Movie News

ਦਰਸ਼ਕਾਂ ਵੱਲੋਂ ਫ਼ਿਲਮ ‘ਹੌਂਸਲਾ ਰੱਖ’ ਦੀ ਸ਼ਿੱਦਤ ਨਾਲ ਉਡੀਕ

ਪਾਲੀਵੁੱਡ ਪੋਸਟ- 15 ਅਕਤੂਬਰ ਨੂੰ ਦੁਸਹਿਰੇ ਮੌਕੇ  ਰਿਲੀਜ਼ ਹੋਣ ਜਾ ਰਹੀ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ, ਅਦਾਕਾਰਾ ਸੋਨਮ ਬਾਜਵਾ ਅਤੇ ਸ਼ਹਿਨਾਜ਼ ਗਿੱਲ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਹੌਂਸਲਾ ਰੱਖ’ ਅੱਜ ਕੱਲ ਚਾਰੇ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਦ ਤੋਂ ਇਸਦਾ ਟਰੇਲਰ ਲਾਂਚ ਹੋਇਆ ਹੈ ਉਸ ਦਿਨ ਤੋਂ ਹੀ ਦਰਸ਼ਕ ਇਸ ਫ਼ਿਲਮ ਦੀ ਸ਼ਿੱਦਤ ਨਾਲ ਉਡੀਕ ਕਰਦੇ ਨਜ਼ਰ ਆ ਰਹੇ ਹਨ।ਫ਼ਿਲਮ ਦੇ ਟਰੇਲਰ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਇਕ ਬਾਪ ਨੂੰ ਆਪਣੇ  ਬੱਚੇ ਦੀ ਸਾਂਭ-ਸੰਭਾਲ ਕਰਨੀ ਪੈਂਦੀ ਹੈ ਅਤੇ ਇਸ ਦੌਰਾਨ ਕੀ-ਕੀ ਰੁਕਾਵਟਾਂ ਆਉਂਦੀਆਂ ਹਨ ।ਇਸ ਫਿਲਮ ਵਿੱਚ ਗਿੱਪੀ ਗਰੇਵਾਲ ਦਾ ਬੇਟਾ ਸ਼ਿੰਦਾ ਗਰੇਵਾਲ ਵੀ ਡੈਬਿਊ ਕਰਨ ਜਾ ਰਿਹਾ ਹੈ। ਫ਼ਿਲਮ ਦਾ ਟ੍ਰੇਲਰ ਦੇਖਕੇ ਜਿੰਨੀ ਕਹਾਣੀ ਸਮਝ ਆਉਂਦੀ ਹੈ ਉਹ ਬਹੁਤ ਹੀ ਕਮਾਲ ਅਤੇ ਵੱਖਰਾ ਕੰਸੈਪਟ ਦੀ ਹੈ ਜੋ ਕਿ ਰਾਕੇਸ਼ ਧਵਨ ਨੇ ਲਿਖੀ ਹੈ।ਨਿਰਮਾਤਾ ਦਲਜੀਤ ਥਿੰਦ ਤੇ ਦਿਲਜੀਤ ਦੋਸਾਂਝ ਵਲੋਂ ਪ੍ਰੋਡਿਊਸ ਇਹ ਇਕ ਕਾਮੇਡੀ ਭਰਪੂਰ ਫੈਮਿਲੀ ਡਰਾਮਾ ਫ਼ਿਲਮ ਹੈ ਜਿਸ ਦੇ ਡਾਇਰੈਕਟਰ ਅਮਰਜੀਤ ਸਿੰਘ ਸਰੋਂ ਹਨ ਜੋ ਇਸ ਫਿਲਮ ਤੋਂ ਪਹਿਲਾਂ ਪੰਜਾਬੀ ਫਿਲਮ ਇੰਡਸਟਰੀ ਨੂੰ ਦੋ ਸੁਪਰ ਹਿੱਟ ਫਿਲਮਾਂ ਦੇ ਚੁੱਕੇ ਹਨ ‘ਕਾਲਾ ਸ਼ਾਹ ਕਾਲਾ’ ਅਤੇ ‘ਝੱਲੇ’ ਦੇ ਚੁੱਕੇ ਹਨ।ਫ਼ਿਲਮ ਦਾ ਸਕ੍ਰੀਨਪਲੇਅ ਤੇ ਡਾਇਲਾਗਸ ਅਮਰਜੀਤ ਸਿੰਘ ਨੇ ਹੀ ਲਿਖੇ ਹਨ।ਇਹ ਫ਼ਿਲਮ 15 ਅਕਤੂਬਰ ਨੂੰ ਦੁਸਹਿਰੇ ਮੌਕੇ ਰਿਲੀਜ਼ ਹੋਣ ਜਾ ਰਹੀ ਹੈ।

Leave a Reply