Articles

 ਟੁੱਟ ਚੁੱਕੇ ਤੇ ਕਮਜ਼ੋਰ ਹੋਏ ਪਰਿਵਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰੇਗਾ ਆਗਾਮੀ ਸ਼ੋਅ 'ਤੇਰੇ ਦਿਲ ਵਿੱਚ ਰਹਿਣ ਦੇ'

ਪਾਲੀਵੁੱਡ ਪੋਸਟ-ਬਹੁਤੇ ਲੋਕ ਇਹ ਸੋਚਦੇ ਹਨ ਕਿ ਜਿਹੜੇ ਬੱਚੇ ਵਿਦੇਸ਼ੀ ਧਰਤੀ ‘ਤੇ ਪੈਦਾ ਹੁੰਦੇ ਹਨ ਅਤੇ ਉਥੋਂ ਦੇ ਰੀਤੀ-ਰਿਵਾਜਾਂ ਵਿੱਚ ਪਲਦੇ ਹਨ, ਉਹ ਕਦੇ ਵੀ ਭਾਰਤੀ ਬੱਚਿਆਂ ਵਾਂਗ ਪਰਿਵਾਰਕ ਕਦਰਾਂ-ਕੀਮਤਾਂ ਨਹੀਂ ਰੱਖ ਸਕਦੇ ਅਤੇ ਉਹ ਜ਼ਿੰਮੇਵਾਰੀ ਲੈਣ ਦੇ ਯੋਗ ਨਹੀਂ ਹੁੰਦੇ। ਇਹ ਧਾਰਾਵਾਹਿਕ ਇੱਕ ਲੜੀ ਨੂੰ ਅੱਗੇ ਲਿਜਾਣ ਦਾ ਇਰਾਦਾ ਰੱਖਦਾ ਹੈ ਤੇ ਦਰਸਾਉਂਦਾ ਹੈ ਕਿ ਕਿਵੇਂ ਇੱਕ ਐਨ.ਆਰ.ਆਈ ਕੁੜੀ ਆਪਣੀ ਬੀਮਾਰ ਮਾਂ ਅਤੇ ਨਾਨੀ ਦੇ ਵਿੱਚਕਾਰ ਪਿਆਰ ਦੇ ਕਮਜ਼ੋਰ ਰਿਸ਼ਤੇ ਨੂੰ ਮਜ਼ਬੂਤ ਕਰਨ ਅਤੇ ਉਹਨਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਉਣ ਦੇ ਵਿਚਾਰ ਨਾਲ ਪੰਜਾਬ ਆ ਜਾਂਦੀ ਹੈ।ਇਸ ਧਾਰਾਵਾਹਿਕ ਵਿੱਚ ਇੱਕ ਅਜਿਹੀ ਕਹਾਣੀ ਨੂੰ ਦਿਖਾਇਆ ਜਾਵੇਗਾ ਜਿਸ ਵਿੱਚ ਇੱਕ ਮਾਂ ਆਪਣੀ ਧੀ ਨੂੰ ਪਰਿਵਾਰ ਦਾ ਹਿੱਸਾ ਮੰਨਣ ਤੋਂ ਇਨਕਾਰ ਕਰ ਦਿੰਦੀ ਹੈ, ਕਿਓਂਕਿ ਉਹ ਪਰਿਵਾਰ ਦੀ ਮਨਜ਼ੂਰੀ ਤੋਂ ਬਿਨਾਂ ਇੱਕ ਅੰਗਰੇਜ਼ ਨਾਲ ਪਿਆਰ ਵਿੱਚ ਪੈ ਜਾਂਦੀ ਹੈ ਅਤੇ ਉਸ ਨਾਲ ਵਿਆਹ ਕਰਨ ਲਈ ਘਰੋਂ ਭੱਜ ਜਾਂਦੀ ਹੈ ਅਤੇ ਇਸ ਸਦਮੇ ਵਿੱਚ ਉਸ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ। ਇਸ ਘਟਨਾ ਨੇ ਪਰਿਵਾਰ ਦੀ ਸੋਚ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਅਤੇ ਹਰ ਕੋਈ ਉਸ ਨੂੰ ਮ੍ਰਿਤਕ ਮੰਨ ਲੈਂਦਾ ਹੈ।ਬਦਲਦੇ ਸਮੇਂ ਦੇ ਨਾਲ, ਲੋਕ ਵੀ ਵਿਆਪਕ ਸੋਚ ਵਾਲੇ ਹੋ ਗਏ ਹਨ ਜੋ ਆਪਣੇ ਬੱਚਿਆਂ ਨੂੰ ਓਹਨਾ ਦੇ ਜੀਵਨ ਸਾਥੀ ਚੁਣਨ ਦੀ ਪੂਰੀ ਆਜ਼ਾਦੀ ਦਿੰਦੇ ਹਨ। ਪਰ ਦੂੱਜੇ ਪਾਸੇ ਅੱਜ ਵੀ ਕੁਝ ਪਰਿਵਾਰ ਅਜਿਹੇ ਹਨ ਜੋ ਆਪਣੇ ਬੱਚਿਆਂ ਦੀ ਪਸੰਦ ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਨ੍ਹਾਂ ਦੇ ਵਿਆਹ ਦਾ ਫ਼ੈਸਲਾ ਖੁਦ ਕਰ ਲੈਂਦੇ ਹਨ।ਇਹ ਧਾਰਾਵਾਹਿਕ 22 ਨਵੰਬਰ 2021 ਨੂੰ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6:00 ਵਜੇ ਸਿਰਫ ਜ਼ੀ ਪੰਜਾਬੀ ‘ਤੇ ਪ੍ਰਸਾਰਿਤ ਕੀਤਾ ਜਾਵੇਗਾ।

Leave a Reply