Music

ਨਸ਼ਿਆਂ ਖਿਲਾਫ ਆਵਾਜ਼ ਬੁਲੰਦ ਕਰਦਾ ਐਸ਼ ਅੱਤਰੀ ਦਾ ਨਵਾਂ ਗੀਤ ਹੋਇਆ ਲੋਕਪ੍ਰਿਯ

ਪਾਲੀਵੁੱਡ ਪੋਸਟ– ਪੰਜਾਬੀ ਸੰਗੀਤਕ ਖੇਤਰ ‘ਚ ਅਜੋਕੇ ਸਮੇਂ ਦੌਰਾਨ ਬੇ-ਤੁਕੇ ਕੰਸੈਪਟ ਅਤੇ ਬੇ-ਅਰਥੇ ਗੀਤਾਂ ਦਾ ਬੋਲਬਾਲ ਵਧੇਰੇ ਹੈ ਅਤੇ ਬਹੁਤ ਘੱਟ ਗੀਤ ਹੀ ਅਜਿਹੇ ਹੋਣਗੇ ਜੋ ਲੋਕਾਂ ਲਈ ਕੋਈ ਚੰਗਾ ਸੁਨੇਹਾ ਜਾਂ ਚੰਗੀ ਸਿੱਖਿਆ ਦਿੰਦੇ ਹਨ। ਇਨੀਂ ਦਿਨੀਂ ‘24 ਕੈਰਟ ਐਂਟਰਟੇਨਮੇਂਟਸ’ ਦੀ ਪੇਸ਼ਕਸ ਗਾਇਕ ਐਸ਼ ਅੱਤਰੀ ਦੀ ਦਮਦਾਰ ਆਵਾਜ਼ ਵਿਚ ਰਿਲੀਜ਼ ਹੋਇਆ ਗੀਤ ‘ਵੈਲੀ ਗੱਭਰੂ’ ਵੀ ਸਾਡੇ ਸਮਾਜ ਨੂੰ ਨਸ਼ਿਆਂ ਦੇ ਖਾਤਮੇ ਲਈ ਇਕ ਚੰਗਾ ਸੰਦੇਸ ਦਿੰਦਾ ਨਜ਼ਰ ਆ ਰਿਹਾ ਹੈ। ਇਸ ਸਬੰਧੀ  ਗੱਲਬਾਤ ਕਰਦਿਆਂ  ’24 ਕੈਰਟ ਐਂਟਰਟੇਨਮੇਂਟਸ’ ਦੀ ਕਰਤਾ-ਧਰਤਾ ਗਾਇਕ ਐਸ਼ ਤੇ ਰਚਿਤਾ ਅੱਤਰੀ ਨੇ ਦੱਸਿਆ ਕਿ ਉਨਾਂ ਦੀ ਇਹ ਦਿਲੀ ਤਮੰਨਾ ਤੇ ਇਕ ਸੁਪਨਾ  ਹੈ ਕਿ ’24 ਕੈਰਟ ਐਂਟਰਟੇਨਮੇਂਟਸ’  ਆਪਣੇ ਨਾਂਅ ਵਾਂਗ ਸ਼ੁੱਧ ‘ਤੇ ਸੰਦੇਸ ਭਰਪੂਰ ਗੀਤ ਦਰਸ਼ਕਾਂ ਦੀ ਝੋਲੀ ਪਾਵੇਗਾ। ਉਨਾਂ ਦੱਸਿਆ ਕਿ ’24 ਕੈਰਟ ਐਂਟਰਟੇਨਮੇਂਟਸ’ ਕੰਪਨੀ ਦੀ ਪੇਸ਼ਕਸ਼ ਐਸ਼ ਅੱਤਰੀ ਦੀ ਆਵਾਜ਼ ‘ਚ ਹਾਲ ਹੀ ‘ਚ ਰਿਲੀਜ਼ ਹੋਇਆ ਪਹਿਲਾ ਗੀਤ ‘ਵੈਲੀ ਗੱਭਰੂ’ ਨਸ਼ਿਆਂ ਖਿਲਾਫ ਆਵਜ਼ ਬੁਲੰਦ ਕਰ ਰਿਹਾ ਹੈ।ਉਨਾਂ ਅੱਗੇ ਕਿਹਾ ਕਿ ਉਹ ਭਵਿੱਖ ਵਿਚ ਵੀ ਚੰਗੇ ਗੀਤ ਹੀ ਦਰਸ਼ਕਾਂ ਦੇ ਰੂਬਰੂ ਕਰਨਗੇ।ਜ਼ਿਕਰਯੋਗ ਹੈ ਕਿ ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾਂ ਦਿੱਤਾ ਜਾ ਰਿਹਾ ਹੈ।ਸਰੋਤਿਆਂ ਦਾ ਧੰਨਵਾਦ ਕਰਦਿਆਂ ਗਾਇਕ ਐਸ਼ ਅੱਤਰੀ ਨੇ ਕਿਹਾ ਉਹ ਰੱਬ ਵਰਗੇ ਸਰੋਤਿਆਂ ਦੇ ਸਦਾ ਰਿਣੀ ਰਹਿਣਗੇ ਜਿਨਾਂ ਵਲੋਂ ਹਮੇਸਾਂ ਉਨਾਂ ਦੇ ਗੀਤਾਂ ਨੂੰ ਉਮੀਦ ਨਾਲੋਂ ਵੀ ਵੱਧ ਪਿਆਰ ਦਿੱਤਾ ਜਾਂਦਾ ਹੈ।ਉਨਾਂ ਦੱਸਿਆ ਕਿ ਇਸ ਗੀਤ ਦਾ ਮਿਊਜ਼ਿਕ ਜਸ਼ਕੁਰਨ ਗੋਸਲ ਨੇ ਤਿਆਰ ਕੀਤਾ ਹੈ ਤੇ ਲਵਲੀ ਰਾਮੂਵਾਲੀਆ ਨੇ ਇਹ ਗੀਤ ਲਿਖਿਆ ਹੈ । ਗੀਤ ਦੇ ਵੀਡਿਓ ਦੀ ਕਹਾਣੀ, ਸਕਰੀਨ ਪਲੇ ਖੁਦ ਐਸ਼ ਨੇ ਤਿਆਰ ਕੀਤਾ ਹੈ ਤੇ ਖੁਦ ਹੀ ਡਾਇਰੈਕਟ ਕੀਤਾ ਹੈ।

4 Comments

Leave a Reply