Articles

ਜ਼ੀ ਪੰਜਾਬੀ ਨੇ ਨਵੇਂ ਸੀਰੀਅਲ 'ਤੇਰੇ ਦਿਲ ਵਿੱਚ ਰਹਿਣ ਦੇ' ਦਾ ਐਲਾਨ


ਜ਼ੀ ਪੰਜਾਬੀ ਆਪਣੇ ਨਵੇਂ ਸੀਰੀਅਲ ‘ਤੇਰੇ ਦਿਲ ਵਿੱਚ ਰਹਿਣ ਦੇ’ ਨਾਲ ਕਰੇਗਾ ਦਰਸ਼ਕਾਂ ਦਾ ਮਨੋਰੰਜਨ
 ਛੋਟੇ ਪਰਿਵਾਰ ਅਤੇ ਦੂਰ ਦੁਰਾਡੇ ਦੇ ਰਿਸ਼ਤਿਆਂ ਦੇ ਅੱਜ ਦੇ ਸਮੇਂ ਵਿੱਚ, ਜਿੱਥੇ ਪਰਿਵਾਰ ਸਿਰਫ ਨਵੀਂ ਯੁੱਗ ਦੀ ਤਕਨੀਕੀ ਦੁਆਰਾ ਹੀ ਜੁੜਦੇ ਹਨ। ਜ਼ੀ ਪੰਜਾਬੀ ਨੇ ਤਿੰਨ ਪੀੜ੍ਹੀਆਂ ਦੀ ਵਿਲੱਖਣ ਕਹਾਣੀ ਦਾ ਐਲਾਨ ਕੀਤਾ ਜਿੱਸ ਵਿੱਚ ਇੱਕ ਨੌਜਵਾਨ ਐਨ.ਆਰ.ਆਈ ਕੁੜੀ ਆਪਣੀ ਬੀਮਾਰ ਮਾਂ ਅਤੇ ਆਪਣੀ ਨਾਨੀ ਵਿੱਚਕਾਰ ਦੂਰੀ ਨੂੰ ਪੂਰਾ ਕਰਨ ਲਈ ਕੈਨੇਡਾ ਤੋਂ ਪੰਜਾਬ ਆਉਂਦੀ ਹੈ।ਜ਼ੀ ਪੰਜਾਬੀ ਕੋਲ ਪ੍ਰੇਮ ਕਹਾਣੀਆਂ, ਕਾਮੇਡੀ ਅਤੇ ਹੋਰ ਪਰਿਵਾਰਕ ਨਾਟਕਾਂ ਦੇ ਨਾਲ ਚੈਨਲ ਤੋਂ ਇੱਕ ਨਵੀਂ ਪੇਸ਼ਕਸ਼ ਹੈ ਜੋ ਹਰ ਪਹਿਲੂ ਵਿੱਚ ਕ੍ਰਾਂਤੀ ਲਿਆਵੇਗੀ। ‘ਤੇਰੇ ਦਿਲ ਵਿਚ ਰਹਿਣ ਦੇ’, ਜਿਵੇਂ ਕਿ ਧਾਰਾਵਾਹਿਕ ਦੇ ਨਾਮ ਤੋਂ ਪਤਾ ਲੱਗਦਾ ਹੈ, ਖੂਨ ਦਾ ਹਰ ਰਿਸ਼ਤਾ ਹਮੇਸ਼ਾ ਕਿਸੇ ਨਾ ਕਿਸੇ ਅਣਦੇਖੀ ਡੋਰ ਨਾਲ ਬੱਝਿਆ ਹੁੰਦਾ ਹੈ, ਭਾਵੇਂ ਉਹ ਕਿੰਨੀ ਹੀ ਦੂਰ ਕਿਉਂ ਨਾ ਹੋਵੇ।ਧਾਰਾਵਾਹਿਕ 22 ਨਵੰਬਰ 2021 ਤੋਂ ਹਰ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6:00 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਚੈਨਲ ਨੇ ਹਮੇਸ਼ਾ ਨਵੇਂ ਵਿਸ਼ੇ ਨਾਲ ਆਪਣੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ ਅਤੇ ਇਸ ਨੂੰ ਅੱਗੇ ਵਧਾਂਦੇ ਹੋਏ, ਇਸ ਧਾਰਾਵਾਹਿਕ ਨਾਲ ਹੋਰ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਣ ਜਾ ਰਿਹਾ ਹੈ।

Leave a Reply