Articles

ਜ਼ੀ ਪੰਜਾਬੀ ਦੇ ਸ਼ੋਅ ਅੰਤਾਕਸ਼ਰੀ 2 ਵਿੱਚ ਮਾਸਟਰ ਸਲੀਮ ਦੀ ਆਵਾਜ਼ ਨਾਲ ਮਨਮੋਹਕ ਹੋਣ ਲਈ ਤਿਆਰ ਹੋ ਜਾਓ।

ਆਪਣੀ
ਸ਼ੁਰੂਆਤ ਦੇ ਪਹਿਲੇ ਸੀਜ਼ਨ ਵਿੱਚ ਵੱਡੀ ਸਫਲਤਾ ਹਾਸਲ ਕਰਦੇ ਹੋਏ, ਜ਼ੀ ਪੰਜਾਬੀ ਦਾ ਸ਼ੋਅ ਅੰਤਾਕਸ਼ਰੀ ਅੱਜ 16 ਅਪ੍ਰੈਲ ਨੂੰ ਸ਼ਾਮ 7 ਵਜੇ ਤੁਹਾਡੇ ਟੀਵੀ ਸੈੱਟਾਂ ‘ਤੇ ਸੀਜ਼ਨ 2 ਦੇ ਨਾਲ
ਆਪਣੀ
ਵਾਪਸੀ ਲਈ ਪੂਰੀ ਤਰ੍ਹਾਂ ਤਿਆਰ ਹੈ। ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਪੂਰਾ ਮਨੋਰੰਜਨ ਪ੍ਰਦਾਨ ਕਰਨ ਲਈ ਇਹ ਸ਼ੋਅ ਹਰ ਹਫਤੇ ਦੇ ਅੰਤ ਵਿੱਚ ਪ੍ਰਸਾਰਿਤ ਹੋਵੇਗਾ। ਇਸ ਸੀਜ਼ਨ ਦੀ ਮੇਜ਼ਬਾਨੀ ਪ੍ਰਸਿੱਧ ਗਾਇਕ ਮਾਸਟਰ ਸਲੀਮ ਦੇ ਨਾਲ ਤੁਹਾਡੀ ਮਨਪਸੰਦ ਐਂਕਰ, ਮੀਸ਼ਾ ਸਰੋਵਾਲ ਬਖਸ਼ੀ ਦੁਆਰਾ ਕੀਤੀ ਜਾਵੇਗੀ।

ਅੰਤਾਕਸ਼ਰੀ ਸੀਜ਼ਨ 2 ਇੱਕ ਨਵੇਂ ਫਾਰਮੈਟ ਦੇ ਨਾਲ ਆਵੇਗਾ ਜਿਸ ਵਿੱਚ ਪਰਿਵਾਰ ਦੇ ਰਿਸ਼ਤੇ ਵਿਲੱਖਣ ਜੋੜੀਆਂ ਬਣਾਕੇ ਹਿੱਸਾ ਲੈਣਗੇ ਤੇ ਸੰਗੀਤ ਵਿੱਚ
ਆਪਣੀ
ਸਮਰਥਾ ਦਖਾਉਣਗੇ। ਚਾਹੇ ਉਹ ਜੀਜਾ-ਸਾਲੀ ਦੀ ਖੁਸ਼ਹਾਲ ਜੋੜੀ ਹੋਵੇ, ਜਾਂ ਭਾਈ-ਭੈਣ ਦੀ ਮਸ਼ਖਰੀ ਜੋੜੀ, ਇਸ ਪਰਿਵਾਰਕ ਮੁਸ਼ਿਕਲ ਗੇਮ ਸ਼ੋਅ ਵਿਚ ਹੋਰ ਵੀ ਬਹੁਤ ਸਾਰੀਆਂ ਅਸਾਧਾਰਨ ਜੋੜੀਆਂ ਗੀਤਾਂ ਵਿਚ
ਆਪਣੀ
ਪਰਖ ਕਰਦੀਆਂ ਨਜ਼ਰ ਆਉਣਗੀਆਂ।

ਅੱਜ ਦਾ ਐਪੀਸੋਡ ਜ਼ੀ ਪੰਜਾਬੀ ਦੇ ਤੁਹਾਡੇ ਮਨਪਸੰਦ ਸ਼ੋਅਜ਼ ਦੇ ਸਿਤਾਰਿਆਂ ਨਾਲ ਭਰਪੂਰ ਹੋਵੇਗਾ। ਇਸ ਲਈ, ਜ਼ੀ ਪੰਜਾਬੀ ਅੰਤਾਕਸ਼ਰੀ ਸੀਜ਼ਨ 2 ਵਿੱਚ ਮਾਸਟਰ ਸਲੀਮ ਦੀ ਆਵਾਜ਼ ਨਾਲ ਮਨਮੋਹਕ ਹੋਣ ਲਈ ਤਿਆਰ ਹੋ ਜਾਓ ਅਤੇ
ਆਪਣੀ
ਮਨਪਸੰਦ ਜੋੜੀ ਨੂੰ ਗੀਤਾਂ ਵਿਚ ਆਪਣਾ ਹੱਥ ਅਜ਼ਮਾਉਂਦੇ ਦੇਖੋ, ਸੰਗੀਤ ਦਾ ਜਾਦੂ ਅੱਜ ਸ਼ਾਮ 7 ਵਜੇ ਜ਼ੀ ਪੰਜਾਬੀ ਚੈਨਲ ‘ਤੇ।