ਹੈ ਤੇ ਐਮੀ ਵਿਰਕ, ਵਾਮਿਕਾ ਗੱਬੀ, ਸਰਦਾਰ ਸੋਹੀ , ਨਿਰਮਲ ਰਿਸ਼ੀ, ਗੁਰਪ੍ਰੀਤ ਕੌਰ ਭੰਗੂ, ਹਰਦੀਪ ਗਿੱਲ ਵਰਗੇ ਨਾਮੀਂ ਕਲਾਕਾਰਾਂ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਸ਼ਿੰਗਾਰਿਆ ਹੈ। ਇਹ ਫਿਲਮ ੨੦ ਸਤੰਬਰ ਨੂੰ ਪੰਜਾਬੀ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ।

216 Comments

Leave a Reply