Articles

ਜ਼ੀ ਪੰਜਾਬੀ ਦਾ ਨਵਾਂ ਸ਼ੋਅ ਨਯਨ-ਜੋ ਵੇਖੇ ਅਣਵੇਖਾ 2.3 ਟੀਵੀਆਰ ਨਾਲ ਇੱਕ ਸਲਾਟ ਲੀਡਰ ਬਣਿਆ

ਜ਼ੀ
ਪੰਜਾਬੀ ਦੇ ਨਵੇਂ ਅਲੌਕਿਕ ਥ੍ਰਿਲਰ ਸ਼ੋਅ ਨਯਨ ਜੋ ਵੇਖੇ ਅਣਵੇਖਾ, ਜੋ 3 ਜਨਵਰੀ, 2022 ਨੂੰ ਲਾਂਚ ਹੋਇਆ ਸੀ, ਨੇ 2.3 ਟੀਵੀਆਰ ਹਾਸਿਲ ਕੀਤੀ ਹੈ। ਇਸ ਦੀ ਸ਼ਾਨਦਾਰ ਸ਼ੁਰੂਆਤ ਨਾਲ, ਇਹ ਪੰਜਾਬ ਵਿੱਚ ਰਾਤ 8:30 ਵਜੇ ਪੰਜਾਬੀ ਅਤੇ ਹਿੰਦੀ ਜੀਈਸੀ ਸ਼ੈਲੀ ਵਿੱਚ ਆਪਣੇ ਮੁਕਾਬਲੇਬਾਜ਼ਾਂ ਨੂੰ ਪਾਰ ਕਰਨ ਵਾਲਾ ਸ਼ੋ ਹੈ। ਦਰਸ਼ਕਾਂ ਨੇ ਉਨ੍ਹਾਂ ਦਾ ਪਿਆਰ, ਪਿੰਡ ਦੀ ਕੁੜੀ-ਨਯਨ ਦੀ ਕਹਾਣੀ ਨੂੰ ਦਿਤਾ ਹੈ| ਜੋ ਪਹਿਲਾਂ ਹੀ ਭਵਿੱਖਬਾਣੀ ਕਰ ਸਕਦੀ ਹੈ, ਅਤੇ ਕਿਵੇਂ ਉਹ ਆਪਣੇ ਪਤੀ ਨੂੰ ਆਪਣੀ ਮਤਰੇਈ ਮਾਂ ਦੇ ਬੁਰੀ ਸਾਜਿਸ਼ਾ ਤੋਂ ਬਚਾਉਂਦੀ ਹੈ। ਨਯਨ ਲਈ ਪੂਰਵ-ਬੋਧ ਦੀਆਂ ਇਹ ਸ਼ਕਤੀਆਂ, ਇੱਕ ਅਸ਼ੀਰਵਾਦ ਜਾਂ ਸਰਾਪ ਹੈ, ਜਿਵੇਂ-ਜਿਵੇਂ ਇਹ ਕਹਾਣੀ ਅੱਗੇ ਵਧੇਗੀ ਦਰਸ਼ਕਾਂ ਨੂੰ ਪਤਾ ਲੱਗਦਾ ਹੈ।

ਹਰਜਿੰਦਰ ਸਿੰਘ

Leave a Reply