FeaturedMovie News

Tarsem Jassar's 'Uda aida' title track is touching the hearts of viewers.

ਪਾਲੀਵੁੱਡ ਪੋਸਟ-ਗਾਇਕ ‘ਤੇ ਨਾਇਕ ਤਰਸੇਮ ਜੱਸੜ ਤੇ ਅਦਾਕਾਰਾ ਨੀਰੂ ਬਾਜਵਾ ਦੀ ਆਗਾਮੀ 1 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਊੜਾ ਆੜਾ’   ਨੂੰ ਲੈ ਕੇ ਦਰਸ਼ਕਾਂ ‘ਚ ਬੇਹੱਦ ਉਤਸ਼ਾਹ ਭਰਿਆ ਨਜ਼ਰ ਆ ਰਿਹਾ ਹੈ।ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵਲੋਂ ਦਿੱਤੇ ਭਰਵੇਂ  ਹੁੰਗਾਰੇ  ਤੋਂ ਬਾਅਦ ਹੁਣ ਫ਼ਿਲਮ ਦੇ ਰਿਲੀਜ਼ ਹੋਏੇ ਟਾਈਟਲ ਟਰੈਕ ਨੂੰ ਵੀ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।’ਵੇਹਲੀ ਜਨਤਾ ਰਿਕਾਰਡਸ’ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਹੋਏ ਇਸ ਗੀਤ ਨੂੰ ਤਰਸੇਮ ਜੱਸੜ ਨੇ ਆਵਾਜ਼ ਦਿੱਤੀ ਹੈ ਅਤੇ ਗੀਤ ਦੇ ਬੋਲ ਵੀ ਖੁਦ ਤਰਸੇਮ ਜੱਸੜ ਨੇ ਹੀ ਕਲਮਬੱਧ ਕੀਤੇ ਹਨ ਜਦਕਿ ਸੰਗੀਤ ਆਰ. ਗੁਰੂ ਨੇ ਦਿੱਤਾ ਹੈ।

 ਦੱਸ ਦਈਏ ਕਿ ਨਿਰਦੇਸ਼ਕ ਸ਼ਿਤਿਜ ਚੌਧਰੀ ਦੇ ਨਿਰਦੇਸ਼ਨ ਹੇਠ ਬਣੀ ਅਤੇ ਲੇਖਕ ਨਰੇਸ਼ ਕਥੂਰੀਆ ਵਲੋਂ ਲਿਖੀ ਇਸ ਫ਼ਿਲਮ ਦੀ ਕਹਾਣੀ ਰਾਹੀਂ ਪੰਜਾਬੀ ਭਾਸ਼ਾ ‘ਤੇ ਪੈ ਰਹੇ ਅੰਗਰੇਜ਼ੀ ਭਾਸ਼ਾ ਦੇ ਪ੍ਰਭਾਵ ਨੂੰ ਦਿਖਾਇਆ ਜਾਵੇਗਾ ਕਿ ਅਜੌਕੇ ਸਮੇਂ ਦੌਰਾਨ ਲੋਕ ਕਿਸ ਤਰਾਂ ਕਾਨਵੈਂਟ ਸਕੂਲਾਂ  ਦੇ ਪ੍ਰਭਾਵ ਹੇਠ ਪੰਜਾਬੀ ਭਾਸ਼ਾ ਨੂੰ ਛੱਡ ਅੰਗਰੇਜ਼ੀ ਭਾਸ਼ਾ ਨੂੰ ਵਧੇਰੇ ਤਰਜੀਹ  ਦੇਣ ਲੱਗੇ ਹਨ ।’ਫਰਾਈਡੇਅ ਰਸ਼ ਮੋਸ਼ਨ ਪਿਕਚਰਜ਼’, ‘ਨਰੇਸ਼ ਕਥੂਰੀਆ ਫ਼ਿਲਮਜ਼’ ਅਤੇ ‘ਸਿਤਿਜ਼ ਚੌਧਰੀ ਫ਼ਿਲਮਜ਼’ ਬੈਨਰ ਹੇਠ ਬਣੀ ਅਤੇ ਨਿਰਮਾਤਾ ਰੁਪਾਲੀ ਗੁਪਤਾ, ਦੀਪਕ ਗੁਪਤਾ ਅਤੇ ਸਹਿ-ਨਿਰਮਾਤਾ  ਸ਼ਿਤਿਜ ਚੌਧਰੀ  ਅਤੇ ਨਰੇਸ਼ ਕਥੂਰੀਆ ਵੱਲੋਂ ਪ੍ਰੋਡਿਊਸ ਇਸ ਫ਼ਿਲਮ ‘ਚ  ਕਰਮਜੀਤ ਅਨਮੋਲ, ਗੁਰਪ੍ਰੀਤ ਸਿੰਘ ਘੁੱਗੀ  ਅਤੇ ਬੀ. ਐੱਨ. ਸ਼ਰਮਾ ਆਦਿ ਕਲਾਕਾਰ  ਨਜ਼ਰ ਆਉਣਗੇ।

 

 

Leave a Reply