ArticlesFeaturedMovie News

'ਜੱਦੀ ਸਰਦਾਰ' 'ਚ ਸਿੱਪੀ ਗਿੱਲ ਨਾਲ ਨਜ਼ਰ ਆਵੇਗੀ ਅਦਾਕਾਰਾ ਸਾਵਨ ਰੂਪੋਵਾਲੀ

ਪਾਲੀਵੁੱਡ ਪੋਸਟ- ਖੂਬਸੂਰਤ ਅਦਾਕਾਰਾ ਸਾਵਨ ਰੂਪੋਵਾਲੀ ਪੰਜਾਬੀ ਫ਼ਿਲਮ ਇੰਡਸਟਰੀ ਦਾ ਚਰਚਿਤ ਚਿਹਰਾ ਹੈ।ਸਾਵਨ ਰੂਪੋਵਾਲੀ ਦੀ ਸ਼ੁਰੂਆਤੀ ਪਹਿਚਾਣ ਨੈਸ਼ਨਲ ਐਵਾਰਡ ਜੇਤੂ ਪੰਜਾਬੀ ਫ਼ਿਲਮ ‘ਹਰਜੀਤਾ’ ਅਤੇ ‘ਸਿੰਕੰਦਰ 2’ ਨਾਲ ਜੁੜੀ ਨਾਲ ਜੁੜੀ ਹੋਈ ਹੈ।ਸਾਵਨ ਰੂਪੋਵਾਲੀ ਲਈ ਇਹ ਸਾਲ ਬੇਹੱਦ ਹੀ ਮਹੱਤਵਪੂਰਨ ਹੈ ਕਿਉਂਕਿ ਇਸ ਸਾਲ ਉਹ ਇਕ ਨਹੀਂ ਦੋ ਨਹੀਂ ਬਲਕਿ ਤਿੰਨ-ਤਿੰਨ ਪੰਜਾਬੀ ਫ਼ਿਲਮਾਂ ਦਰਸ਼ਕਾਂ ਦੀ ਝੋਲੀ ਪਾਉਣ ਜਾ ਰਹੀ ਹੈ।ਪਿਛਲੇ ਦਿਨੀਂ ਰਿਲੀਜ਼ ਹੋਈ ਫਿਲਮ ‘ਸਿਕੰਦਰ 2’ ਤੋਂ ਬਾਅਦ ਹੁਣ ਉਹ ਜਲਦ ਹੀ ਪੰਜਾਬੀ ਫ਼ਿਲਮ ‘ਜੱਦੀ ਸਰਦਾਰ’, ਅਤੇ ‘ਓਨੀ ਇੱਕੀ’ ਵਿੱਚ ਵੀ ਹੀਰੋਇਨ ਦੀ ਭੂਮਿਕਾ ‘ਚ ਨਜ਼ਰ ਆਵੇਗੀ।

ਸਾਵਨ ਰੂਪੋਵਾਲੀ ਦਾ ਕਹਿਣਾ ਹੈ ਕਿ ਅਦਾਕਾਰੀ ਦਾ ਸੌਂਕ ਉਸ ਨੂੰ ਬਚਪਨ ਤੋਂ ਹੀ ਸੀ ਅਤੇ ਉਸਦੇ ਪਿਤਾ ਇੰਦਰਜੀਤ ਰੂਪੋਵਾਲੀ ਲੰਮੇ ਸਮੇਂ ਤੋਂ ਰੰਗਮੰਚ ਨਾਲ ਜੁੜੇ ਹੋਏ ਹਨ।ਉਹ ਬਚਪਨ ਤੋਂ ਹੀ ਨਾਟਕਾਂ ‘ਚ ਹਿੱਸਾ ਲੈਣ ਲੱਗੀ ਸੀ। ਪੜ੍ਹਾਈ ਦੇ ਨਾਲ ਨਾਲ ਹੀ ਉਸਨੇ ਇਸ ਖ਼ੇਤਰ ‘ਚ ਆਉਣ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ। ਕਈ ਫ਼ਿਲਮਾਂ ਲਈ ਅਡੀਸ਼ਨ ਦਿੱਤੇ, ਪਰ ਉਸ ਹਿੱਸੇ ਕੋਈ ਢਿੱਕਵਾਂ ਰੋਲ ਨਹੀਂ ਆਇਆ। ਆਖਰ ‘ਹਰਜੀਤਾ’ ਫ਼ਿਲਮ ਲਈ ਉਸ ਦੀ ਚੋਣ ਕੀਤੀ ਗਈ। ਇਸ ਫ਼ਿਲਮ ‘ਚ ਉਸਨੇ ਫ਼ਿਲਮ ਦੀ ਨਾਇਕਾ ਹਾਕੀ ਖਿਡਾਰਨ ਅਰਪਿਤ ਦਾ ਰੋਲ ਅਦਾ ਕੀਤਾ ਸੀ। ਇਸ ਫ਼ਿਲਮ ਨੇ ਉਸ ਨੂੰ ਪੰਜਾਬੀ ਸਿਨੇਮਾ ਜਗਤ ‘ਚ ਪਹਿਚਾਣ ਦਿਵਾਈ। ਇਸ ਫ਼ਿਲਮ ਮਗਰੋਂ ਉਸ ਕੋਲ ਕਈ ਫ਼ਿਲਮਾਂ ਦੀਆਂ ਪੇਸ਼ਕਸ਼ਾਂ ਆਈਆਂ, ਪਰ ਉਹ ਅਜਿਹੀਆਂ ਫ਼ਿਲਮਾਂ ਦੇ ਇੰਤਜਾਰ ਵਿੱਚ ਸੀ, ਜੋ ਉਸਦੇ ਅਦਾਕਾਰੀ ਕੱਦ ਨੂੰ ਹੋਰ ਉੱਚਾ ਚੁੱਕ ਸਕਣ।ਉਸ ਨੇ ਦੱਸਿਆ ਕਿ 6 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ‘ਜੱਦੀ ਸਰਦਾਰ’ ਵਿੱਚ ਉਹ ਪੰਜਾਬੀ ਗਾਇਕ ਤੇ ਅਦਾਕਾਰ ਸਿੱਪੀ ਗਿੱਲ ਨਾਲ ਬਤੌਰ ਹੀਰੋਇਨ ਨਜ਼ਰ ਆਵੇਗੀ।’ਸਾਫ਼ਟ ਦਿਲ ਪ੍ਰੋਡਕਸ਼ਨ ਯੂ ਐਸ ਏ’ ਦੇ ਬੈਨਰ ਹੇਠ ਬਣੀ ਨਿਰਮਾਤਾ ਬਲਜੀਤ ਸਿੰਘ ਜੌਹਲ ਅਤੇ ਨਿਰਦੇਸ਼ਕ ਮਨਭਾਵਨ ਸਿੰਘ ਦੀ ਇਸ ਫ਼ਿਲਮ ਵਿੱਚ ਉਹ ਇਕ ਕਾਲਜ ਵਿਦਿਆਰਥਣ ਦੀ ਭੂਮਿਕਾ ਨਿਭਾ ਰਹੀ ਹੈ। ਫ਼ਿਲਮ ‘ਚ ਸਿੱਪੀ ਗਿੱਲ, ਦਿਲਪ੍ਰੀਤ ਢਿੱਲੋਂ,ਗੁੱਗੂ ਗਿੱਲ, ਹੌਬੀ ਧਾਲੀਵਾਲ, ਅਮਨ ਕੌਤਿਸ਼, ਅਨੀਤਾ ਦੇਵਗਨ, ਸਤਵੰਤ ਕੌਰ, ਯਾਦ ਗਰੇਵਾਲ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।ਉਸ ਦਾ ਕਹਿਣਾ ਹੈ ਕਿ 6 ਸਤੰਬਰ ਨੂੰ ਰਿਲੀਜ਼ ਹੋ ਰਹੀ ਪੇਂਡੂ ਸੱਭਿਆਚਾਰ ਅਤੇ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ ਦੁਆਲੇ ਘੁੰਮਦੀ ਇਹ ਫ਼ਿਲਮ ਪੰਜਾਬੀ ਸਿਨੇਮੇ ਵਿੱਚ ਇਕ ਨਵਾਂ ਮੋੜ ਲੈ ਕੇ ਆਵੇਗੀ ਅਤੇ ਇਸ ਫ਼ਿਲਮ ਤੋਂ ਸਾਰੀ ਟੀਮ ਨੂੰ ਬਹੁਤ ਆਸਾਂ ਹਨ।

Leave a Reply