Music

ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹੈ ਗਾਇਕ ਦੀਪ ਢਿਲੋਂ ਦਾ ਨਵਾਂ ਗੀਤ 'ਮੇਰੇ ਤੋਂ ਪਿਆਰਾ'

ਪਾਲੀਵੁੱਡ ਪੋਸਟ- ਪੰਜਾਬੀ ਸੰਗੀਤਕ ਖੇਤਰ ‘ਚ ਇਕ ਤੋਂ ਬਾਅਦ ਇਕ ਸੁੱਪਰ ਹਿੱਟ ਗੀਤ ਸਰੋਤਿਆਂ ਦੀ ਝੋਲੀ ਪਾਉਣ ਵਾਲੇ ਨੋਜਵਾਨ ਗਾਇਕ ਦੀਪ ਢਿਲੋਂ ਵਲੋਂ ਇਨੀਂ ਦਿਨੀਂ ਆਪਣਾ ਨਵਾਂ-ਨਕੌਰ ਗੀਤ ‘ਮੇਰੇ ਤੋਂ ਪਿਆਰਾ’ ਸਰੋਤਿਆਂ ਦੇ ਰੂਬਰੂ ਕੀਤਾ ਗਿਆ ਹੈ।ਜੋ ਕਿ ਸਰੋਤੇ ਵਰਗ ਵਲੋਂ ਬੇਹੱਦ ਹੀ ਪਸੰਦ ਕੀਤਾ ਜਾ ਰਿਹਾ ਹੈ ।ਦੀਪ ਢਿਲੋਂ ਦੇ ਆਪਣੇ ਯੂਟਿਊਬ ਚੈਨਲ ‘ਅਰਬਨ ਪੇਂਡੂ ਮਿਊਜ਼ਿਕ’ ‘ਤੇ ਰਿਲੀਜ਼ ਕੀਤੇ ਗਏ ਇਸ ਗੀਤ ਦੇ ਬੋਲ ਖੁਦ ਦੀਪ ਢਿਲੋਂ ਨੇ ਲਿਖੇ ਹਨ ਅਤੇ ਮਨਮੋਹਕ ਸੰਗੀਤਕ ਧੁਨਾਂ ਨਾਲ ਦਿਲਖੁਸ਼ ਥਿੰਦ ਨੇ ਸਿੰਗਰਿਆ ਹੈ।