Movie News

ਦਿਲਚਸਪ ਕਹਾਣੀ ਅਤੇ ਸਾਰਥਕ ਕਾਮੇਡੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰੇਗੀ ਫ਼ਿਲਮ 'ਚੱਲ ਮੇਰਾ ਪੁੱਤ'

ਪਾਲੀਵੁੱਡ ਪੋਸਟ-ਆਗਾਮੀ 26 ਜੁਲਾਈ ਨੂੰ ਸਿਨੇਮਾਘਰਾਂ ‘ਚ ਪਰਦਾਪੇਸ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ‘ਚੱਲ ਮੇਰਾ ਪੁੱਤ’ ਇਨ੍ਹੀਂ ਦਿਨੀਂ ਚਾਰੇ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਦ ਤੋਂ ਇਸ ਫ਼ਿਲਮ ਦਾ ਟਰੇਲਰ ਲਾਂਚ ਹੋਇਆ ਹੈ ਉਸ ਦਿਨ ਤੋਂ ਹੀ ਦਰਸ਼ਕ ਇਸ ਫ਼ਿਲਮ ਦੀ ਸ਼ਿੱਦਤ ਨਾਲ ਉਡੀਕ ਕਰਦੇ ਨਜ਼ਰ ਆ ਰਹੇ ਹਨ।’ਰਿਦਮ ਬੁਆਏਜ਼ ਇੰਟਰਟੇਨਮੈਂਟ’, ‘ਗਿੱਲ ਨੈੱਟਵਰਕ’ ਅਤੇ ‘ਓਮ ਜੀ ਸਟਾਰ ਸਟੂਡੀਓ’ ਦੇ ਬੈਨਰ ਹੇਠ ਬਣੀ ਨਿਰਮਾਤਾ ਕਾਰਜ ਗਿੱਲ ਅਤੇ ਆਸ਼ੂ ਮੁਨੀਸ਼ ਸਾਹਨੀ ਦੀ ਇਸ ਫ਼ਿਲਮ ਵਿਚ ਮੁੱਖ ਹੀਰੋ ਕਿਰਦਾਰ ‘ਚ ਅਮਰਿੰਦਰ ਗਿੱਲ, ਅਦਾਕਾਰਾ ਸਿੰਮੀ ਚਾਹਲ , ਪਾਕਿਸਤਾਨੀ ਡਰਾਮਾ ਕਲਾਕਾਰ ਅਕਰਮ ਉਦਾਸ, ਨਾਸਿਰ ਚਿਨੌਟੀ, ਇਫਤਿਖਾਰ ਠਾਕੁਰ ਅਤੇ ਪੰਜਾਬੀ ਅਦਾਕਾਰ ਹਰਦੀਪ ਗਿੱਲ ਤੇ ਗੁਰਸ਼ਬਦ ਆਦਿ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ।ਲੇਖਕ ਰਾਕੇਸ਼ ਧਵਨ ਵਲੋਂ ਲਿਖੀ ਅਤੇ ਨਿਰਦੇਸ਼ਕ ਜਨਜੋਤ ਸਿੰਘ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਦੀ ਕਹਾਣੀ ਆਮ ਪੰਜਾਬੀ ਫ਼ਿਲਮਾਂ ਦੇ ਵਿਸ਼ਿਆਂ ਤੋਂ ਬਹੁਤ ਹੱਟਕੇ ਹੈ ਜੋ ਵੱਖ-ਵੱਖ ਧਰਮਾਂ, ਸੂਬਿਆਂ ਅਤੇ ਮੁਲਕਾਂ ਤੋਂ ਵਿਦੇਸ਼ਾਂ ‘ਚ ਵਸੇ ਨੌਜਵਾਨਾਂ ਦੀ ਆਪਸੀ ਸਾਂਝ, ਮੁਸ਼ਕਲਾਂ ਅਤੇ ਜ਼ਿੰਦਗੀ ਨੂੰ ਪੇਸ਼ ਕਰਦੀ ਹੈ। ਇਹ ਇੱਕ ਅਜਿਹੀ ਪੰਜਾਬੀ ਫਿਲਮ ਹੈ, ਜੋ ਵਿਦੇਸ਼ਾਂ ਦੀ ਚਕਾਚੌਂਧ ਦਿਖਾਉਣ ਦੀ ਥਾਂ ਉਥੇ ਰਹਿੰਦੇ ਪੰਜਾਬੀਆਂ ਦੀ ਜ਼ਿੰਦਗੀ ਦੇ ਅਸਲ ਸੱਚ ਨੂੰ ਪੇਸ਼ ਕਰਦੀ ਹੈ। ਇਹੀ ਨਹੀਂ ਉਥੇ ਰਹਿ ਕੇ ਰੋਟੀ ਖਾਤਰ ਪਾਪੜ ਵੇਲਣੇ ਅਤੇ ਨਾਲ-ਨਾਲ ਉਥੋਂ ਦੇ ਪੱਕੇ ਵਾਸੀ ਬਣਨ ਦੀਆਂ ਕੋਸ਼ਿਸ਼ਾਂ ‘ਚ ਲੱਗੇ ਨੌਜਵਾਨਾਂ ਦੀ ਗਾਥਾ ਨੂੰ ਵੀ ਪਰਦੇ ‘ਤੇ ਲਿਆਂਦਾ ਜਾ ਰਿਹਾ ਹੈ।ਇਸ ਫ਼ਿਲਮ ‘ਚ ਦਰਸ਼ਕ ਵਿਦੇਸ਼ੀ ਮਾਹੌਲ ਵਿੱਚੋਂ ਪੈਦਾ ਹੋਈ ਨਵੀਂ ਕਾਮੇਡੀ ਦਾ ਆਨੰਦ ਵੀ ਮਾਣਨਗੇ।

Leave a Reply