Music

ਜੋਬਨ ਸੰਧੂ ਦਾ ਨਵਾਂ ਗੀਤ ‘ਸੈੱਟ ਜੱਟ’ ਹੋਇਆ ਲੋਕਪ੍ਰਿਯ

ਚੰਡੀਗੜ੍ਹ- ਪੰਜਾਬੀ ਸੰਗੀਤਕ ਖੇਤਰ ‘ਚ ਨਿਰੰਤਰ ਸਫਲਤਾ ਦਾ ਸਿਰਨਾਵਾਂ ਬਣਿਆ ਨਾਮੀ ਗਾਇਕ ‘ਤੇ ਜੋਬਨ ਸੰਧੂ ਹਾਲ ਹੀ ‘ਚ ਆਪਣਾ ਨਵਾਂ ਗੀਤ ‘ਸੈੱਟ ਜੱਟ’ ਲੈ ਕੇ ਹਾਜ਼ਰ ਹੋਇਆ ਹੈ। ਇਸ ਗੀਤ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ ਯੂ-ਟਿਊਬ ਤੇ 5 ਲੱਖ ਤੋਂ ਵੀ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਗੀਤ ਨੂੰ ਉੱਘੇ ਗੀਤਕਾਰ ਵਿੱਕੀ ਧਲੀਵਾਲ ਵਲੋਂ ਕਲਮਬੱਧ ਕੀਤਾ ਗਿਆ ਹੈ ਅਤੇ ਸੰਗੀਤਕ ਧੁਨਾਂ ਨਾਲ ਸੰਗੀਤਕਾਰ ਸਾਈਕੇਡੈਲਿਕ ਨੇ ਸਿੰਗਾਰਿਆ ਹੈ ਜਦੋਂ ਕਿ ਵੀਡੀਓ ਫਿਲਮਾਂਕਣ ਸ਼ਨੀ ਨਹਿਲ ਵਲੋਂ ਕੀਤਾ ਗਿਆ ਹੈ। ਐਸ.ਐੱਮ.ਆਈ ਦੇ ਲੇਬਲ ਹੇਠ ਰਿਲੀਜ਼ ਅਤੇ ਸਾਜਨ ਦੂਹਾਨ ਤੇ ਦਰਸ਼ਨ ਪਾਲ ਗਰੇਵਾਲ ਦੀ ਪੇਸ਼ਕਸ ਇਹ ਗੀਤ ਨਾਮੀ ਟੀਵੀ ਚੈਨਲਾਂ ਤੇ ਵੀ ਧਮਾਲਾਂ ਪਾਉਂਦਾ ਨਜ਼ਰ ਆ ਰਿਹਾ ਹੈ।

Leave a Reply