Movie News

ਜਿਸ ਦੇਸ਼ 'ਚ ਗੈਰੀ ਸੰਧੂ ਦੇ ਸ਼ੋਅ ਲਾਉਣ 'ਤੇ ਲੱਗੀ ਹੋਈ ਸੀ ਰੋਕ, ਹੁਣ 8 ਸਾਲਾਂ ਬਾਅਦ ਉਥੇ ਹੀ ਲਾਉਣਗੇ ਰੌਣਕਾਂ

ਪਾਲੀਵੁੱਡ ਪੋਸਟ- ਆਪਣੇ ਗੀਤਾਂ ਨੂੰ ਲੈ ਕੇ ਹਮੇਸ਼ਾ ਚਰਚਾ ਚ ਰਹਿਣ ਵਾਲਾ ਗਾਇਕ ਤੇ ਗੀਤਕਾਰ ਗੈਰੀ ਸੰਧੂ ਪੰਜਾਬੀ ਮਨੋਰੰਜਨ ਜਗਤ ਵਿੱਚ ਇੱਕ ਖਾਸ ਮੁਕਾਮ ਰੱਖਦਾ ਹੈ।ਉਸਦੇ ਪ੍ਰਸੰਸਕਾਂ ਦੀ ਇੱਕ ਲੰਮੀ ਕਤਾਰ ਹੈ।ਅੱਜ ਦੀ ਤਾਰੀਖ ‘ਚ ਦਰਸ਼ਕ ਉਸ ਨੂੰ ਪੰਜਾਬ ਦੇ ਬੇਹਤਰੀਨ ਫ਼ਨਕਾਰਾਂ ਦੀ ਸ਼੍ਰੇਣੀ ‘ਚ ਸ਼ਾਮਲ ਕਰਕੇ ਬੇੱਹਦ ਹੀ ਪਿਆਰ ਤੇ ਸਤਿਕਾਰ ਬਖਸ਼ਦੇ ਹਨ। ਜਿਸ ਦੇਸ਼ ਨੇ ਗੈਰੀ ਸੰਧੂ ਨੂੰ 8 ਸਾਲ ਪਹਿਲਾਂ ਡਿਪੋਰਟ ਕੀਤਾ ਸੀ ਹੁਣ ਗੈਰੀ ਸੰਧੂ ਦਰਸ਼ਕਾਂ ਦੇ ਪਿਆਰ ਸਦਕਾ ਦੁਬਾਰਾ ਤੋਂ ਇੰਗਲੈਂਡ ਦੀ ਉਸ ਧਰਤੀ ‘ਤੇ ਜਾ ਰਹੇ ਹਨ।
ਦੱਸਣਯੋਗ ਹੈ ਕਿ ਗੈਰੀ ਸੰਧੂ ਕਿਸੇ ਟਾਈਮ ਯੂ. ਕੇ ਰਹਿੰਦੇ ਸਨ। ਸਾਲ 2011 ‘ਚ ਗੈਰੀ ਸੰਧੂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਰਹਿਣ ਦੇ ਚਲਦਿਆਂ ਗ੍ਰਿਫਤਾਰ ਕਰ ਲਿਆ ਗਿਆ ਸੀ। 8 ਦਿਨਾਂ ਦੀ ਜੇਲ ਤੋਂ ਬਾਅਦ ਗੈਰੀ ਨੂੰ ਵਾਪਸ ਭਾਰਤ ਡਿਪੋਰਟ ਕਰ ਦਿੱਤਾ ਗਿਆ ਤੇ ਕਾਫੀ ਸਾਲਾਂ ਲਈ ਸ਼ੋਅ ਨਾਂ ਲਗਾਉਣ ‘ਤੇ ਪਾਬੰਦੀ ਵੀ ਲਗਾਈ ਗਈ। ਗੈਰੀ ਸੰਧੂ ਕਾਫੀ ਸਾਲਾਂ ਤੋਂ ਯੂ.ਕੇ (ਲੰਡਨ) ਨਹੀਂ ਗਏ।ਪਰ ਹੁਣ ਗੈਰੀ ਸੰਧੂ ਦੀ ਯੂ.ਕੇ. ਵਿਚ ਲੱਗੀ ਪਾਬੰਦੀ ‘ਤੇ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਗੈਰੀ ਸੰਧੂ ਮੁੜ 8 ਸਾਲ ਬਾਅਦ ਵਾਪਸ ਯੂ. ਕੇ ਜਾ ਰਹੇ ਹਨ।ਇਸ ਗੱਲ ਦੀ ਖੁਸ਼ੀ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ‘ਚ ਉਹ ਆਖ ਰਹੇ ਹਨ ‘ਅੱਜ ਦਾ ਦਿਨ ਮੈਂ ਜ਼ਿੰਦਗੀ ‘ਚ ਕਦੇ ਨਹੀਂ ਭੁਲਾਂਗਾ, ਦਿਨ-ਰਾਤ ਉਡੀਕ ਕੀਤੀ ਮੈਂ ਇਸ ਦਿਨ ਦੀ। ਜ਼ਿੰਦਗੀ ਜਿਸ ਮੋੜ ‘ਤੇ ਅੱਜ ਤੋਂ 8 ਸਾਲ ਪਹਿਲਾਂ ਰੁੱਕ ਗਈ ਸੀ ਅੱਜ ਉਸੇ ਮੋੜ ‘ਤੇ ਕਿਸਮਤ ਮੈਨੂੰ ਵਾਪਸ ਲੈ ਆਈ ਹੈ। ਇੰਗਲੈਂਡ ਮੇਰੀ ਮਿਊਜ਼ਿਕ ਦੀ ਸ਼ੁਰੂਆਤ, ਮੇਰੀ ਪਛਾਣ, ਮੇਰਾ ਘਰ ਸੀ। 8 ਸਾਲ ਜ਼ਿੰਦਗੀ ਦਾ ਇਹ ਸਫਰ ਤੈਅ ਤਾਂ ਕੀਤਾ ਪਰ ਜ਼ਿੰਦਗੀ ਅਧੂਰੀ ਜਿਹੀ ਜਾਪਦੀ ਸੀ। ਪਰ ਹੁਣ ਮੇਰਾ ਸੁਪਨਾ ਪੂਰਾ ਹੋ ਰਿਹਾ ਹੈ ਕਿਉਂਕਿ ਮੈਂ ਆਪਣੇ ਘਰ ਵਾਪਸ ਪਰਤ ਰਿਹਾ ਹਾਂ, ਜਿਸ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ।ਦੱਸਣਯੋਗ ਹੈ ਕਿ ਗੈਰੀ ਸੰਧੂ ਮੁੜ ਯੂ. ਕੇ ‘ਚ ਸ਼ੋਅ ਲਗਾਉਣਗੇ, ਜਿਸ ਦੇ ਚਲਦਿਆਂ ਉਥੋਂ ਦੇ ਦਰਸ਼ਕਾਂ ਤੇ ਪ੍ਰਮੋਟਰਾਂ ‘ਚ ਕਾਫੀ ਉਤਸ਼ਾਹ ਹੈ। ਗੈਰੀ ਸੰਧੂ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਸੰਗੀਤ ਨਾਲ ਵੀ ਇਸੇ ਸਾਲ ਜੁੜੇ ਹਨ।

Leave a Reply