Articles

ਦਰਗਾਹ ਬਾਬਾ ਨਬੀ ਬਖਸ਼ ਵਿਖੇ 23ਵਾਂ ‘ਮੇਲਾ ਕਠਾਰ ਦਾ’ 13  ਤੇ 14 ਸਤੰਬਰ 2021 ਨੂੰ-ਭਾਨਾ ਐੱਲ.ਏ

ਜਲੰਧਰ, , 23 ਅਗਸਤ (ਜਵੰਦਾ)- ਕਰੋਨਾ ਦੀ ਭੇਂਟ ਚੜ੍ਹਨ ਤੋਂ ਬਾਅਦ ਹੁਣ ਲੰਮੇਂ ਸਮੇਂ ਬਾਅਦ ਪੰਜਾਬ ‘ਚ ਮੇਲੇ ਲੱਗਣੇ ਮੁੜ ਸ਼ੁਰੂ ਹੋ ਗਏ ਹਨ ਜਿਸ ਦੇ ਚਲਦਿਆਂ ਹੁਣ ਸੂਬੇ ਭਰ  ‘ਚ ਮੇਲਿਆਂ ਕਾਰਨ ਰੌਣਕ ਵਾਪਸ ਆਉਣ ਦੇ ਆਸਾਰ ਬਣ ਗਏ ਹਨ। ਦੱਸ ਦਈਏ ਕਿ ਅਗਸਤ ਅਤੇ ਸਤੰਬਰ ਦੇ ਮਹੀਨੇ ‘ਚ ਲੱਗਣ ਵਾਲੇ ਮੇਲਿਆਂ ਦੀ ਪੰਜਾਬ ਦੇ ਲੋਕ ਕਾਫੀ ਸਮੇਂ ਤੋਂ ਉਡੀਕ ਕਰਦੇ ਆ ਰਹੇ ਹਨ। ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ (ਆਦਮਪੁਰ) ਦੀ ਸੰਗਤ ਲਈ ਵੀ ਖੁਸ਼ਖਬਰੀ ਹੈ ਕਿ 23ਵਾਂ ‘ਮੇਲਾ ਕਠਾਰ ਦਾ’ ਜੋ ਪਿਛਲੇ ਸਾਲ ਕਰੋਨਾ ਦੇ ਚਲਦਿਆਂ ਮੁਲਤਵੀ ਕਰ ਦਿੱਤਾ ਗਿਆ ਸੀ ਹੁਣ ਆਉਣ ਵਾਲੀ 13 ‘ਤੇ 14 ਸਤੰਬਰ 2021 ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਿਲਮ ਪ੍ਰੋਡਿਊਸਰ ਭਾਨਾ ਐੱਲ.ਏ  ਨੇ ਦੱਸਿਆ ਕਿ ਉਨਾਂ ਵਲੋਂ ਕਠਾਰ ਮੇਲੇ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਪੰਜਾਬ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਨੂੰ ਧਿਆਨ ‘ਚ ਰੱਖਦੇ ਹੋਏ ਉਨਾਂ ਵਲੋਂ ਪੂਰੀ ਸਾਵਧਾਨੀ ਦੇ ਨਾਲ  ਇਹ ਮੇਲਾ ਕਰਵਾਇਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮੌਕੇ ਕਰਵਾਏ ਜਾਂਦੇ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਪੰਜਾਬ ਦੇ ਨਾਮੀ ਕਲਾਕਾਰ ਆਪਣੀਆਂ ਹਾਜ਼ਰੀਆਂ ਭਰਨਗੇ ਅਤੇ ਇਸ ਸਬੰਧੀ ‘ਮੇਲਾ ਕਠਾਰ ਦਾ’ ਪੋਸਟਰ  ਜਲਦ ਹੀ ਰਿਲੀਜ਼ ਕੀਤਾ ਜਾਵੇਗਾ।

Leave a Reply