Articles

ਨਯਨ-ਜੋ ਵੇਖੇ ਅਣਵੇਖਾ ਦਾ ਅਗਲਾ ਭਾਗ ਹੋਵੇਗਾ ਬੇਹੱਦ ਹੀ ਦਿਲਚਸਪ

ਕੀ
ਨਯਨ, ਸ਼ਰਾਬ ਦੇ ਨਸ਼ੇ ਵਿੱਚ ਜੈਸਮੀਨ ਦੀਆ ਧੁਨਾਂ ਉੱਤੇ ਨੱਚੇਗੀ?

ਸ਼ੋਅ ‘ਨਯਨ-ਜੋ ਵੇਖੇ ਅਣਵੇਖਾ’ ਚ ਅਸੀਂ ਦੇਖਿਆ ਹੈ ਕਿ ਨਯਨ ਨੇ ਦੇਵਾਂਸ਼ ਨੂੰ ਦੁਬਾਰਾ ਵਿਆਹ ਕਰਨ ਲਈ ਮਨਾ ਲਿਆ ਹੈ, ਜਿਸ ਨੂੰ ਸੁਣ ਕੇ ਰੀਟਾ ਅਤੇ ਜੈਸਮੀਨ ਸ਼ੱਕੀ ਹੋ ਜਾਂਦੀਆਂ ਹਨ।
ਹਾਲਾਂਕਿ ਸਭ ਕੁਝ ਉਨ੍ਹਾਂ ਦੇ ਹੱਕ ਵਿੱਚ ਹੁੰਦਾ ਦਿਖਾਈ ਦੇ ਰਿਹਾ ਹੈ,ਪਰ ਰੀਟਾ ਅਤੇ ਜੈਸਮੀਨ ਦੀਆਂ ਨਯਨ ਲਈ ਵੱਖਰੀਆਂ ਯੋਜਨਾਵਾਂ ਹਨ। ਅੱਜ ਦੇ ਐਪੀਸੋਡ ਵਿੱਚ, ਉਹ ਨਯਨ ਦੀ ਡਰਿੰਕ ਵਿੱਚ ਸ਼ਰਾਬ ਪਾਉਣ ਦੀ ਯੋਜਨਾ ਬਣਾਉਂਦੇ ਹਨ ਤਾਂ ਜੋ ਉਹ ਸੱਚ ਦੱਸ ਸਕੇ ਕਿ ਉਹ ਅਸਲ ਵਿੱਚ ਦੇਵਾਂਸ਼ ਦਾ ਦੁਬਾਰਾ ਵਿਆਹ ਕਿਉਂ ਕਰਵਾਉਣਾ ਚਾਹੁੰਦੀ ਹੈ। ਰੀਟਾ ਅਤੇ ਜੈਸਮੀਨ ਉਸ ਦੀਆਂ ਕਿਸੇ ਵੀ ਯੋਜਨਾਵਾਂ ਦੇ ਸਫਲ ਹੋਣ ਦੇ ਮੌਕੇ ਲਈ ਤਿਆਰ ਨਹੀਂ ਹਨ।
ਕੀ ਰੀਟਾ ਅਤੇ ਜੈਸਮੀਨ ਦੀ ਚਾਲ ਸਫਲ ਹੋਵੇਗੀ? ਕੀ ਨਯਨ ਅਸਲ ਵਿੱਚ ਆਪਣੀਆਂ ਸਾਰੀਆਂ ਭਾਵਨਾਵਾਂ ਦਾ ਖੁਲਾਸਾ ਕਰੇਗੀ? ਨਯਨ-ਜੋ ਵੇਖੇ ਅਣਵੇਖਾ ਦਾ ਅੱਜ ਦਾ ਐਪੀਸੋਡ 8:30 ਫੰ ‘ਤੇ ਸਿਰਫ ਜ਼ੀ ਪੰਜਾਬੀ ‘ਤੇ ਦੇਖੋ ਤਾਂ ਕਿ ਕਹਾਣੀ ਵਿਚ ਇਸ ਦਿਲਚਸਪ ਮੋੜ ਦਾ ਪਤਾ ਲਗਾਇਆ ਜਾ ਸਕੇ।
ਹਰਜਿੰਦਰ ਸਿੰਘ