Movie News

ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹੈ ਫ਼ਿਲਮ 'ਸੁਫਨਾ' ਦਾ ਖੂਬਸੂਰਤ ਗੀਤ 'ਕਬੂਲ ਏ'

ਪਾਲੀਵੁੱਡ ਪੋਸਟ-14 ਫਰਵਰੀ ਵੈਲਨਟਾਈਨ ਡੇਅ ਮੌਕੇ ਵਰਲਡਵਾਈਡ ਸਿਨੇਮਾਘਰਾਂ ‘ਚ ਪਰਦਾਪੇਸ਼ ਹੋਣ ਜਾ ਰਹੀ ‘ਪੰਜ ਪਾਣੀ ਫ਼ਿਲਮਸ’ ਬੈਨਰ ਦੀ ਪੇਸ਼ਕਸ਼ ਪੰਜਾਬੀ ਫ਼ਿਲਮ ‘ਸੁਫਨਾ’ ਦੇ ਖੂਬਸੂਰਤ ਗੀਤ ‘ਕਬੂਲ ਏ’ ਹਾਲ ਹੀ ‘ਚ ਰਿਲੀਜ਼ ਹੋਇਆ ਹੈ ਜੋ ਕਿ ਦਰਸ਼ਕਾਂ ਵਲੋਂ ਬੇਹੱਦ ਹੀ ਪਸੰਦ ਕੀਤਾ ਜਾ ਰਿਹਾ ਹੈ।ਇਸ ਗੀਤ ਨੂੰ ਗਾਇਕਾ ਜੋੜੀ ਹਸਮਤ ਤੇ ਸੁਲਤਾਨਾ ਨੇ ਗਾਇਆ ਹੈ ਅਤੇ ਗੀਤ ਦੇ ਬੋਲ ਨਾਮੀ ਗੀਤਕਾਰ ਜਾਨੀ ਨੇ ਲਿਖੇ ਹਨ। ਮਸ਼ਹੂਰ ਗਾਇਕ ਤੇ ਸੰਗੀਤਕਾਰ ਬੀ ਪ੍ਰਾਕ ਨੇ ਇਸ ਗੀਤ ਨੂੰ ਸੰਗੀਤਬੰਦ ਕੀਤਾ ਹੈ।ਦੱਸ ਦਈਏ ਕਿ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਵਲੋਂ ਵਲੋਂ ਡਾਇਰੈਕਟ ਕੀਤੀ ਇਸ ਫਿਲਮ ਵਿੱਚ ਸਟਾਰ ਅਦਾਕਾਰ ਐਮੀ ਵਿਰਕ ਤੇ ਅਦਾਕਾਰਾ ਤਾਨੀਆ ਮੁੱਖ ਭੂਮਿਕਾ ਨਿਭਾਉਣਗੇ।ਇਸ ਫ਼ਿਲਮ ਨੂੰ ਨਿਰਮਾਤਾ ਗੁਰਪ੍ਰੀਤ ਸਿੰਘ ਅਤੇ ਨਵਨੀਤ ਸਿੰਘ ਵਿਰਕ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।ਇਹ ਫ਼ਿਲਮ ਇਕ ਰੋਮਾਂਟਿਕ ਕੈਮਿਸਟਰੀ ਵਾਲੀ ਫਿਲਮ ਹੈ ਜੋ ਦਰਸ਼ਕਾਂ ਨੂੰ ਉਨ੍ਹਾਂ ਦੀਆਂ ਸੀਟਾਂ ਤੇ ਬਣਕੇ ਰੱਖੇਗੀ ਅਤੇ ਕਹਾਣੀ ਵਿਚ ਟਿਵਿਸਟ ਅਤੇ ਮੋੜ ਇਸ ਨੂੰ ਹੋਰ ਦਿਲਚਸਪ ਬਣਾਉਣਗੇ।