FeaturedMovie News

ਦਰਸ਼ਕਾਂ ਵੱਲੋਂ ਪਿਆਰ, ਐਕਸ਼ਨ ਅਤੇ ਕਾਮੇਡੀ ਨਾਲ ਭਰਪੂਰ ਫ਼ਿਲਮ 'ਦੂਰਬੀਨ' ਦੀ ਸ਼ਿੱਦਤ ਨਾਲ ਉਡੀਕ

ਪਾਲੀਵੁੱਡ ਪੋਸਟ- 27 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਮਸ਼ਹੂਰ ਗਾਇਕ ਤੇ ਨਾਇਕ ਨਿੰਜਾ ਅਤੇ ਜੱਸ ਬਾਜਵਾ ਦੀ ਨਵੀਂ ਫ਼ਿਲਮ ‘ਦੂਰਬੀਨ’ ਇਨੀਂ ਦਿਨੀਂ ਚਾਰੇ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਦ ਤੋਂ ਇਸਦਾ ਟਰੇਲਰ ਲਾਂਚ ਹੋਇਆ ਹੈ ਉਸ ਦਿਨ ਤੋਂ ਹੀ ਦਰਸ਼ਕ ਇਸ ਫ਼ਿਲਮ ਦੀ ਸ਼ਿੱਦਤ ਨਾਲ ਉਡੀਕ ਕਰਦੇ ਨਜ਼ਰ ਆ ਰਹੇ ਹਨ।ਇਸ ਫ਼ਿਲਮ ਵਿੱਚ ਹੀਰੋਇਨ ਦੀ ਭੂਮਿਕਾ ‘ਚ ਅਦਾਕਾਰਾ ਵਾਮਿਕਾ ਗੱਬੀ ਅਤੇ ਜੈਸਮੀਨ ਬਾਜਵਾ ਹਨ।ਇਸ ਦੇ ਨਾਲ ਹੀ ਨਾਮੀ ਅਦਾਕਾਰ ਯੋਗਰਾਜ ਸਿੰਘ, ਕਰਮਜੀਤ ਅਨਮੋਲ, ਹੋਬੀ ਧਾਲੀਵਾਲ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਹਾਰਬੀ ਸੰਘਾ ਅਤੇ ਪ੍ਰਕਾਸ ਗਾਦੂ ਆਦਿ ਵੀ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ।’ਆਜ਼ਾਦ ਪਰਿੰਦੇ ਫ਼ਿਲਮਸ’ ਬੈਨਰ ਹੇਠ ਬਣੀ ਨਿਰਮਾਤਾ ਸੁਖਰਾਜ ਸਿੰਘ ਰੰਧਾਵਾ, ਜੁਗਰਾਜ ਬੱਲ ਤੇ ਯਾਦਵਿੰਦਰ ਸਿੰਘ ਵਿਰਕ ਵੱਲੋਂ ਪ੍ਰੋਡਿਊਸ ਇਸ ਫ਼ਿਲਮ ਦੇ ਨਿਰਦੇਸ਼ਕ ਇਸ਼ਾਨ ਚੋਪੜਾ ਹਨ।ਮੁਕੰਮਲ ਹਾਸੇ, ਮੁਹਬੱਤ ਤੇ ਐਕਸ਼ਨ ਦਾ ਸੁਮੇਲ ਇਸ ਫ਼ਿਲਮ ਦੀ ਕਹਾਣੀ ਲੇਖਕ ਸੁਖਰਾਜ ਸਿੰਘ ਨੇ ਲਿਖੀ ਹੈ ਅਤੇ ਇਹ ਇੱਕ ਅਸਾਧਾਰਣ ਤਕਨੀਕਾਂ ਦੁਆਰਾ ਸ਼ਰਾਬ ਦੀ ਹੁੰਦੀ ਤਸਕਰੀ ਨਾਲ ਜੁੜੀ ਕਹਾਣੀ ਹੈ ਜੋ ਕਿ ਸਾਡੇ ਸਮਾਜ ਨੂੰ ਇੱਕ ਚੰਗਾ ਸੰਦੇਸ਼ ਵੀ ਦੇਵੇਗੀ।ਫ਼ਿਲਮ ਦਾ ਗੀਤ ਸੰਗੀਤ ਵੀ ਬਹੁਤ ਜਬਰਦਸ਼ਤ ਹੈ ਜੋ ਕਿ ਡੀ.ਜੇ ਫਲੋ, ਡੀ ਬੋਸ, ਗੋਲਡ ਬੁਆਏ ਅਤੇ ਗੈਗ ਸਟੂਡੀਓ ਨੇ ਤਿਆਰ ਕੀਤਾ ਹੈ।ਫਿਲਮ ਵਿੱਚ ਗਾਇਕ ਤੇ ਗੀਤਕਾਰ ਹੈਪੀ ਰਾeਕੋਟੀ, ਵੀਤ ਬਲਜੀਤ, ਮਨਜਿੰਦਰ ਬਰਾੜ, ਜੱਸੀ ਲੋਕਾ ਅਤੇ ਜੰਗ ਸੰਧੂ ਵਲੋਂ ਕਲਮਬੱਧ ਕੀਤੇ ਗੀਤਾਂ ਨੂੰ ਗਾਇਕ ਨਿੰਜਾ, ਜੱਸ ਬਾਜਵਾ, ਗੁਰਲੇਜ਼ ਅਖਤਰ, ਡੀ.ਜੇ ਫਲੋ ਅਤੇ ਅੰਗਰੇਜ ਅਲੀ ਨੇ ਆਪਣੀ ਆਵਾਜ਼ ‘ਚ ਗਾਇਆ ਹੈ।ਇਹ ਫ਼ਿਲਮ 27 ਸਤੰਬਰ ਨੂੰ ਸਿਨੇਮਾਘਰਾਂ ‘ਚ ਪਰਦਾਪੇਸ਼ ਹੋਵੇਗੀ।

Leave a Reply