ArticlesMovie News

ਦੋਸਤੀ, ਡਰਾਮਾ ਅਤੇ ਜਜ਼ਬਾਤਾਂ ਨਾਲ ਭਰੀਆਂ ਧਮਾਕੇਦਾਰ ਫ਼ਿਲਮਾਂ ਲੈ ਕੇ ਆ ਰਿਹੈ ਜ਼ੀ ਪੰਜਾਬੀ

ਦਰਸ਼ਕਾਂ
ਨੂੰ ਜ਼ੀ ਪੰਜਾਬੀ ‘ਤੇ ਦੋ ਫਿਲਮਾਂ: ਨਿੱਕਾ ਜ਼ੈਲਦਾਰ 2 ਅਤੇ ਯਾਰ ਅਣਮੁੱਲੇ ਰਿਟਰਨਜ਼ ਨਾਲ ਕਾਮੇਡੀ ਦੀ ਮਿਲੇਗੀ ਮਜ਼ੇਦਾਰ ਡੋਜ਼।ਨਿੱਕਾ ਜ਼ੈਲਦਾਰ 2 ਇੱਕ ਪਿਆਰ ਅਤੇ ਰੋਮਾਂਸ ਦੀ ਕਹਾਣੀ ਹੈ ਕਿਉਂਕਿ ਐਮੀ ਵਿਰਕ ਨੂੰ ਸੋਨਮ ਬਾਜਵਾ ਨਾਲ ਵਿਆਹ ਕਰਨ ਤੋਂ ਹੋ ਜਾਂਦਾ ਹੈ ਵਾਮੀਕਾ ਗੱਬੀ ਨਾਲ ਪਿਆਰ। ਕਹਾਣੀ ਫਿਰਵਿਚ ਰੋਮਾਂਚਿਕ ਮੋੜ ਉਦੋਂ ਆਉਂਦਾ ਹੈ ਨਿੱਕੇ ਦੀ ਘਰਵਾਲੀ ਅਤੇ ਉਸਦੀ ਪ੍ਰੇਮਿਕਾ ਵਿਚਕਾਰ ਝਗੜਾ ਹੁੰਦਾ ਹੈ। ਇਸ ਸ਼ਾਨਦਾਰ ਪਿਆਰ ਦੇ ਤਿਗਦੇ ਨੂੰ ਦੇਖਣ ਲਈ ਅੱਜ ਜ਼ੀ ਪੰਜਾਬੀ ‘ਤੇ 1 ਵਜੇ ਨਿੱਕਾ ਜ਼ੈਲਦਾਰ 2 ਵੇਖੋ।ਦੂਸਰੀ ਪਾਵਰ-ਪੈਕਡ ਕਾਮੇਡੀ ਫਿਲਮ, ਯਾਰ ਅਣਮੁੱਲੇ ਰਿਟਰਨਜ਼ ਹੈ ਜੋ ਕਿ ਤਿੰਨ ਕਾਲਜ ਦੇ ਦੋਸਤਾਂ ਦੀ ਕਹਾਣੀ ਹੈ ਜੋ ਕਾਲਜ ਵਿੱਚ ਪਿਆਰ ਪੈ ਜਾਂਦੇ ਹਨ ਜਿੱਥੇ ਗਲਤਫਹਿਮੀਆਂ ਅਤੇ ਸੰਚਾਰ ਵਿੱਚ ਰੁਕਾਵਟਾਂ ਉਹਨਾਂ ਦੀ ਦੋਸਤੀ ਨੂੰ ਖਤਰੇ ਵਿੱਚ ਪਾਉਂਦੀਆਂ ਹਨ। ਦੋਸਤੀ ਦੇ ਹਨ ਉਤਾਰ ਚੜਾਵ ਦਾ ਆਨੰਦ ਲੈਣ ਲਈ ਅੱਜ ਰਾਤ 8.30 ਵਜੇ ਯਾਰ ਅਣਮੁੱਲੇ ਰਿਟਰਨਜ਼ ਦੇਖੋ।
ਹਰਜਿੰਦਰ ਸਿੰਘ