ArticlesFeaturedMovie News

ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਫ਼ਿਲਮ 'ਫੁੱਫੜ ਜੀ'

ਪਾਲੀਵੁੱਡ ਪੋਸਟ- ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਫ਼ਿਲਮ ‘ਫੁੱਫੜ ਜੀ’ ਆਉਣ ਵਾਲੀ 11 ਨਵੰਬਰ ਨੂੰ ਭਾਰਤ ਤੇ ਹੋਰ ਦੇਸ਼ਾਂ ‘ਚ ਰਿਲੀਜ਼ ਹੋਵੇਗੀ। ਸਿਨੇਮਾਘਰਾਂ ‘ਚ ਹੋਰ ਫਿਲਮਾਂ ਦੇਖਣ ਗਏ ਦਰਸ਼ਕਾਂ ਨੂੰ ਜਦੋਂ ਪੁੱਛੀਦਾ ਹੈ ਕਿ ਉਹ ਅਗਲੀ ਫ਼ਿਲਮ ਕਿਹੜੀ ਦੇਖਣੀ ਚਾਹੁਣਗੇ ਤਾਂ ਇਕੋ ਜਵਾਬ ਮਿਲਦਾ ਹੈ, ‘ਫੁੱਫੜ ਜੀ’ ।ਫ਼ਿਲਮ ਪ੍ਰਤੀ ਉਤਸੁਕਤਾ ਇਸ ਹੱਦ ਤਕ ਵਧੀ ਹੋਈ ਹੈ ਕਿ ਦਰਸ਼ਕ ਲਗਾਤਾਰ ਇਸ ਫ਼ਿਲਮ ਦੇ ਟ੍ਰੇਲਰ ਅਤੇ ਗੀਤ ਸ਼ੇਅਰ ਕਰ ਰਹੇ ਹਨ। ਦਰਸ਼ਕਾਂ ਦਾ ਕਹਿਣਾ ਹੈ ਕਿ ਜੇ ਟ੍ਰੇਲਰ ‘ਚ ਇੰਨੀ ਕਾਮੇਡੀ ਹੈ ਤਾਂ ਪੂਰੀ ਫ਼ਿਲਮ ਕਿੰਨੀ ਹਾਸ ਭਰਪੂਰ ਹੋਵੇਗੀ।ਫ਼ਿਲਮ ਵਿਚ ਜਿੱਥੇ ਬਿੰਨੂ ਢਿੱਲੋਂ, ਡਾਇਮੰਡ ਬੁਆਏ ਗੁਰਨਾਮ ਭੁੱਲਰ ਅਤੇ ਜੱਸੀ ਗਿੱਲ ਨਜ਼ਰ ਆਉਣਗੇ ਉੱਥੇ ਨਾਲ ਹੀ ਖੂਬਸੂਰਤ ਅਦਾਕਾਰਾ ਜੈਸਮੀਨ ਬਾਜਵਾ ਅਤੇ ਸਿਿਧਕਾ ਸ਼ਰਮਾ ਵੀ ਮੁੱਖ ਭੂਮਿਕਾਵਾਂ ਵਿਚ ਹਨ।ਨਿਰਦੇਸ਼ਕ ਪੰਕਜ ਬੱਤਰਾ ਵਲੋਂ ਨਿਰਦੇਸ਼ਿਤ ਇਹ ਫ਼ਿਲਮ ਕਾਮੇਡੀ, ਡਰਾਮਾ ਅਤੇ ਮਨੋਰੰਜਨ ਦਾ ਸੰਪੂਰਨ ਸੁਮੇਲ ਹੈ।ਜੋ ਕਿ 19ਵੀਂ ਸਦੀ ਦੀ ਕਹਾਣੀ ਨੂੰ ਪਰਦੇ ਤੇ ਪੇਸ਼ ਕਰੇਗੀ ਕਿ ਕਿਵੇਂ ਸਹੁਰੇ ਜਵਾਈ ਨੂੰ ਇੱਜ਼ਤ ਅਤੇ ਵਿਸ਼ੇਸ਼ ਮਾਣ ਦਿੰਦੇ ਸਨ। ਬਾਕੀ ਕਲਾਕਾਰਾਂ ‘ਚ ਹੌਬੀ ਧਾਲੀਵਾਲ, ਮਹਾਂਵੀਰ ਭੁੱਲਰ, ਮਲਕੀਤ ਰੌਣੀ, ਜੱਗੀ ਧੂਰੀ, ਦਿਲਾਵਰ ਸਿੱਧੂ, ਜਸਵੀਰ ਗਿੱਲ ਅਤੇ ਅਨਮੋਲ ਵਰਮਾ ਆਦਿ ਦੇ ਨਾਂ ਸ਼ਾਮਲ ਹਨ। ਫਿਲਮ ਦੇ ਨਿਰਮਾਤਾ ਜ਼ੀ ਸਟੂਡੀਓਜ਼ ਅਤੇ ਕੇ ਕੁਮਾਰ ਹਨ। ਫ਼ਿਲਮ ਦਾ ਗੀਤ-ਸੰਗੀਤ ਪਹਿਲਾਂ ਹੀ ਧੁੰਮਾਂ ਪਾ ਰਿਹਾ ਹੈ ਅਤੇ ਪੂਰੀ ਟੀਮ ਆਸਵੰਦ ਹੈ ਕਿ ਫਿਲਮ ਚੰਗੇ ਰਿਕਾਰਡ ਕਾਇਮ ਕਰੇਗੀ। ਇਸ ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ। ਰਾਜੂ ਵਰਮਾ ਪੰਜਾਬ ਪੰਜਾਬੀਅਤ ਅਤੇ ਵਿਰਸੇ ਨਾਲ ਜੁੜਿਆ ਇੱਕ ਸਮਰੱਥ ਲੇਖਕ ਹੈ। ਉਸਦੇ ਜਿਹਨ ‘ਚ ਹਮੇਸ਼ਾਂ ਹੀ ਸਮਾਜਕ ਅਤੇ ਸੱਭਿਆਚਾਰਕ ਅਧਾਰਤ ਮਨੋਰੰਜਕ ਕਹਾਣੀਆਂ ਉਭਰਦੀਆਂ ਹਨ ਜੋ ਦਰਸ਼ਕਾਂ ਦੀ ਪਸੰਦ ਬਣਦੀਆਂ ਹਨ। ਉਸਦੀ ਇਹ ਫ਼ਿਲਮ ਵੀ ਕਾਮੇਡੀ ਅਤੇ ਪਿਆਰ ਮੁਹੱਬਤਾਂ ਦੀ ਗੱਲ ਕਰਦੀ ਸਮਾਜ ਨਾਲ ਜੁੜੀ ਇੱਕ ਮਨੋਰੰਜਨ ਭਰਪੂਰ ਕਹਾਣੀ ਹੋਵੇਗੀ ਜੋ ਦਰਸ਼ਕਾਂ ਦਾ ਦਿਲ ਜਿੱਤੇਗੀ। ਆਪਾਂ ਜਾਣਦੇ ਹੀ ਹਾਂ ਕਿ ‘ਫੁੱਫੜ’ ਹਰ ਛੋਟੇ ਵੱਡੇ ਪਰਿਵਾਰ ਦੇ ਇਕ ਸਤਿਕਾਰਤ ਰਿਸ਼ਤੇ ਦਾ ਨਾਂ ਹੈ, ਜੋ ਅਨੇਕਾਂ ਦਿਲਚਸਪ ਕਹਾਣੀਆਂ, ਕਹਾਵਤਾਂ, ਸਿੱਠਣੀਆਂ ਜ਼ਰੀਏ ਸਾਡੇ ਵਿਰਸੇ ਸ਼ਿੰਗਾਰ ਰਿਹਾ ਹੈ।

Leave a Reply