ArticlesFeaturedMovie NewsUncategorizedUpcoming Movies

ਦਰਸ਼ਕਾਂ ਦੀ ਉਤਸੁਕਤਾ ਨੂੰ ਹੋਰ ਵਧਾਏਗਾ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਦਾ ਟ੍ਰੇਲਰ, 10 ਅਗਸਤ ਨੂੰ ਹੋਵੇਗਾ ਰਿਲੀਜ਼

ਗਿੱਪੀ
ਗਰੇਵਾਲ ਪੰਜਾਬੀ ਸਿਨਮੇ ਦਾ ਸੁਪਰਸਟਾਰ ਅਦਾਕਾਰ ਤੇ ਨਿਰਮਾਤਾ ਹੈ ਜਿਸਨੇ ਸਮਾਜਿਕ ਤੇ ਵਿਰਸੇ ਨਾਲ ਜੁੜੀਆ ਮਨੋਰੰਜਨ ਭਰਪੂਰ ਫ਼ਿਲਮਾਂ ਦਾ ਨਿਰਮਾਣ ਕੀਤਾ  ਹੈ। ਗਾਇਕੀ ਤੋਂ ਬਾਅਦ ਪੰਜਾਬੀ ਸਿਨਮੇ ਵਿੱਚ ਗੂੜੀ ਥਾਂ ਬਣਾਉਣ ਵਾਲਾ
ਗਿੱਪੀ
ਗਰੇਵਾਲ ਨੇ ਚੰਗੇ ਕਲਾਕਾਰਾਂ ਨਾਲ ਚੰਗੇ ਵਿਸ਼ਿਆਂ ਅਧਾਰਤ ਸਿਨਮੇ ਦੀ ਸਿਰਜਣਾ ਕੀਤੀ ਹੈ। ਪਿਛਲੇ ਸਮਿਆਂ ਵਿੱਚ
ਗਿੱਪੀ
ਸਭ ਤੋਂ ਵਧੇਰੇ ਸਰਗਰਮ ਰਿਹਾ ਹੈ। ‘ਮਾਂ’ ਅਤੇ ‘ਪੋਸਤੀ’ ਤੋਂ ਬਾਅਦ ਹੁਣ
ਗਿੱਪੀ
ਗਰੇਵਾਲ ਆਪਣੀ ਇੱਕ ਹੋਰ ਮਨੋਰੰਜਨ ਭਰਪੂਰ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’ ਲੈ ਕੇ ਆ ਰਿਹਾ ਹੈ। ਇਹ ਇੱਕ ਪਰਿਵਾਰਕ ਕਾਮੇਡੀ ਵਾਲੀ ਰੁਮਾਂਟਿਕ ਫ਼ਿਲਮ ਹੈ। ਜਿਸ ਵਿੱਚ
ਗਿੱਪੀ
ਗਰੇਵਾਲ ਨਾਲ ਤਨੂੰ ਗਰੇਵਾਲ ਨੇ ਮੇਨ ਲੀਡ ਵਿੱਚ ਕੰਮ ਕੀਤਾ ਹੈ। ਹੰਬਲ ਮੋਸ਼ਨ ਪਿਕਚਰਜ ਤੇ ਓਮ ਜੀ ਸਟਾਰ ਦੀ ਪੇਸ਼ਕਸ ਇਸ ਫ਼ਿਲਮ ਦੇ ਨਿਰਮਾਤਾ ਰਵਨੀਤ ਕੌਰ ਗਰੇਵਾਲ,
ਗਿੱਪੀ
ਗਰੇਵਾਲ ਤੇ ਆਸੂ ਮੁਨੀਸ਼ ਸਾਹਨੀ ਹਨ। ਨਰੇਸ਼ ਕਥੂਰੀਆਂ ਦੀ ਲਿਖੀ ਕਹਾਣੀ ਅਧਾਰਤ ਇਸ ਫ਼ਿਲਮ ਨੂੰ ਵਿਕਾਸ ਵਿਸ਼ਿਸ਼ਟ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਦਾ ਗੀਤ ਪਹਿਲਾਂ ਤੋਂ ਹੀ ਬਹੁਤ ਹਰਮਨ ਪਿਆਰਾ ਹੋ ਚੁੱਕਾ ਹੈ। ਫ਼ਿਲਮ ਦਾ ਪੋਸਟਰ ਸਾਹਰੁਖ ਖਾਨ ਤੇ ਕਾਜੋਲ ਦੀ ਸੁਪਰ ਹਿੱਟ ਫ਼ਿਲਮ ਦਿਲ ਵਾਲੇ ਦੁਲਹਨੀਆਂ.. ਵਰਗਾ ਹੈ ਜਿਸ ਵਿੱਚ
ਗਿੱਪੀ
ਗਰੇਵਾਲ  ਅਦਾਕਾਰਾ ਤਨੂੰ ਗਰੇਵਾਲ  ਵੱਲ ਹੱਥ ਵਧਾ ਕੇ ਚਲਦੀ ਬੱਸ ‘ਚ ਚੜ੍ਹਨ ਵਿੱਚ ਮਦਦ ਕਰਦਾ ਲੱਗ ਰਿਹਾ ਹੈ।ਜਿਸ ਨੂੰ ਵੇਖ ਦਰਸ਼ਕਾਂ ਵਿੱਚ ਫ਼ਿਲਮ ਪ੍ਰਤੀ ਉਤਸ਼ੁਕਤਾ ਬਣੀ ਹੋਈ ਹੈ। ਆਉਣ ਵਾਲੀ 2 ਸਤੰਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਨਣ ਜਾ ਰਹੀ ਇਸ ਫਿਲਮ ਦਾ ਟ੍ਰੇਲਰ 10 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

ਹਰਜਿੰਦਰ ਸਿੰਘ ਜਵੰਦਾ